ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਫਹਾਦ ਅਹਿਮਦ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਇਸ ਸਟਾਰ ਜੋੜੇ ਦੇ ਪ੍ਰੀ-ਵੈਡਿੰਗ ਅਤੇ ਵਿਆਹ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਸਵਰਾ ਭਾਸਕਰ ਅਤੇ ਫਹਾਦ ਅਹਿਮਦ ਨੇ ਕਰੀਬੀ ਰਿਸ਼ਤੇਦਾਰਾਂ ਵਿਚਕਾਰ ਵਿਆਹ ਕਰਵਾ ਲਿਆ ਹੈ । ਜਿਸ ਦੀਆਂ ਤਸਵੀਰਾਂ ਅਭਿਨੇਤਰੀ ਸਵਰਾ ਭਾਸਕਰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਰਹੀ ਹੈ। ਅਦਾਕਾਰਾ ਨੇ ਇਹ ਤਸਵੀਰਾਂ ਆਪਣੀ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਹ ਮਹਿਰੂਨ ਅਤੇ ਗੋਲਡਨ ਕਲਰ ਦੀ ਸਾੜੀ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਉਸ ਨੇ ਮੇਹਰੂਨ ਦੇ ਗਹਿਣੇ ਕੈਰੀ ਕੀਤੇ ਹਨ।

ਇਹਨਾਂ ਤਸਵੀਰਾਂ ‘ਚ ਸਵਰਾ ਦੇ ਹੱਥਾਂ ਵਿੱਚ ਮਹਿੰਦੀ, ਲਾਲ ਚੂੜੀਆ, ਨੱਕ ਦੀ ਮੁੰਦਰੀ, ਮੱਥੇ ਦੀ ਪੱਟੀ ਅਤੇ ਗਜਰਾ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ‘ਚ ਸਵਰਾ ਭਾਸਕਰ ਪਤੀ ਫਹਾਦ ਅਹਿਮਦ ਨਾਲ ਨਜ਼ਰ ਆ ਰਹੀ ਹੈ। ਦੋਹਾਂ ਦੇ ਚਿਹਰਿਆਂ ‘ਤੇ ਲੰਬੀ ਮੁਸਕਰਾਹਟ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਅਦਾਕਾਰਾ ਨੇ ਦਿੱਲੀ ‘ਚ ਆਪਣੀ ਨਾਨੀ ਦੇ ਘਰ ‘ਚ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਵਿਚਾਲੇ ਵਿਆਹ ਕੀਤਾ ਹੈ । ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ ਇਸ ਖਾਸ ਦਿਨ ‘ਤੇ ਕਾਰਨਾਟਿਕ ਸੰਗੀਤ ਸਮਾਰੋਹ ਦਾ ਆਯੋਜਨ ਵੀ ਕੀਤਾ ਗਿਆ ਸੀ। 15 ਮਾਰਚ ਨੂੰ ਇੱਕ ਕੱਵਾਲੀ ਸਮਾਗਮ ਹੋਵੇਗਾ, ਜਿਸ ਵਿੱਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਦੋਸਤ ਸ਼ਿਰਕਤ ਕਰਨਗੇ ਅਤੇ 16 ਮਾਰਚ ਨੂੰ ਦਿੱਲੀ ਵਿੱਚ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।











