ਅਕਸਰ ਲੋਕ ਪੈਨ ਕਾਰਡ ਵਰਗੇ ਮਹੱਤਵਪੂਰਨ ਦਸਤਾਵੇਜ਼ ਦੂਜਿਆਂ ਨਾਲ ਸਾਂਝੇ ਕਰਦੇ ਹਨ। ਕਦੇ ਮਜ਼ਬੂਰੀ ਹੁੰਦੀ ਹੈ ਤੇ ਕਦੇ ਅਣਜਾਣੇ ਵਿੱਚ ਸਾਂਝੀ ਕੀਤੀ ਜਾਂਦੀ ਹੈ। ਇਹ ਆਦਤ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੀ ਹੈ। ਕੋਈ ਹੋਰ ਵਿਅਕਤੀ ਤੁਹਾਡੇ ਪੈਨ ਕਾਰਡ ਦੀ ਵਰਤੋਂ ਕਰਕੇ ਲੋਨ ਲੈ ਸਕਦਾ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੰਨੀ ਲਿਓਨ ਵੀ ਅਜਿਹੇ ਹੀ ਇੱਕ ਮਾਮਲੇ ਵਿੱਚ ਫਸ ਗਈ ਹੈ। ਦਰਅਸਲ, ਸੰਨੀ ਲਿਓਨ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਪੋਸਟ ਕੀਤੀ ਹੈ। ਇਸ ਪੋਸਟ ‘ਚ ਸੰਨੀ ਲਿਓਨ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪੈਨ ਕਾਰਡ ਦੀ ਵਰਤੋਂ ਕਰਕੇ ਧਨੀ ਐਪ ਤੋਂ ਲੋਨ ਲਿਆ ਗਿਆ ਸੀ। ਇਸ ਲੋਂਨ ਦੀ ਰਕਮ 2000 ਰੁਪਏ ਹੈ।
ਸੰਨੀ ਲਿਓਨ ਨੇ ਦੋਸ਼ ਲਾਇਆ ਕਿ ਇਸ ਕਾਰਨ ਉਸ ਦਾ CIBIL ਸਕੋਰ ਹੇਠਾਂ ਆਇਆ ਹੈ। ਇਸ ਦੇ ਨਾਲ ਧਨੀ ਐਪ ਨੂੰ ਮੈਨੇਜ ਕਰਨ ਵਾਲੇ ਇੰਡੀਆਬੁਲਸ ਹੋਮ ਲੋਨ ਅਤੇ ਇੰਡੀਆਬੁਲਸ ਸਕਿਓਰਿਟੀਜ਼ ਨੂੰ ਵੀ ਸੰਨੀ ਲਿਓਨ ਨੇ ਟੈਗ ਕੀਤਾ ਹੈ। ਇਸ ਦੇ ਨਾਲ ਹੀ ਸੰਨੀ ਲਿਓਨ ਨੇ ਇੰਡੀਆਬੁਲਜ਼ ‘ਤੇ ਵੀ ਦੋਸ਼ ਲਗਾਇਆ ਕਿ ਇਸ ਮਾਮਲੇ ‘ਚ ਸ਼ਿਕਾਇਤ ਕਰਨ ਦੇ ਬਾਵਜੂਦ ਉਨ੍ਹਾਂ ਦੀ ਮਦਦ ਨਹੀਂ ਕੀਤੀ ਜਾ ਰਹੀ ਹੈ। ਹਾਲਾਂਕਿ ਕੁਝ ਸਮੇਂ ਬਾਅਦ ਸੰਨੀ ਲਿਓਨ ਨੇ ਵੀ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਸੰਨੀ ਲਿਓਨ ਦਾ ਨਵਾਂ ਟਵੀਟ ਆਇਆ ਹੈ। ਇਸ ਵਾਰ ਉਨ੍ਹਾਂ ਨੇ ਇੰਡੀਆਬੁਲਜ਼ ਦਾ ਧੰਨਵਾਦ ਕੀਤਾ ਹੈ।












