ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਕਾਫੀ ਸਮੇਂ ਤੋਂ ਬਾਲੀਵੁੱਡ ਤੋਂ ਦੂਰ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਸੋਨਮ ਕਪੂਰ ਗਰਭਵਤੀ ਹੈ ਅਤੇ ਇਹ ਖੁਸ਼ਖਬਰੀ ਸ਼ੇਅਰ ਕਰਨ ਤੋਂ ਬਾਅਦ ਉਹ ਪਹਿਲੀ ਵਾਰ ਕਿਸੇ ਜਨਤਕ ਸਥਾਨ ‘ਤੇ ਨਜ਼ਰ ਆਈ। ਇਸ ਖਾਸ ਮੌਕੇ ‘ਤੇ ਸੋਨਮ ਕਪੂਰ ਦੇ ਨਾਲ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਅਤੇ ਪਿਤਾ ਅਨਿਲ ਕਪੂਰ ਵੀ ਮੌਜੂਦ ਸਨ।
ਸੋਨਮ ਕਪੂਰ ਹਮੇਸ਼ਾ ਦੀ ਤਰ੍ਹਾਂ ਸਟਾਈਲਿਸ਼ ਲੱਗ ਰਹੀ ਸੀ ਪਰ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਟ੍ਰੋਲ ਹੋ ਗਏ। ਅਸਲ ‘ਚ ਇਨ੍ਹਾਂ ਤਸਵੀਰਾਂ ‘ਚ ਆਨੰਦ ਆਹੂਜਾ ਦਾ ਡਰੈਸਿੰਗ ਸਟਾਈਲ ਅਜਿਹਾ ਸੀ ਕਿ ਉਨ੍ਹਾਂ ਦੀ ਪੈਂਟ ਤੋਂ ਨਾਲਾ ਲਟਕਦਾ ਨਜ਼ਰ ਆ ਰਿਹਾ ਸੀ, ਜਿਸ ਕਾਰਨ ਉਹ ਟ੍ਰੋਲ ਹੋ ਗਏ ਸਨ। ਇਕ ਯੂਜ਼ਰ ਨੇ ਲਿਖਿਆ- ‘ਆਨੰਦ ਜੀ ਦਾ ਨਾਲਾ ਲਟਕ ਰਿਹਾ ਹੈ। ਜਦਕਿ ਦੂਜੇ ਨੇ ਲਿਖਿਆ- ‘ਅੱਜ ਉਸਦਾ ਪਤੀ ਆਪਣੀ ਦਾੜ੍ਹੀ ਕਾਲੀ ਕਰਕੇ ਆਇਆ ਹੈ।’
ਰੀਆ ਕਪੂਰ ਨੇ ਵੀ ਸੋਨਮ ਅਤੇ ਆਨੰਦ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਸੋਨਮ ਕਪੂਰ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਸੋਨਮ ਕਪੂਰ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ।











