September 10, 2026, 10:01 am
----------- Advertisement -----------
HomeNewsEntertainmentਗਾਇਕ ਮਿਲਿੰਦ ਗਾਬਾ 16 ਅਪ੍ਰੈਲ ਨੂੰ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਕਰਨਗੇ ਵਿਆਹ

ਗਾਇਕ ਮਿਲਿੰਦ ਗਾਬਾ 16 ਅਪ੍ਰੈਲ ਨੂੰ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਕਰਨਗੇ ਵਿਆਹ

Published on

----------- Advertisement -----------

ਬਾਲੀਵੁਡ ਦੀ ਮਸ਼ਹੂਰ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੇ ਚਰਚਿਆਂ ਵਿਚਾਲੇ ਇੱਕ ਹੋਰ ਜੋੜਾ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਿਹਾ ਹੈ। ਗਾਇਕ ਮਿਲਿੰਦ ਗਾਬਾ 16 ਅਪ੍ਰੈਲ ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਪ੍ਰਿਆ ਬੈਨੀਵਾਲ ਨਾਲ ਵਿਆਹ ਕਰਨ ਜਾ ਰਹੇ ਹਨ। ਦੋਵੇਂ ਚਾਰ ਸਾਲਾਂ ਤੋਂ ਇੱਕ ਦੂਜੇ ਦੇ ਨਾਲ ਹਨ। ਸਿੰਗਰ ਨੇ ਦੱਸਿਆ ਕਿ ਦੋਹਾਂ ਦੀ ਮੁਲਾਕਾਤ ਜੁਲਾਈ 2018 ‘ਚ ਹੋਈ ਸੀ, ਜਿਸ ਤੋਂ ਬਾਅਦ ਮਿਲਿੰਦ ਵੈਸ਼ਨੋ ਦੇਵੀ ‘ਚ ਸਨ ਜਦੋਂ ਦੋਹਾਂ ਨੇ ਇਕ-ਦੂਜੇ ਨੂੰ ਹਾਂ ਕਹਿ ਦਿੱਤੀ।


ਮਿਲਿੰਦ ਨੇ ਕਿਹਾ, ”ਅਸੀਂ 14 ਜੁਲਾਈ 2018 ਨੂੰ ਮਿਲੇ ਸੀ ਅਤੇ ਮੈਂ 25 ਜੁਲਾਈ ਨੂੰ ਵੈਸ਼ਨੋ ਦੇਵੀ ‘ਚ ਸੀ। ਉਸ ਦਿਨ ਅਸੀਂ ਦੋਹਾਂ ਨੇ ਇਕ-ਦੂਜੇ ਨੂੰ ਹਾਂ ਕਰ ਦਿੱਤੀ। ਵੈਸ਼ਨੋ ਦੇਵੀ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਮੈਨੂੰ ਉਸ ‘ਤੇ ਬਹੁਤ ਵਿਸ਼ਵਾਸ ਹੈ। 25 ਜੁਲਾਈ 2018 ਤੋਂ ਹੁਣ ਤੱਕ ਅਸੀਂ ਦੋਵੇਂ ਇਕੱਠੇ ਹਾਂ ਅਤੇ ਹਮੇਸ਼ਾ ਇਕੱਠੇ ਰਹਾਂਗੇ।


ਦੱਸ ਦਈਏ ਕਿ ਇਸ ਜੋੜੇ ਦਾ ਰੋਕਾ 2020 ਵਿੱਚ ਹੋਇਆ ਸੀ। ਗਾਇਕ ਨੇ ਕਿਹਾ, “ਰੋਕਾ ਸੈਰੇਮਨੀ ਤੱਕ ਸਾਨੂੰ ਯਕੀਨ ਹੋ ਗਿਆ ਸੀ ਕਿ ਅਸੀਂ ਇੱਕ ਦੂਜੇ ਨਾਲ ਵਿਆਹ ਕਰਨਾ ਹੈ। ਮੈਂ ਉਸ ਨੂੰ ਅਸਲੀਅਤ ਵਿੱਚ ਪ੍ਰਪੋਜ਼ ਨਹੀਂ ਕੀਤਾ ਸੀ, ਇਹ ਆਪਣੇ ਆਪ ਹੀ ਹੋਇਆ ਸੀ। ਫਿਰ ਅਸੀਂ ਵਿਆਹ ਕਰਨ ਬਾਰੇ ਸੋਚਿਆ।”
ਗਾਇਕ ਨੇ ਅੱਗੇ ਕਿਹਾ, “ਮੇਰੇ ਦੋਸਤ, ਮੇਰੇ ਸਾਥੀ ਅਤੇ ਜੋ ਵੀ ਇੰਡਸਟਰੀ ਤੋਂ ਮੇਰੇ ਨੇੜੇ ਹਨ ਹਰ ਉਹ ਵਿਅਕਤੀ ਮੇਰੇ ਵਿਆਹ ਵਿੱਚ ਸ਼ਾਮਿਲ ਹੋਵੇਗਾ। ਇਸ ਦਿਨ ਮੈਂ ਵੀ ਗਾਵਾਂਗਾ,ਪਰਫਾਰਮ ਕਰਾਂਗਾ ਅਤੇ ਬਹੁਤ ਵਧੀਆ ਸਮਾਂ ਬਤੀਤ ਕਰਾਂਗੇ। ਇਹ ਰਾਤ ਬਹੁਤ ਖਾਸ ਹੋਣ ਵਾਲੀ ਹੈ। “

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...