ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜੁਬਿਨ ਨੌਟਿਆਲ ਪੌੜੀਆਂ ਤੋਂ ਹੇਠਾਂ ਡਿੱਗ ਗਏ ਅਤੇ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ ਉਨ੍ਹਾਂ ਦੀ ਕੂਹਣੀ ਅਤੇ ਪਸਲੀਆਂ ‘ਚ ਗੰਭੀਰ ਸੱਟਾਂ ਲੱਗੀਆਂ ਹਨ । ਜਿਸ ਤੋਂ ਬਾਅਦ ਗਾਇਕ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ।ਖ਼ਬਰਾਂ ਮੁਤਾਬਕ ਗਾਇਕ ਦੇ ਸਿਰ ‘ਚ ਵੀ ਸੱਟ ਲੱਗੀ ਹੈ । ਜੁਬਿਨ ਨੌਟਿਆਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਜਿਸ ‘ਚ ‘ਰਾਤਾਂ ਲੰਬੀਆਂ’, ‘ਤੁਮ ਹੀ ਆਨਾ’, ‘ਬੇਵਫ਼ਾ ਤੇਰਾ ਮਾਸੂਮ ਚਿਹਰਾ’ ਵਰਗੇ ਗੀਤ ਗਾਏ ਹਨ। ਜੁਬਿਨ ਨੌਟਿਆਲ ਦਾ ਗੀਤ ‘ਤੂੰ ਸਾਮਨੇ ਆਏ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ । ਇਸ ਗਾਣੇ ਨੂੰ ਉਨ੍ਹਾਂ ਨੇ ਯੋਹਾਨੀ ਦੇ ਨਾਲ ਗਾਇਆ ਹੈ।ਵੀਰਵਾਰ ਨੂੰ ਉਹ ਯੋਹਾਨੀ ਦੇ ਨਾਲ ਗਾਣੇ ਦੇ ਲਾਂਚ ਦੇ ਮੌਕੇ ‘ਤੇ ਵੇਖਿਆ ਗਿਆ ਸੀ । ਉਨ੍ਹਾਂ ਦੇ ਹੱਥ ਦਾ ਅਪ੍ਰੇਸ਼ਨ ਹੋਵੇਗਾ, ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।ਪ੍ਰਸ਼ੰਸਕ ਉਨ੍ਹਾਂ ਦੇ ਜਲਦ ਤੰਦਰੁਸਤੀ ਦੀਆਂ ਦੁਆਵਾਂ ਕਰ ਰਹੇ ਹਨ । ਪ੍ਰਸ਼ੰਸਕ ਵੀ ਆਪਣੇ ਚਹੇਤੇ ਕਲਾਕਾਰ ਦੀ ਸਿਹਤ ਦੇ ਬਾਰੇ ਜਾਨਣ ਲਈ ਉਤਸੁਕ ਹਨ ।
----------- Advertisement -----------
ਘਰ ਦੀਆਂ ਪੌੜੀਆਂ ਤੋਂ ਹੇਠਾਂ ਡਿੱਗਣ ਕਾਰਨ ਗੰਭੀਰ ਤੌਰ ‘ਤੇ ਜ਼ਖਮੀ ਹੋਏ ਗਾਇਕ ਜੁਬਿਨ ਨੌਟਿਆਲ
Published on
----------- Advertisement -----------












