ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਇੱਕ ਯੂਟਿਊਬਰ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਲਜ਼ਾਮ ਹੈ ਕਿ ਕੰਟੈਂਟ ਕ੍ਰਿਏਟਰ ਰਾਗਿਨੀ ਨੇ ਇੱਕ ਵੀਡੀਓ ਵਿੱਚ ਸੋਨਮ ਦਾ ਮਜ਼ਾਕ ਉਡਾਇਆ ਹੈ। ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਟੈਂਟ ਕ੍ਰਿਏਟਰ ਰਾਗਿਨੀ ਦੁਆਰਾ ਪੋਸਟ ਕੀਤੇ ਗਏ ਇੱਕ ਵੀਡੀਓ ਨੇ ਸੋਨਮ ਕਪੂਰ, ਉਨ੍ਹਾਂ ਦੇ ਪਤੀ ਆਨੰਦ ਆਹੂਜਾ ਅਤੇ ਉਨ੍ਹਾਂ ਦੇ ਫੈਸ਼ਨ ਬ੍ਰਾਂਡ ਦੀ ਰੇਪਿਓਟੇਸ਼ਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
ਖਬਰਾਂ ਮੁਤਾਬਿਕ ਰਾਗਿਨੀ ਨੇ ਕੁਝ ਮਹੀਨੇ ਪਹਿਲਾਂ ਇਕ ਵੀਡੀਓ ਸ਼ੇਅਰ ਕੀਤਾ ਸੀ। ਇਸ ਦਾ ਟਾਈਟਲ ਸੀ, ‘ਸੋਹਮ ਪਾਪੁਰ ਨਾਟ ਏ ਰੋਸਟ ਵੀਡੀਓ’। ਇਸ ਵੀਡੀਓ ‘ਚ ਰਾਗਿਨੀ ਨੇ ਇਕ ਵੀਡੀਓ ਇੰਟਰਵਿਊ ‘ਚ ਕਹੀਆਂ ਸੋਨਮ ਕਪੂਰ ਦੀਆਂ ਗੱਲਾਂ ਦਾ ਮਜ਼ਾਕ ਉਡਾਇਆ ਹੈ। ਕੁਝ ਹੀ ਦੇਰ ‘ਚ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ਤੋਂ ਬਾਅਦ, ਸੋਨਮ ਕਪੂਰ ਦੀ ਆਨਲਾਈਨ ਕੰਪਨੀ, ਜੋ ਕਿ ਇੰਟਰਨੈੱਟ ‘ਤੇ ਅਦਾਕਾਰਾ ਦੀ ਰੇਪਿਓਟੇਸ਼ਨ ਨੂੰ ਸੰਭਾਲਦੀ ਹੈ, ਵੱਲੋਂ ਕੰਟੈਂਟ ਨਿਰਮਾਤਾ ਰਾਗਿਨੀ ਨੂੰ ਨੋਟਿਸ ਭੇਜਿਆ ਗਿਆ।
ਇਸ ਨੋਟਿਸ ਵਿੱਚ ਇਹ ਵੀ ਕਿਹਾ ਗਿਆ ਕਿ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਹੈ। ਕਿਰਪਾ ਕਰਕੇ ਇਸ ਲਿੰਕ ਨੂੰ ਮਿਟਾਓ। ਨੋਟਿਸ ਵਿੱਚ ਯੂਟਿਊਬਰ ਨੂੰ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਉਸਨੇ ਬੇਨਤੀ ਨੂੰ ਨਜ਼ਰਅੰਦਾਜ਼ ਕੀਤਾ, ਤਾਂ ਸੋਨਮ ਕਪੂਰ ‘ਆਪਣੀ ਇੱਜਤ ਬਚਾਉਣ ਲਈ ਜ਼ਰੂਰੀ ਕਾਰਵਾਈ’ ਕਰੇਗੀ।
ਦੱਸ ਦਈਏ ਕਿ ਹੁਣ ਰਾਗਿਨੀ ਨੇ ਇੱਕ ਹੋਰ ਵੀਡੀਓ ਸ਼ੇਅਰ ਕਰਕੇ ਸੋਨਮ ਦਾ ਮਜ਼ਾਕ ਉਡਾਇਆ ਹੈ ਅਤੇ ਨਾਲ ਹੀ ਆਪਣਾ ਬਚਾਅ ਵੀ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸੋਨਮ ਅਤੇ ਉਨ੍ਹਾਂ ਦੀ ਕੰਪਨੀ ਹੁਣ ਕੀ ਕਦਮ ਚੁੱਕਦੀ ਹੈ।
----------- Advertisement -----------
ਅਦਾਕਾਰਾ ਸੋਨਮ ਕਪੂਰ ਨੇ ਯੂਟਿਊਬਰ ਨੂੰ ਭੇਜਿਆ ਕਾਨੂੰਨੀ ਨੋਟਿਸ
Published on
----------- Advertisement -----------
----------- Advertisement -----------