August 22, 2026, 3:25 am
----------- Advertisement -----------
HomeNewsEntertainmentਮੁੰਬਈ ਟ੍ਰੈਫਿਕ ਨੂੰ ਲੈ ਕੇ ਭੜਕੀ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ, ਟਵੀਟ ਕਰ...

ਮੁੰਬਈ ਟ੍ਰੈਫਿਕ ਨੂੰ ਲੈ ਕੇ ਭੜਕੀ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ, ਟਵੀਟ ਕਰ ਕਹੀ ਇਹ ਗੱਲ

Published on

----------- Advertisement -----------

ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਸਾਂਵਰੀਆ’ ਨਾਲ ਫਿਲਮ ਇੰਡਸਟਰੀ ‘ਚ ਡੈਬਿਊ ਕਰਨ ਵਾਲੀ ਅਭਿਨੇਤਰੀ ਸੋਨਮ ਕਪੂਰ ਨੂੰ ਬਾਲੀਵੁੱਡ ਦੀਆਂ ਸਭ ਤੋਂ ਸ਼ਾਨਦਾਰ ਅਭਿਨੇਤਰੀਆਂ ‘ਚੋਂ ਇਕ ਮੰਨਿਆ ਜਾਂਦਾ ਹੈ। ਅਦਾਕਾਰਾ ਇਨ੍ਹੀਂ ਦਿਨੀਂ ਆਪਣੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਉਹ ਭਾਵੇਂ ਚਾਰ ਸਾਲਾਂ ਤੋਂ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਅਦਾਕਾਰਾ ਦਾ ਇੱਕ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਸੋਨਮ ਨੇ ਮੁੰਬਈ ਦੇ ਟ੍ਰੈਫਿਕ ਅਤੇ ਪ੍ਰਦੂਸ਼ਣ ਨੂੰ ਲੈ ਕੇ ਅਜਿਹਾ ਟਵੀਟ ਕੀਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਅਭਿਨੇਤਰੀ ਸੋਨਮ ਕਪੂਰ ਨੇ ਟਵੀਟ ਕੀਤਾ ਕਿ ‘ਮੁੰਬਈ ‘ਚ ਗੱਡੀ ਚਲਾਉਣਾ ਇਕ ਤਸ਼ੱਦਦ ਹੈ’।

ਜੁਹੂ ਤੋਂ ਬੈਂਡਸਟੈਂਡ ਪਹੁੰਚਣ ਲਈ ਮੈਨੂੰ ਇੱਕ ਘੰਟਾ ਲੱਗ ਗਿਆ। ਇੱਥੇ ਥਾਂ-ਥਾਂ ਖੁਦਾਈ ਚੱਲ ਰਹੀ ਹੈ ਅਤੇ ਥਾਂ-ਥਾਂ ਉਸਾਰੀ ਹੋ ਰਹੀ ਹੈ। ਪ੍ਰਦੂਸ਼ਣ ਪ੍ਰੇਸ਼ਾਨ ਕਰ ਰਿਹਾ ਹੈ। ਕੀ ਹੋ ਰਿਹਾ ਹੈ? ਸੋਨਮ ਕਪੂਰ ਦੇ ਇਸ ਟਵੀਟ ‘ਤੇ ਸੋਸ਼ਲ ਮੀਡੀਆ ਯੂਜ਼ਰਸ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਭਿਨੇਤਰੀ ਦੇ ਟਵੀਟ ‘ਤੇ ਯੂਜ਼ਰਸ ਟਵੀਟ ਕਰ ਰਹੇ ਹਨ, ‘ਕੀ ਤੁਸੀਂ ਆਪਣੇ ਆਰਾਮ ਲਈ ਵਿਕਾਸ ਨੂੰ ਰੋਕ ਸਕਦੇ ਹੋ? ‘ਇਕ ਹੋਰ ਯੂਜ਼ਰ ਨੇ ਲਿਖਿਆ, ‘ਇਸ ਨੂੰ ਕਹਿੰਦੇ ਹਨ ਵਿਕਾਸ, ਜੋ ਕਈ ਸਾਲ ਪਹਿਲਾਂ ਹੋਣਾ ਚਾਹੀਦਾ ਸੀ। ਖੈਰ ਇਹ ਹੁਣ ਦੇਰ ਨਾਲ ਹੋ ਰਿਹਾ ਹੈ। ਫਿਰ ਵੀ ਤੁਸੀਂ ਆਪਣੀ AC ਕਾਰ ਵਿੱਚ ਬੈਠ ਕੇ ਸਫਰ ਕਰ ਰਹੇ ਹੋਵੋਗੇ ਅਤੇ ਤੁਹਾਨੂੰ ਪਰੇਸ਼ਾਨੀ ਹੋ ਰਹੀ ਹੈ। ਹਰ ਰੋਜ਼ ਸਫ਼ਰ ਕਰਨ ਵਾਲੇ ਲੋਕਾਂ ਦੀ ਕਲਪਨਾ ਕਰੋ।’ ਇੱਕ ਯੂਜ਼ਰ ਨੇ ਲਿਖਿਆ ਕਿ ‘ਪਾਪਾ ਕੀ ਪਰੀ ਹੋ ਉੱਡ ਜਾਓ।’ ਇੱਕ ਯੂਜ਼ਰ ਨੇ ਲਿਖਿਆ ਕਿ ‘ਕੀ ਤੁਹਾਨੂੰ ਨੇਤਾ ਵਜੋਂ ਚੋਣ ਲੜਨੀ ਹੈ?’ ਇੱਕ ਯੂਜ਼ਰ ਨੇ ਲਿਖਿਆ ਕਿ ‘ਤੁਸੀਂ ਆਪਣੇ ਪ੍ਰਾਈਵੇਟ ਜੈੱਟ ਰਾਹੀਂ ਜਾਓ। .’

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲੀਸ ਨੇ ਹਿਰਾਸਤ ਵਿੱਚ ਲਏ

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੰਮ੍ਰਿਤਸਰ ਰੋਡ ਗੋਲਡਨ ਗੇਟ ’ਤੇ...

ਸੰਸਦ ਮੈਂਬਰ ਗੁਰਜੀਤ ਔਜਲਾ ਦੇ ਰਿਸ਼ਤੇਦਾਰ ਦੇ ਘਰ ਗ੍ਰੇਨੇਡ ਹਮਲਾ; ਦੋ ਔਰਤਾਂ ਸਮੇਤ ਤਿੰਨ ਜ਼ਖ਼ਮੀ

ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਸਰਹੱਦੀ ਪਿੰਡ ਜੱਟਾ ਦੇ ਇੱਕ ਘਰ ਉੱਪਰ ਗ੍ਰੇਨੇਡ ਹਮਲਾ...

ਕੌਮੀ ਇਨਸਾਫ਼ ਮੋਰਚੇ ਦੇ ਹੱਕ ‘ਚ ਬੋਲੇ ਜਸਬੀਰ ਜੱਸੀ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਕੀਤੀ ਅਪੀਲ

ਪੰਜਾਬ ਵਿਚ ਕੌਮੀ ਇਨਸਾਫ ਮੋਰਚੇ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਨੇ, ਪ੍ਰਦਰਸ਼ਨ ਕੀਤੇ ਜਾ ਰਹੇ...

ਭਗਵੰਤ ਮਾਨ ਦੇ ਸਤੌਜ ਤੋਂ ਮੁੱਖ ਮੰਤਰੀ ਬਣਨ ਤਕ ਦੇ ਸਫਰ ਬਾਰੇ ਫਿਲਮ 30 ਨੂੰ ਹੋਵੇਗੀ ਰਿਲੀਜ਼

ਡਿਸਕਵਰੀ ਚੈਨਲ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ...

ਕਿਸਾਨ ਆਗੂ ਦੇ ਭਰਾ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਹੀ ਮੁਲਜ਼ਮ Lovepreet Singh ਦੀ ਹੱਤਿਆ

 ਇਲਾਕੇ ਦੇ ਪਿੰਡ ਬੂਹ ਹਥਾੜ ਅੰਦਰ ਕਤਲ ਕੇਸ ਦੇ ਮੁਲਜ਼ਮ ਲਵਪ੍ਰੀਤ ਸਿੰਘ ਵਾਸੀ ਕੋਟ...

ਚੰਡੀਗੜ੍ਹ ‘ਚ ਨਹੀਂ ਲੱਗੇਗਾ ਮੁਫ਼ਤ ਪੈਟਰੋਲ ਦਾ ਲੰਗਰ, ਪਰਮਿਸ਼ਨ ਨਾ ਮਿਲਣ ਤੱਕ ਰੋਕ; ਵੀਡੀਓ ਜਾਰੀ ਕਰ ਦਿੱਤੀ ਜਾਣਕਾਰੀ

ਚੰਡੀਗੜ੍ਹ ਦੇ ਸੈਕਟਰ-10 ਅਤੇ ਸੈਕਟਰ-7 ਵਿੱਚ ਅੱਜ ਮੁਫ਼ਤ ਪੈਟਰੋਲ ਵੰਡਣ ਦਾ ਲੰਗਰ ਨਹੀਂ ਲਗਾਇਆ...

ਮੋਹਾਲੀ ਦੇ ਐਰੋਸਿਟੀ ‘ਚ ਵਾਪਰਿਆ ਹਾਦਸਾ, ਮਿੱਟੀ ਦੀ ਵੱਡੀ ਢਿਗ ਡਿੱਗੀ, ਮਲਬੇ ਹੇਠਾਂ ਆਉਣ ਨਾਲ 2 ਮਜ਼ਦੂਰਾਂ ਦੀ ਮੌਤ

ਬੀਤੀ ਰਾਤ ਮੋਹਾਲੀ ਦੇ ਏਅਰਪੋਰਟ ਰੋਡ ‘ਤੇ ਵੱਡਾ ਹਾਦਸਾ ਵਾਪਰਿਆ ਜਿਥੇ ਨਿਰਮਾਣ ਅਧੀਨ ਹਸਪਤਾਲ...

ਵੱਖ-ਵੱਖ ਸ਼ਹਿਰਾਂ ‘ਚ ‘ਪੰਜਾਬ ਬੰਦ’ ਦਾ ਦਿਖ ਰਿਹਾ ਅਸਰ, ਬਾਜ਼ਾਰ ਤੇ ਦੁਕਾਨਾਂ ਮੁਕੰਮਲ ਬੰਦ, ਭਾਰੀ ਪੁਲਿਸ ਫੋਰਸ ਤਾਇਨਾਤ

ਪੰਜਾਬ ਵਿਚ ਕੌਮੀ ਇਨਸਾਫ ਮੋਰਚੇ ਵੱਲੋਂ ਵੱਖ-ਵੱਖ ਥਾਵਾਂ ‘ਤੇ ਧਰਨੇ, ਪ੍ਰਦਰਸ਼ਨ ਕੀਤੇ ਜਾ ਰਹੇ...

ਉਪ ਰਾਜਪਾਲ ਨੂੰ ਉੱਜ ਨਦੀ ‘ਤੇ ਬੰਨ੍ਹ ਬਣਾਉਣ ਅਤੇ ਪ੍ਰਧਾਨ ਮੰਤਰੀ ਅੱਗੇ ਇਹ ਮੁੱਦਾ ਚੁੱਕਣ ਦੀ ਕੀਤੀ ਅਪੀਲ

ਚੰਡੀਗੜ੍ਹ, 20 ਅਗਸਤ:ਆਮ ਆਦਮੀ ਪਾਰਟੀ (ਆਪ) ਦੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ...