October 17, 2026, 5:36 am
----------- Advertisement -----------
HomeNewsEntertainmentਬੇਬੀ ਸ਼ਾਵਰ ਰੱਦ ਹੋਣ ਤੋਂ ਬਾਅਦ ਬਲੈਕ ਡਰੈੱਸ ਪਹਿਨ ਭੈਣ ਰੀਆ ਕਪੂਰ...

ਬੇਬੀ ਸ਼ਾਵਰ ਰੱਦ ਹੋਣ ਤੋਂ ਬਾਅਦ ਬਲੈਕ ਡਰੈੱਸ ਪਹਿਨ ਭੈਣ ਰੀਆ ਕਪੂਰ ਦੇ ਘਰ ਪਹੁੰਚੀ ਸੋਨਮ ਕਪੂਰ (ਵੀਡੀਓ)

Published on

----------- Advertisement -----------

ਕਪੂਰ ਪਰਿਵਾਰ ਦੀ ਧੀ ਅਭਿਨੇਤਰੀ ਸੋਨਮ ਕਪੂਰ ਜਲਦ ਹੀ ਮਾਂ ਬਣਨ ਜਾ ਰਹੀ ਹੈ। ਹਾਲ ਹੀ ‘ਚ ਸੋਨਮ ਲੰਡਨ ਤੋਂ ਮੁੰਬਈ ਵਾਪਸ ਆਈ ਹੈ। ਇਸ ਦੌਰਾਨ ਅਦਾਕਾਰਾ ਦਾ ਵੱਡਾ ਬੇਬੀ ਬੰਪ ਵੀ ਕੈਮਰੇ ‘ਚ ਕੈਦ ਹੋ ਗਿਆ। ਸੋਨਮ ਕਪੂਰ ਦੇ ਲੰਡਨ ਤੋਂ ਮੁੰਬਈ ਪਰਤਣ ਦਾ ਕਾਰਨ ਬੇਬੀ ਸ਼ਾਵਰ ਫੰਕਸ਼ਨ ਸੀ ਜੋ ਕਿ 17 ਜੁਲਾਈ ਨੂੰ ਹੋਣਾ ਸੀ ਪਰ ਅਚਾਨਕ ਅਦਾਕਾਰਾ ਦਾ ਬੇਬੀ ਸ਼ਾਵਰ ਫੰਕਸ਼ਨ ਰੱਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸੋਨਮ ਪਤੀ ਆਨੰਦ ਆਹੂਜਾ ਨਾਲ ਆਪਣੀ ਭੈਣ ਰੀਹਾ ਕਪੂਰ ਦੇ ਘਰ ਪਹੁੰਚੀ। ਇਸ ਦੌਰਾਨ ਗਰਭਵਤੀ ਸੋਨਮ ਕਪੂਰ ਨੇ ਮੀਡੀਆ ਦੇ ਸਾਹਮਣੇ ਖੂਬ ਪੋਜ਼ ਦਿੱਤੇ। ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਸੋਨਮ ਕਪੂਰ ਆਲ ਬਲੈਕ ਲੁੱਕ ’ਚ ਦਿਖਾਈ ਦੇ ਰਹੀ ਹੈ। ਸਾਈਡ ਕਟ ਬਲੈਕ ਡਰੈੱਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਸ਼ਰਟ ਪਾਈ ਹੋਈ ਹੈ ਇਸ ਨਾਲ ਅਦਾਕਾਰਾ ਨੇ ਕਾਲੇ ਰੰਗ ਦੇ ਸ਼ੂਅ ਪਾਏ ਹਨ।

ਅਦਾਕਾਰਾ ਨੇ ਚਿਹਰੇ ’ਤੇ ਚਸ਼ਮਾ ਲਗਾਇਆ ਹੈ । ਖੁੱਲ੍ਹੇ ਵਾਲਾਂ ਅਤੇ ਹੱਥ ’ਚ ਪਰਸ ਲੈ ਕੇ ਸੋਨਮ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਪਤੀ ਨਾਲ ਕੈਮਰੇ ਸਾਹਮਣੇ ਨਜ਼ਰ ਆਈ ਸੋਨਮ ਬੇਹੱਦ ਪਿਆਰੀ ਲੱਗ ਰਹੀ ਹੈ। ਆਪਣੇ ਬੇਬੀ ਬੰਪ ਨੂੰ ਫ਼ਲਾਂਟ ਨੂੰ ਕਰਦੀ ਦਿਖਾਈ ਦੇ ਰਹੀ ਹੈ। ਅਦਾਕਾਰਾ ਨਾਲ ਪਤੀ ਅਹੁਜਾ ਵਾਈਟ ਸ਼ਰਟ ਅਤੇ ਬਲੈਕ ਪੈਂਟ ’ਚ ਸਮਾਰਟ ਲੱਗ ਰਹੇ ਹਨ। ਇਸ ਦੌਰਾਨ ਉਹ ਇਕ ਹੱਥ ’ਚ ਕੌਫ਼ੀ ਕੱਪ ਲੈ ਸੋਨਮ ਨਾਲ ਨਜ਼ਰ ਆ ਰਹੇ ਹਨ। ਜੋੜੇ ਦੀਆਂ ਤਸਵੀਰਾਂ ਬੇਹੱਦ ਸ਼ਾਨਦਾਰ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਨੇ ਸਾਲ 2018 ’ਚ ਬਿਜ਼ਨੈੱਸਮੈਨ ਆਨੰਦ ਆਹੁਜਾ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ ਮੁੰਬਈ ’ਚ ਬਹੁਤ ਧੂਮ-ਧਾਮ ਨਾਲ ਵਿਆਹ ਕੀਤਾ ਸੀ।

ਜਿੱਥੇ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਹੁਣ ਵਿਆਹ ਦੇ 4 ਸਾਲ ਬਾਅਦ ਇਹ ਜੋੜਾ ਆਪਣੇ ਬੱਚੇ ਦਾ ਸਵਾਗਤ ਕਰਨ ਲਈ ਬਹੁਤ ਖ਼ੁਸ਼ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਅਦਾਕਾਰਾ ਰੀਆ ਕਪੂਰ ਦੇ ਘਰ ਦੇ ਬਾਹਰ ਕਾਰ ‘ਚੋਂ ਉਤਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਬਲੈਕ ਕਲਰ ਦੀ ਸ਼ਾਰਟ ਡਰੈੱਸ ਪਾਈ ਹੋਈ ਸੀ। ਇਹ ਡਰੈੱਸ ਇੰਨੀ ਟਾਈਟ ਸੀ ਕਿ ਇਸ ‘ਚ ਅਭਿਨੇਤਰੀ ਦਾ ਵੱਡਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਆਨੰਦ ਆਹੂਜਾ ਸੋਨਮ ਕਪੂਰ ਨੂੰ ਸੰਭਾਲਦੇ ਹੋਏ ਅਤੇ ਮੀਡੀਆ ਲਈ ਇਕੱਠੇ ਪੋਜ਼ ਦਿੰਦੇ ਨਜ਼ਰ ਆਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

  ਪਾਕਿਸਤਾਨ ਤੋਂ ਨਸ਼ਾ ਆਉਂਦਾ ਤਾਂ BSF ਕਿਸ ਦੇ ਅਧੀਨ ਹੈ? CM ਮਾਨ ਨੇ ਘੇਰੇ ਅਮਿਤ ਸ਼ਾਹ

ਚੰਡੀਗੜ16 ਅਕਤੂਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

ਰਾਜਜੀਤ ਸਿੰਘ ਖ਼ਿਲਾਫ਼ ਕਾਰਵਾਈ ਤੋਂ ਹਾਈ ਕੋਰਟ ਦੀਆਂ ਰਿਪੋਰਟਾਂ ਤੱਕ, ਬਲਤੇਜ ਪੰਨੂ ਦੇ ਵੱਡੇ ਦਾਅਵੇ

ਚੰਡੀਗੜ੍ਹ 16 ਅਕਤੂਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼ੁੱਕਰਵਾਰ...

ਨਸ਼ਿਆਂ ਦੇ ਹੌਟਸਪੌਟ ਬਣਨਗੇ ਖੇਡ ਮੈਦਾਨ ਤੇ ਪਾਰਕ, ਬਰਨਾਲਾ ਡੀਸੀ ਦਾ ਵੱਡਾ ਐਕਸ਼ਨ

ਬਰਨਾਲਾ / ਚੰਡੀਗੜ੍ਹ; 15 ਅਕਤੂਬਰ 2026:ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ...

ਹੱਤਿਆ ਦੇ ਮੁਲਜ਼ਮ ਅਸ਼ਵਨੀ ਦੀ ਦੁਕਾਨ ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ 

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੁੜਿਆ...

ਮਾਨਸਾ ’ਚ ਤਣਾਅ ਫੈਲਾਉਣ ਵਾਲਿਆਂ ਦੀ ਖ਼ੈਰ ਨਹੀਂ! ਪੁਲਿਸ ਨੇ ਦਰਜ ਕੀਤੇ 2 ਕੇਸ

ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪੁਲਿਸ ਅਤੇ...

ਪਤਨੀ ਨੇ ਪ੍ਰੇਮੀ ਤੇ ਧੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਬੇਰਹਿਮੀ ਨਾਲ ਮੌਤ ਦੇ ਘਾਟ, ਪਿੰਡ ਵਾਲਿਆਂ ਦੇ ਉੱਡੇ ਹੋਸ਼

 ਫਰੀਦਾਬਾਦ ਦੇ ਪੱਲਾ ਥਾਣਾ ਖੇਤਰ ਵਿੱਚ ਕਤਲ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ,...

ਪਰਵਿੰਦਰ ਝੋਟਾ ਕਤਲ ਕਾਂਡ: ਮੰਗਾਂ ਲਈ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਸਲਾਹ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ ਹਨ। ਇਸ ਦੌਰਾਨ ਉਨਾਂ ਨੇ...

“BJP ਦੀ ਸਰਕਾਰ ਆਉਣ ‘ਤੇ ਪੰਜਾਬ ‘ਚ ਨਸ਼ਾ ਹੋਵੇਗਾ ਖ਼ਤਮ” ਪਰਵਿੰਦਰ ਝੋਟਾ ਕਤਲ ‘ਮਾਮਲੇ ਤੇ ਅਮਿਤ ਸ਼ਾਹ ਦਾ ਬਿਆਨ

ਪਰਵਿੰਦਰ ਝੋਟੇ ਦੇ ਕਤਲ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ...