ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਸਿਹਤ ਇਨ੍ਹੀਂ ਦਿਨੀਂ ਥੋੜੀ ਵਿਗੜ ਰਹੀ ਹੈ। ਹਾਲ ਹੀ ‘ਚ ਖਬਰ ਸਾਹਮਣੇ ਆਈ ਹੈ ਕਿ ਉਨ੍ਹਾਂ ਦੇ ਬੇਟੇ ਅਤੇ ਐਕਟਰ ਸੰਨੀ ਦਿਓਲ ਆਪਣੇ ਪਿਤਾ ਧਰਮਿੰਦਰ ਨੂੰ ਇਲਾਜ ਲਈ ਅਮਰੀਕਾ ਲੈ ਗਏ ਹਨ। ਸੰਨੀ ਦਿਓਲ 20 ਦਿਨ ਪਿਤਾ ਧਰਮਿੰਦਰ ਨਾਲ ਅਮਰੀਕਾ ‘ਚ ਹੀ ਰਹਿਣਗੇ। 87 ਸਾਲਾ ਧਰਮਿੰਦਰ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੇ ਰਹਿੰਦੇ ਹਨ। ਬਸ ਇਸ ਲਈ ਉਹ ਅਮਰੀਕਾ ਗਏ ਹਨ ਅਤੇ ਇੱਥੇ ਉਨ੍ਹਾਂ ਦਾ ਇਲਾਜ 15 ਤੋਂ 20 ਦਿਨਾਂ ਤੱਕ ਚੱਲੇਗਾ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਿਕ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਅਤੇ ਧਰਮਿੰਦਰ ਨੂੰ ਉਮਰ ਸੰਬੰਧੀ ਸਮੱਸਿਆਵਾਂ ਕਾਰਨ ਇਲਾਜ ਲਈ ਅਮਰੀਕਾ ਲਿਜਾਇਆ ਗਿਆ ਹੈ। ਧਰਮਿੰਦਰ 87 ਸਾਲ ਦੇ ਹਨ। ਰਿਪੋਰਟ ਮੁਤਾਬਕ ਸੰਨੀ ਦਿਓਲ ਉਦੋਂ ਤੱਕ ਧਰਮਿੰਦਰ ਦੇ ਨਾਲ ਉੱਥੇ ਹੀ ਰਹਿਣਗੇ ਜਦੋਂ ਤੱਕ ਉਨ੍ਹਾਂ ਦਾ ਅਮਰੀਕਾ ‘ਚ ਇਲਾਜ ਚੱਲੇਗਾ।
----------- Advertisement -----------
87 ਸਾਲਾ ਧਰਮਿੰਦਰ ਦੀ ਵਿਗੜੀ ਸਿਹਤ! ਇਲਾਜ ਲਈ ਅਮਰੀਕਾ ਲੈ ਕੇ ਗਏ ਸੰਨੀ ਦਿਓਲ
Published on
----------- Advertisement -----------

----------- Advertisement -----------