August 27, 2026, 7:03 am
----------- Advertisement -----------
HomeNewsEntertainmentਗਾਇਕ ਉਦਿਤ ਨਾਰਾਇਣ ਨੂੰ ਆਇਆ ਹਾਰਟ ਅਟੈਕ? ਮੈਨੇਜਰ ਨੇ ਦੱਸੀ ਵਾਇਰਲ ਮੈਸੇਜ...

ਗਾਇਕ ਉਦਿਤ ਨਾਰਾਇਣ ਨੂੰ ਆਇਆ ਹਾਰਟ ਅਟੈਕ? ਮੈਨੇਜਰ ਨੇ ਦੱਸੀ ਵਾਇਰਲ ਮੈਸੇਜ ਦੀ ਸਚਾਈ

Published on

----------- Advertisement -----------

ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਨੂੰ ਦਿਲ ਦਾ ਦੌਰਾ ਪਿਆ ਹੈ? ਕੀ ਇਹ ਸੱਚ ਹੈ. ਇਸ ਖਬਰ ਨੇ ਇੰਡਸਟਰੀ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਟਰੈਂਡ ਕਰ ਰਹੇ ਉਦਿਤ ਨਰਾਇਣ ਹਾਰਟ ਅਟੈਕ ਨਾਮ ਦੇ ਹੈਸ਼ਟੈਗ ਦਾ ਕੀ ਹੈ ਪੂਰਾ ਸੱਚ? ਖਬਰਾਂ ਮੁਤਾਬਕ ਬੀਤੀ ਰਾਤ ਤੋਂ ਸੋਸ਼ਲ ਮੀਡੀਆ ‘ਤੇ ਉਦਿਤ ਨਾਰਾਇਣ ਨੂੰ ਦਿਲ ਦਾ ਦੌਰਾ ਪੈਣ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ। ਸਿੰਗਰ ਦੇ ਮੈਨੇਜਰ ਨੇ ਇਸ ਖਬਰ ਨੂੰ ਲੈ ਕੇ ਅਪਡੇਟ ਦਿੱਤੀ ਹੈ। ਉਦਿਤ ਨਰਾਇਣ ਦੇ ਦਿਲ ਦਾ ਦੌਰਾ ਪੈਣ ਦੀ ਖ਼ਬਰ ਸੁਣ ਕੇ ਉਸ ਦੇ ਪ੍ਰਸ਼ੰਸਕ ਦੁਖੀ ਹਨ ਅਤੇ ਉਹ ਆਪਣੇ ਚਹੇਤੇ ਗਾਇਕ ਦੀ ਮੌਜੂਦਾ ਸਥਿਤੀ ਅਤੇ ਉਸ ਦੀ ਮੌਤ ਦੀ ਖ਼ਬਰ ਬਾਰੇ ਪੂਰੀ ਸੱਚਾਈ ਜਾਣਨ ਲਈ ਬੇਚੈਨ ਹਨ। ਪਰ ਗਾਇਕ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਦਿਤ ਨਰਾਇਣ ਦੇ ਮੈਨੇਜਰ ਨੇ ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਨਾਲ ਗਲਤ ਕਰਾਰ ਦਿੱਤਾ ਹੈ।

ਗਾਇਕ ਨੂੰ ਦਿਲ ਦਾ ਦੌਰਾ ਪੈਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਬੀਤੀ ਰਾਤ ਤੋਂ ਉਨ੍ਹਾਂ ਨੂੰ ਕਾਫੀ ਫੋਨ ਆ ਰਹੇ ਹਨ। ਮੈਨੇਜਰ ਨੇ ਕਿਹਾ ਕਿ ਇਸ ਬਾਰੇ ਬੀਤੀ ਰਾਤ ਹੀ ਉਦਿਤ ਨਾਲ ਗੱਲ ਹੋਈ ਸੀ ਅਤੇ ਉਹ ਵੀ ਅਜਿਹੀਆਂ ਝੂਠੀਆਂ ਖਬਰਾਂ ਫੈਲਾਉਣ ਤੋਂ ਕਾਫੀ ਪਰੇਸ਼ਾਨ ਹਨ। ਮੈਨੇਜਰ ਨੇ ਗਾਇਕ ਦੇ ਠੀਕ ਹੋਣ ਦੀ ਪੁਸ਼ਟੀ ਕੀਤੀ ਹੈ। ਉਦਿਤ ਨਾਰਾਇਣ ਦੇ ਦਿਲ ਦੇ ਦੌਰੇ ਦੀ ਅਫਵਾਹ ਸੋਸ਼ਲ ਮੀਡੀਆ ‘ਤੇ ਟਾਪ ਟ੍ਰੈਂਡ ‘ਚ ਬਣੀ ਹੋਈ ਹੈ। ਇਸ ਖਬਰ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਈ ਫਰਜ਼ੀ ਮੈਸੇਜ ਵਾਇਰਲ ਹੋ ਰਹੇ ਹਨ। ਆਖ਼ਰ ਅਜਿਹੀਆਂ ਝੂਠੀਆਂ ਖ਼ਬਰਾਂ ਫੈਲਾਉਣ ਪਿੱਛੇ ਕੌਣ ਜ਼ਿੰਮੇਵਾਰ ਹੈ? ਫਿਲਹਾਲ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਕ ਖਾਸ ਜਾਣਕਾਰੀ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਜਿਸ ਫੋਨ ਨੰਬਰ ਤੋਂ ਇਹ ਫਰਜ਼ੀ ਖਬਰ ਫੈਲਾਈ ਜਾ ਰਹੀ ਹੈ, ਉਹ ਨੇਪਾਲ ਦਾ ਹੈ। ਇਸ ਫੋਨ ਨੰਬਰ ਦੇ ਅੱਗੇ ਨੇਪਾਲ ਦਾ ਕੋਡ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਹਿਮਾਚਲ ਦੇ ਸਕੂਲਾਂ ਦੇ ਦਾਖਲੇ ਫਾਰਮ ਤੋਂ ਹਟੇਗਾ ਜਾਤੀ ਦਾ ਕਾਲਮ’-CM ਸੁੱਖੂ ਦਾ ਵੱਡਾ ਐਲਾਨ

ਹਿਮਾਚਲ ਪ੍ਰਦੇਸ਼ ਵਿਚ ਅਗਲੇ ਸਿੱਖਿਅਕ ਸੈਸ਼ਨ ਤੋਂ ਸਕੂਲ-ਕਾਲਜ ਦੇ ਐਡਮਿਸ਼ਨ ਫਾਰਮ ਤੋਂ ਜਾਤੀ ਦਾ...

‘ਰੱਖੜੀ ਮੌਕੇ ਪੰਜਾਬ ਦੀਆਂ ਮਹਿਲਾਵਾਂ ਦੇ ਫੋਨਾਂ ‘ਤੇ ਮੁੜ ਹੋਵੇਗੀ ਟੂੰ-ਟੂੰ, ਤੀਜੀ ਕਿਸ਼ਤ ਹੋਵੇਗੀ ਜਾਰੀ’ : CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਐਲਾਨ ਕੀਤਾ...

ਅਗਸਤ ‘ਚ H1N1 ਦੇ 70 ਮਾਮਲੇ, ਵਧਿਆ ਸਵਾਇਨ ਫਲੂ ਦਾ ਕਹਿਰ

Punjab ਵਿੱਚ Swine Flu ਦੇ 70 ਮਾਮਲੇ ਸਾਹਮਣੇ ਆਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ...

Nijjar Murder Case: ਪੰਨੂ ਨੇ ਵੀਡੀਓ ਜਾਰੀ ਕਰਕੇ ਗੋਲਡੀ ਬਰਾੜ ਤੇ ਬਿਸ਼ਨੋਈ ਗੈਂਗ ਨੂੰ ਦਿੱਤੀ ਬਦਲਾ ਲੈਣ ਦੀ ਧਮਕੀ

ਗੈਂਗਸਟਰ ਗੋਲਡੀ ਬਰਾੜ ਵੱਲੋਂ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜ਼ਿੰਮੇਵਾਰੀ ਲਏ...

103 ਸਾਲ ਦੀ ਉਮਰ ‘ਚ ਬਜ਼ੁਰਗ ਦਾ ਹੋਇਆ ਦਿਹਾਂਤ, ਪੋਤਿਆਂ ਨੇ ਢੋਲ ਵਾਜਿਆਂ ਨਾਲ ਦਿੱਤੀ ਅੰਤਿਮ ਵਿਦਾਈ

ਮੋਗਾ ਇਲਾਕੇ ਵਿੱਚ ਇੱਕ ਭਾਵੁਕ ਮਾਹੌਲ ਬਣ ਗਿਆ ਜਦੋਂ ਇੱਕ ਬਜ਼ੁਰਗ ਦਾ 103 ਸਾਲ...

ਮੋਹਾਲੀ ਦੇ ਪਿੰਡ ਘੜੂੰਆਂ ‘ਚ ਮਿਲਿਆ ਮਿੱਟੀ ‘ਚ ਦੱਬਿਆ ਖਜਾਨਾ, ਚਾਂਦੀ ਦੇ ਪੁਰਾਣੇ ਸਿੱਕਿਆਂ ਨਾਲ ਭਰਿਆ ਸੀ ਕੁੱਜਾ

ਮੋਹਾਲੀ ਦੇ ਇਤਿਹਾਸਕ ਅਤੇ ਪ੍ਰਾਚੀਨ ਪਿੰਡ ਘੜੂੰਆਂ ਵਿੱਚ ਮੰਗਲਵਾਰ ਨੂੰ ਉਸ ਸਮੇਂ ਸਨਸਨੀ ਫੈਲ...

ਭਲਕੇ ਪੰਜਾਬ ਬੰਦ ਨਹੀਂ, ਸਿਰਫ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਜਾਣੋ ਕਿਹੜੀਆਂ ਸੇਵਾਵਾਂ ‘ਤੇ ਪਊ ਅਸਰ

ਪੰਜਾਬ ਦੇ 3 ਲੱਖ ਤੋਂ ਵੱਧ ਸਰਕਾਰੀ ਕਰਮਚਾਰੀ ਅਤੇ 4 ਲੱਖ ਤੋਂ ਵੱਧ ਪੈਨਸ਼ਨਰ...

ਸੰਵੇਦਨਸ਼ੀਲਤਾ, ਇਲਾਜ ਅਤੇ ਸਨਮਾਨਜਨਕ ਸਮਾਜਿਕ ਪੁਨਰ-ਸਮਾਵੇਸ਼ ਪੰਜਾਬ ਦੀ ਨੁਕਸਾਨ-ਨਿਊਨੀਕਰਨ ਪਹੁੰਚ ਦੇ ਕੇਂਦਰ ਵਿੱਚ: ਡਾ. ਬਲਬੀਰ ਸਿੰਘ

ਚੰਡੀਗੜ੍ਹ; 25 ਅਗਸਤ 2026:ਭਗਵੰਤ ਮਾਨ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੁਕਸਾਨ-ਨਿਊਨੀਕਰਨ ਸੇਵਾਵਾਂ ‘ਯੁੱਧ...

 ਸਰਕਾਰ ਦਾ ਵੱਡਾ ਫੈਸਲਾ: ਆਦਰਸ਼ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਵਿੱਚ 120 ਫੀਸਦੀ ਦਾ ਵਾਧਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ...