ਦੇਵੋਂ ਕੇ ਦੇਵ ਮਹਾਦੇਵ ਫੇਮ ਸੋਨਾਰਿਕਾ ਭਦੋਰੀਆ ਨੇ ਮੰਗਣੀ ਕਰ ਲਈ ਹੈ। ਅਭਿਨੇਤਰੀ ਨੇ ਸੋਸ਼ਲ ਮੀਡੀਆ ‘ਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਸ ਦਾ ਐਲਾਨ ਵੀ ਕੀਤਾ ਹੈ। ਸੋਨਾਰਿਕਾ ਭਦੌਰੀਆ ਦੀ ਮੰਗਣੀ ਦੀਆਂ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਉਸ ਨੇ ਆਪਣੇ ਮੰਗੇਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਉਸ ਮੁੰਡੇ ਨੂੰ ਜਨਮਦਿਨ ਦੀਆਂ ਵਧਾਈਆਂ, ਜਿਸ ਕੋਲ ਸੋਨੇ ਦੀ ਰੂਹ ਹੈ’। ਉਹ ਮੁੰਡਾ ਜੋ ਮੇਰੇ ਮਨ, ਮੇਰੇ ਦਿਲ, ਮੇਰੀ ਆਤਮਾ ਅਤੇ ਮੇਰੀ ਦੇਖਭਾਲ ਕਰਦਾ ਹੈ ।ਉਹ ਮੁੰਡਾ ਜੋ ਮੇਰਾ ਸਭ ਤੋਂ ਹਮੇਸ਼ਾ ਮੇਰੇ ਸਾਹਮਣੇ ਮਜ਼ਬੂਤੀ ਦੇ ਨਾਲ ਖੜਾ ਹੁੰਦਾ ਹੈ । ਜਨਮਦਿਨ ਮੁਬਾਰਕ ਮੰਗੇਤਰ’।
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਦੋਹਰੀ ਵਧਾਈ ਦੇ ਰਹੇ ਹਨ । ਦੱਸ ਦਈਏ ਕਿ ਇਸ ਤੋਂ ਪਹਿਲਾਂ ਸੋਨਾਰਿਕਾ 137 ਰਿਸ਼ਤੇ ਠੁਕਰਾ ਚੁੱਕੀ ਹੈ । ਇਸ ਦਾ ਖੁਲਾਸਾ ਅਦਾਕਾਰਾ ਨੇ ਖੁਦ ਇੱਕ ਇੰਟਰਵਿਊ ‘ਚ ਕੀਤਾ ਸੀ ਕਿ ਹੁਣ ਤੱਕ ਉਹ ਵਿਆਹ ਲਈ ਆਏ 137 ਰਿਸ਼ਤੇ ਠੁਕਰਾ ਚੁੱਕੀ ਹੈ । ਸੋਨਾਰਿਕਾ ਮੁਤਾਬਕ ਉਸ ਨੂੰ ਕਾਲਜ ਸਮੇਂ ਤੋਂ ਹੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸਨ । ਟੀਵੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਉਸਨੇ ਕੰਮ ਕੀਤਾ ਹੈ । ਇਸ ਤੋਂ ਇਲਾਵਾ ਸਾਊਥ ਇੰਡਸਟਰੀ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ।











