ਅੰਮ੍ਰਿਤਸਰ ਅੱਜ ਪੰਜਾਬੀ ਫਿਲਮ ਸੱਸ ਕੁੱਟਨੀ 2 ਦੀ ਸਟਾਰ ਕਾਸਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੀ। ਇਸ ਮੌਕੇ ਫਿਲਮ ਟੀਮ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।
ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਟੀਮ ਨੇ ਦੱਸਿਆ ਕਿ ਅੱਜ ਅਸੀਂ ਆਪਣੀ ਫਿਲਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਲਈ ਪੁੱਜੇ ਹਾਂ। ਅੱਜ ਸਾਡੀ ਫਿਲਮ ਰਿਲੀਜ਼ ਹੋਈ ਹੈ ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਅੱਜ ਅਸੀਂ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਪੁੱਜੇ ਹਾਂ। ਉੱਥੇ ਹੀ ਫਿਲਮ ਦੇ ਬਾਰੇ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਵਧੀਆ ਪਰਿਵਾਰਿਕ ਫਿਲਮ ਹੈ ਤੇ ਇਸ ਫਿਲਮ ਨੂੰ ਤੁਸੀਂ ਆਪਣੇ ਪਰਿਵਾਰ ਦੇ ਨਾਲ ਵੇਖਣ ਜਰੂਰ ਜਾਓ । ਇਸ ਫਿਲਮ ਵਿੱਚ ਹਾਸਾ ਕਮੇਡੀ ਤੇ ਪਰਿਵਾਰ ਦੇ ਵਿੱਚ ਜੋ ਗੱਲਾਂ ਬਾਤਾਂ ਹੁੰਦੀਆਂ ਹਨ, ਉਸ ਉਤੇ ਫਿਲਮ ਬਣਾਈ ਗਈ ਹੈ।
ਉਹਨਾਂ ਕਿਹਾ ਕਿ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਪੰਜਾਬ ਦੇ ਕਈ ਇਲਾਕਿਆਂ ਤੇ ਮੋਹਾਲੀ ਦੇ ਵਿੱਚ ਹੋਈ, ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਡੀ ਪਹਿਲੀ ਫਿਲਮ ਨੂੰ ਪਿਆਰ ਦਿੱਤਾ ਹੈ। ਉਸ ਤਰ੍ਹਾਂ ਹੀ ਇਸ ਫਿਲਮ ਨੂੰ ਵੀ ਪੂਰਾ ਪਿਆਰ ਦਵੋਗੇ ਤੇ ਜਲਦ ਹੀ ਅਸੀਂ ਸੱਸ ਕੁਟਨੀ ਥਰੀ ਵੀ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ।