ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਇਸ ਸਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਕੁਝ ਸਮਾਂ ਪਹਿਲਾਂ ਸੋਨਮ ਨੇ ਖੂਬਸੂਰਤ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਆਪਣੀ ਪ੍ਰੈਗਨੈਂਸੀ ਦੀ ਖੁਸ਼ਖਬਰੀ ਦਿੱਤੀ ਸੀ ਅਤੇ ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਪ੍ਰੈਗਨੈਂਸੀ ਸਮੇਂ ਦਾ ਆਨੰਦ ਲੈ ਰਹੀ ਹੈ। ਸੋਨਮ ਅਕਸਰ ਬੇਬੀ ਬੰਪ ਫਲਾਂਟ ਕਰਦੇ ਹੋਏ ਆਪਣੇ ਚਿਹਰੇ ਦਾ ਨੂਰ ਦਿਖਾ ਰਹੀ ਸੀ। ਅਦਾਕਾਰਾ ਦਾ ਗੋਲ ਦੇਖਣ ਵਾਲਾ ਹੈ, ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀਆਂ ‘ਚ ਆਪਣੇ ਖੁਸ਼ਨੁਮਾ ਪਲਾਂ ਨੂੰ ਸਾਂਝਾ ਕੀਤਾ ਹੈ। ਸੋਨਮ ਕਪੂਰ ਪੀਲੇ ਰੰਗ ਦੀ ਡਰੈੱਸ ‘ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

ਸੋਨਮ ਨੇ ਸੋਸ਼ਲ ਮੀਡੀਆ ‘ਤੇ ਆਪਣੇ ਟ੍ਰਿਪ ਦੀਆਂ ਖੁਸ਼ਨੁਮਾ ਝਲਕੀਆਂ ਸਾਂਝੀਆਂ ਕੀਤੀਆਂ ਹਨ। ਉਸ ਨੇ ਆਪਣੇ ਪਤੀ ਨਾਲ ਇੰਸਟਾਗ੍ਰਾਮ ਸਟੋਰੀ ‘ਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਨੇ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ‘ਤੇ ਖੁਸ਼ਖਬਰੀ ਦਿੱਤੀ ਸੀ ਕਿ ਉਹ ਇਸ ਸਾਲ ਮਾਂ ਬਣਨ ਜਾ ਰਹੀ ਹੈ। ਬੇਬੀ ਬੰਪ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਸੋਨਮ ਨੇ ਲਿਖਿਆ, ‘6 ਸਾਲ ਦੀ ਗਰਲਫ੍ਰੈਂਡ, 4 ਸਾਲ ਦੀ ਪਤਨੀ ਅਤੇ ਹੁਣ ਇਸ ਸਾਲ ਉਸਦੀ ਮਾਂ ਦਾ ਓਪਨਿੰਗ ਡੇਅ ਹੈ’।

ਦੱਸ ਦਈਏ ਦੋਵਾਂ ਨੇ ਕਈ ਸਾਲ ਇੱਕ ਦੂਜੇ ਨੂੰ ਡੇਟ ਕੀਤਾ ਤੇ ਫਿਰ ਦੋਵਾਂ ਨੇ ਸਾਲ 2018 ‘ਚ ਵਿਆਹ ਕਰਵਾ ਲਿਆ ਸੀ। ਫ਼ਿਲਹਾਲ ਸੋਨਮ ਕਪੂਰ ਆਪਣੀ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ, ਦੋਵੇ ਜਣੇ ਆਪਣੇ ਪਹਿਲੇ ਬੱਚੇ ਦੇ ਜਨਮ ਨੂੰ ਲੈ ਕੇ ਕਾਫੀ ਉਤਸੁਕ ਹਨ। ਸੋਨਮ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਦੱਸ ਦਈਏ Neerja ਫ਼ਿਲਮ ਚ ਸੋਨਮ ਕਪੂਰ ਵੱਲੋਂ ਨਿਭਾਏ ਕਿਰਦਾਰ ਦੇ ਲਈ National Film Awards ਮਿਲਿਆ ਸੀ।












