ਚੰਡੀਗੜ੍ਹ, 21 ਜੁਲਾਈ : – ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸੰਗੀਤਕਾਰ ਅਤੇ ਗਾਯਕ ਸੁਖਵਿੰਦਰ ਸਿੰਘ ਨੇ ਆਪਣੀ ਫਿਲਮ ‘ਸ਼ਮਸ਼ੇਰਾ’ ਦੀ ਰਿਲੀਜ਼ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
*ਤੂੰ ਸੇਹਮੇਂਗਾ , ਤੂੰ ਬਿਖਰੇਂਗਾ , ਤੂੰ ਸਿਮਟੇਗਾ, ਤਬ ਬਿਖਰੇਗਾ , ਤੂੰ ਵੋ ਪਰਿੰਦਾ ਜੋ ਫਿਰ ਉੜੇਗਾ ……
ਗਾਇਕ ਸੁਖਵਿੰਦਰ ਨੇ ਨਿਮਰਤਾ ਸਹਿਤ ਸੰਗੀਤਕਾਰ ਮਿਥੁਨ, ਕਰਨ ਮਲਹੋਤਰਾ ਅਤੇ ਯਸ਼ ਰਾਜ ਦੀ ਫਿਲਮ ਸ਼ਮਸ਼ੇਰਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਕਰਨ ਮਲਹੋਤਰਾ ਨੇ ਉਨ੍ਹਾਂ ਨੂੰ 3 ਮਿੰਟ ਦੇ ਟਾਈਟਲ ਗੀਤ ‘ਪਰਿੰਦਾ ‘ ਵਿੱਚ ਪੂਰੀ ਫਿਲਮ ਦਾ ਸਾਰ ਪੇਸ਼ ਕਰਨ ਲਈ ਕਿਹਾ ਸੀ, ਜਿਸ ਦੀ ਉਨ੍ਹਾਂ ਕੋਸ਼ਿਸ਼ ਕੀਤੀ ਸੀ। ਇਸ ਗੀਤ ਵਿੱਚ ਮਿਥੁਨ ਨੇ ਪੂਰਾ ਸਹਿਯੋਗ ਦਿੱਤਾ ਅਤੇ ਇਸ ਦੇ ਲਈ ਇਕ ਨਵਾਂ ਪ੍ਰਯੋਗ ਕੀਤਾ, ਕਰਨ ਦੇ ਘਰ ਇਕ ਡਿਜ਼ੀਟਲ ਸਮਾਗਮ ਸਜਾਇਆ ਗਿਆ, ਜਿਸ ਦਾ ਨਤੀਜਾ ਸ਼ਾਨਦਾਰ ਰਿਹਾ।
ਮਿਊਜ਼ਿਕ ਕੰਪੋਜ਼ਰ ਮਿਥੂਨ ਨੇ ਕਿਹਾ ਕਿ ਸੁਖਵਿੰਦਰ ਵਰਗੇ ਮਸ਼ਹੂਰ ਗਾਇਕ ਨਾਲ ਕੰਮ ਕਰਨਾ ਮੇਰੇ ਲਈ ਕਿਸਮਤ ਦੀ ਗੱਲ ਹੈ ਅਤੇ ਸੁਖਵਿੰਦਰ ਹਮੇਸ਼ਾ ਨਵੇਂ ਵਿਚਾਰਾਂ ਦੀ ਖੋਜ ਕਰਨ ਲਈ ਤਿਆਰ ਰਹਿੰਦਾ ਹੈ ਅਤੇ ਟੀਮ ਵਰਕ ਨੂੰ ਮਹੱਤਵ ਦਿੰਦਾ ਹੈ, ਇਸੇ ਕਰਕੇ ਹਰ ਵਾਰ ਪਰਿੰਦੇ ਵਰਗਾ ਗੀਤ ਸਾਹਮਣੇ ਆਉਂਦਾ ਹੈ।
ਸੁਖਵਿੰਦਰ ਨੇ ਦੱਸਿਆ ਕਿ ਬਚਪਨ ਤੋਂ ਹੀ ਸੰਗੀਤ ਉਸ ਦੇ ਮਨ ‘ਤੇ ਸੀ। 13 ਸਾਲ ਦੀ ਉਮਰ ਵਿੱਚ ਸੁਖਵਿੰਦਰ ਸਿੰਘ ਨੇ ਗਾਇਕ ਮਲਕੀਤ ਸਿੰਘ ਲਈ ਤੁਤਕ ਤੁਤਕ ਤੂਤੀਆ ਦੀ ਰਚਨਾ ਕੀਤੀ। ਉਹ ਨਾ ਸਿਰਫ਼ ਇੱਕ ਵਧੀਆ ਗਾਇਕ ਹੈ ਸਗੋਂ ਇੱਕ ਚੰਗਾ ਸੰਗੀਤਕਾਰ ਵੀ ਹੈ। ਹੁਣ ਤੱਕ ਉਹ ਕਈ ਫਿਲਮਾਂ ‘ਚ ਆਪਣਾ ਸੰਗੀਤ ਦੇ ਚੁੱਕੇ ਹਨ।