September 10, 2026, 2:27 am
----------- Advertisement -----------
HomeNewsEntertainmentਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਤੋੜਿਆ ਰਿਸ਼ਤਾ! ਇਸ ਕਾਰਨ ਹੋ ਰਹੀ...

ਲਲਿਤ ਮੋਦੀ ਨੇ ਸੁਸ਼ਮਿਤਾ ਸੇਨ ਨਾਲ ਤੋੜਿਆ ਰਿਸ਼ਤਾ! ਇਸ ਕਾਰਨ ਹੋ ਰਹੀ ਹੈ ਬ੍ਰੇਕਅੱਪ ਦੀ ਚਰਚਾ

Published on

----------- Advertisement -----------

ਕਾਰੋਬਾਰੀ ਲਲਿਤ ਮੋਦੀ ਨੇ ਕੁਝ ਹਫ਼ਤੇ ਪਹਿਲਾਂ ਹੀ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਸਾਬਕਾ ਆਈਪੀਐਲ ਚੇਅਰਮੈਨ ਨੇ ਸੋਸ਼ਲ ਮੀਡੀਆ ‘ਤੇ ਅਦਾਕਾਰਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਆਪਣਾ ਬਿਹਤਰ ਹਾਫ ਦੱਸਿਆ। ਇਸ ਦੇ ਨਾਲ ਹੀ ਲਲਿਤ ਨੇ ਇੰਸਟਾਗ੍ਰਾਮ ‘ਤੇ ਆਪਣੀ ਪ੍ਰੋਫਾਈਲ ਫੋਟੋ ‘ਚ ਸੁਸ਼ਮਿਤਾ ਸੇਨ ਨਾਲ ਆਪਣੀ ਤਸਵੀਰ ਪਾਈ ਸੀ। ਪਰ ਹੁਣ ਦੋਵਾਂ ਦੀ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ ਹੈ। ਲਲਿਤ ਮੋਦੀ-ਸੁਸ਼ਮਿਤਾ ਸੇਨ ਦਾ ਰਿਸ਼ਤਾ ਦੋ ਮਹੀਨਿਆਂ ’ਚ ਹੀ ਟੁੱਟ ਗਿਆ। ਇਹ ਗੱਲ ਸੋਸ਼ਲ ਮੀਡੀਆ ਦੇ ਯੂਜ਼ਰ ਕਹਿ ਰਹੇ ਹਨ ਕਿ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ। ਦਰਅਸਲ ਸੁਸ਼ਮਿਤਾ ਸੇਨ ਦੇ ਨਾਲ ਆਪਣੇ ਰਿਸ਼ਤੇ ਦਾ ਐਲਾਨ ਕਰਨ ਤੋਂ ਬਾਅਦ ਲਲਿਤ ਮੋਦੀ ਨੇ ਆਪਣੇ ਇੰਸਟਾਗ੍ਰਾਮ ਬਾਇਓ ’ਚ ਇਕ ਪੋਸਟ ਲਿਖ ਕੇ ਅਦਾਕਾਰਾ ਨੂੰ ਆਪਣਾ ਪਿਆਰ ਦੱਸਿਆ ਸੀ।

ਐਲਾਨ ਦੇ ਲਗਭਗ ਦੋ ਮਹਿਨੇ ਬਾਅਦ ਲਲਿਤ ਮੋਦੀ ਨੇ ਆਪਣੇ ਪ੍ਰੋਫ਼ਾਈਲ ਅਤੇ ਇੰਸਟਾ ਬਾਇਓ ਤੋਂ ਸੁਸ਼ਮਿਤਾ ਦਾ ਨਾਂ ਹਟਾ ਦਿੱਤਾ ਹੈ। ਆਪਣੀ ਨਵੀਂ ਪ੍ਰੋਫ਼ਾਈਲ ’ਚ ਲਲਿਤ ਮੋਦੀ ਹੱਸਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਦੇ ਬੈਕਗ੍ਰਾਊਂਡ ’ਚ IPL ਲਿਖਿਆ ਹੋਇਆ ਨਜ਼ਰ ਆ ਰਿਹਾ ਹੈ। ਇੰਸਟਾ ਬਾਇਓ ’ਚ ਲਲਿਤ ਮੋਦੀ ਨੇ ਖੁਦ ਨੂੰ IPL ਦਾ ਸੰਸਥਾਪਕ ਦੱਸਿਆ ਹੈ। ਜਿਵੇਂ ਹੀ ਲਲਿਤ ਮੋਦੀ ਨੇ ਆਪਣੇ ਪ੍ਰੋਫ਼ਾਈਲ ’ਚ ਬਦਲਾਅ ਕੀਤਾ ਹੈ। ਉਦੋਂ ਹੀ ਦੋਹਾਂ ਵਿਚਾਲੇ ਬ੍ਰੇਕਅੱਪ ਦੀਆਂ ਅਟਕਲਾਂ ਲੱਗ ਗਈਆਂ। ਸੋਸ਼ਲ ਮੀਡੀਆ ’ਤੇ ਲੋਕ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਲਲਿਤ ਮੋਦੀ ਕੁਝ ਮਹੀਨੇ ਪਹਿਲਾਂ ਸੁਸ਼ਮਿਤਾ ਸੇਨ ਨਾਲ ਗਲੋਬਲ ਟੂਰ ’ਤੇ ਨਿਕਲੇ ਸਨ।

ਇਨ੍ਹਾਂ ਛੁੱਟੀਆਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਸੁਸ਼ਮਿਤਾ ਨਾਲ ਆਪਣੇ ਰਿਸ਼ਤੇ ਦਾ ਐਲਾਨ ਕੀਤਾ। ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਹੁਣੇ ਹੀ ਗਲੋਬਲ ਟੂਰ ਤੋਂ ਲੰਡਨ ਵਾਪਸ ਆਇਆ ਹਾਂ। ਮਾਲਦੀਵ ਅਤੇ ਸਾਰਡੀਨੀਆ ’ ਪਰਿਵਾਰ ਨਾਲ ਸੀ। ਮੇਰੇ ਨਾਲ ਬੈਟਰ ਹਾਫ਼ ਸੁਸ਼ਮਿਤਾ ਸੇਨ ਵੀ ਸੀ। ਆਖਰਕਾਰ ਇਕ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਹੈ।’ ਇਸ ਰਿਸ਼ਤੇ ਬਾਰੇ ਜਾਣ ਕੇ ਸੋਸ਼ਲ ਮੀਡੀਆ ਯੂਜ਼ਰ ਹੈਰਾਨ ਰਹਿ ਗਏ। ਲੋਕਾਂ ਨੇ ਸੁਸ਼ਮਿਤਾ ਸੇਨ ਨੂੰ ਗੋਲਡ ਡਿਗਰ ਸਮੇਤ ਕਈ ਗੱਲਾਂ ਕਹੀਆਂ ਸਨ। ਦੂਜੇ ਪਾਸੇ ਸੁਸ਼ਮਿਤਾ ਨੇ ਲਲਿਤ ਮੋਦੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...