ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਪਿਛਲੇ ਕੁਝ ਸਮੇਂ ਤੋਂ ਆਪਣੀ ਆਉਣ ਵਾਲੀ ਫਿਲਮ ‘ਡਬਲ ਐਕਸਐੱਲ’ ਕਾਰਨ ਲਾਈਮਲਾਈਟ ‘ਚ ਹਨ। ਹਾਲ ਹੀ ‘ਚ ਖਬਰ ਆਈ ਸੀ ਕਿ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਹੁਣ ਹਾਲ ਹੀ ‘ਚ ਇਸ ਫਿਲਮ ਦੇ ਮੇਕਰਸ ਨੇ ‘ਡਬਲ ਐਕਸਐੱਲ’ ਦਾ ਮਜ਼ੇਦਾਰ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ‘ਚ ਅਦਾਕਾਰਾ ਦਾ ਫਰਸਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ ਸੋਨਾਕਸ਼ੀ ਨੇ ਇਹ ਜਾਣਕਾਰੀ ਕੁਝ ਸਮਾਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਪੋਸਟ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ‘ਚ ਲਿਖਿਆ, ‘ਫ੍ਰਾਈਜ਼ ਤੋਂ ਮਸਤੀ ਤੱਕ..ਜ਼ਿੰਦਗੀ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ #DoubleXL ਸਾਈਜ਼ ‘ਚ ਆਉਂਦੀਆਂ ਹਨ..14 ਅਕਤੂਬਰ 2022 ਨੂੰ ਤੁਹਾਡੇ ਨਜ਼ਦੀਕੀ ਸਿਨੇਮਾਘਰਾਂ ‘ਚ ਆਉਣ ਵਾਲੇ ਸੁਪਨਿਆਂ ਨਾਲ ਭਰੀ ਦੋਸਤੀ ਅਤੇ ਮਜ਼ੇਦਾਰ ਕਹਾਣੀ ਹੈ। ‘।
31 ਸੈਕਿੰਡ ਦੇ ਇਸ ਟੀਜ਼ਰ ‘ਚ ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੁਨੀਆ ‘ਚ ਔਰਤਾਂ ਖਿਲਾਫ ਬਾਡੀ ਸ਼ੇਮਿੰਗ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਜੇਕਰ ਦੇਖਿਆ ਜਾਵੇ ਤਾਂ ਬਾਡੀ ਸ਼ੇਮਿੰਗ ਇਕ ਅਜਿਹਾ ਮੁੱਦਾ ਹੈ, ਜਿਸ ਦਾ ਸ਼ਿਕਾਰ ਹਰ ਔਰਤ ਨੂੰ ਕਿਸੇ ਨਾ ਕਿਸੇ ਸਮੇਂ ਭੁਗਤਣਾ ਪੈਂਦਾ ਹੈ। ਚਾਹੇ ਉਹ ਜ਼ਿਆਦਾ ਪਤਲੇ ਹੋਣ ਕਾਰਨ ਹੋਵੇ ਜਾਂ ਮੋਟਾ ਹੋਣ ਕਾਰਨ, ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਫਿਲਮ ਦਾ ਨਿਰਦੇਸ਼ਨ ਸਤਰਾਮ ਰਮਾਨੀ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਰਾਜੇਸ਼ ਬਹਿਲ, ਅਸ਼ਵਿਨ ਵਰਦੇ, ਸਾਕਿਬ ਸਲੀਮ, ਹੁਮਾ ਕੁਰੈਸ਼ੀ ਅਤੇ ਮੁਦੱਸਰ ਅਜ਼ੀਜ਼ ਨੇ ਕੀਤਾ ਹੈ। ‘ਡਬਲ ਐਕਸਐੱਲ’ 14 ਅਕਤੂਬਰ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।












