ਮੁੰਬਈ ਪੁਲਿਸ ਨੇ ਮਸ਼ਹੂਰ ਗਾਇਕ ਸੋਨੂੰ ਨਿਗਮ ਦੇ ਪਿਤਾ ਅਗਮ ਕੁਮਾਰ ਨਿਗਮ ਦੇ ਘਰ ਦੋ ਦਿਨ ਪਹਿਲਾਂ ਹੋਈ 72 ਲੱਖ ਰੁਪਏ ਦੀ ਚੋਰੀ ਦੀ ਗੁੱਥੀ ਸੁਲਝਾ ਲਈ ਹੈ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਅਗਮ ਕੁਮਾਰ ਨਿਗਮ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਚੋਰੀ ਹੋਏ 70 ਲੱਖ ਰੁਪਏ ਬਰਾਮਦ ਹੋਏ ਹਨ। 22 ਮਾਰਚ ਨੂੰ ਸੋਨੂੰ ਨਿਗਮ ਦੀ ਭੈਣ ਨਿਕਿਤਾ ਨਿਗਮ ਨੇ ਆਪਣੇ ਪਿਤਾ ਦੇ ਘਰੋਂ 72 ਲੱਖ ਰੁਪਏ ਚੋਰੀ ਹੋਣ ਦੀ ਸ਼ਿਕਾਇਤ ਮੁੰਬਈ ਪੁਲਿਸ ਕੋਲ ਦਰਜ ਕਰਵਾਈ ਸੀ। ਇਸ ਸ਼ਿਕਾਇਤ ‘ਚ ਉਸ ਨੇ ਆਪਣੇ ਡਰਾਈਵਰ ‘ਤੇ ਹੀ ਸ਼ੱਕ ਜ਼ਾਹਰ ਕੀਤਾ ਸੀ।
ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਦੋ ਦਿਨ ਦੀ ਤਲਾਸ਼ੀ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਕੋਲ ਪੁੱਛਗਿੱਛ ‘ਚ ਦੋਸ਼ੀ ਨੇ ਚੋਰੀ ਦੀ ਗੱਲ ਕਬੂਲ ਕਰ ਲਈ ਅਤੇ ਉਸ ਦੀ ਸੂਹ ‘ਤੇ ਪੁਲਸ ਨੇ ਕੋਲਹਾਪੁਰ ਤੋਂ 70 ਲੱਖ ਰੁਪਏ ਬਰਾਮਦ ਕੀਤੇ। ਮੁੰਬਈ ਪੁਲਿਸ ਦੇ ਡੀਸੀਪੀ ਅਨਿਲ ਪਾਰਸਕਰ ਨੇ ਦੱਸਿਆ ਕਿ ਸੋਨੂੰ ਨਿਗਮ ਦੀ ਭੈਣ ਨਿਕਿਤਾ ਨਿਗਮ ਨੇ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ‘ਚ ਉਸ ਨੇ ਡਰਾਈਵਰ ‘ਤੇ ਸ਼ੱਕ ਜ਼ਾਹਰ ਕੀਤਾ ਸੀ। ਇਸ ਦੇ ਆਧਾਰ ‘ਤੇ ਦੋ ਦਿਨਾਂ ਦੀ ਭਾਲ ਤੋਂ ਬਾਅਦ ਅਸੀਂ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ।












