October 15, 2026, 8:18 pm
----------- Advertisement -----------
HomeNewsEntertainmentਤਾਪਸੀ ਪੰਨੂ ਦੀ 'ਸ਼ਾਬਾਸ਼ ਮਿੱਠੂ' ਇਸ ਦਿਨ ਹੋਵੇਗੀ ਰਿਲੀਜ਼ ,ਫਿਲਮੀ ਪਰਦੇ 'ਤੇ...

ਤਾਪਸੀ ਪੰਨੂ ਦੀ ‘ਸ਼ਾਬਾਸ਼ ਮਿੱਠੂ’ ਇਸ ਦਿਨ ਹੋਵੇਗੀ ਰਿਲੀਜ਼ ,ਫਿਲਮੀ ਪਰਦੇ ‘ਤੇ ਨਜ਼ਰ ਆਵੇਗੀ ਮਿਤਾਲੀ ਰਾਜ ਦੀ ਅਣਸੁਣੀ ਕਹਾਣੀ

Published on

----------- Advertisement -----------

ਬਾਲੀਵੁੱਡ ‘ਚ ਇਸ ਸਮੇਂ ਬਾਇਓਪਿਕ ਦਾ ਸੀਜ਼ਨ ਚੱਲ ਰਿਹਾ ਹੈ। ਖਾਸ ਤੌਰ ‘ਤੇ ਕ੍ਰਿਕਟ ‘ਤੇ ਕਈ ਫਿਲਮਾਂ ਬਣ ਰਹੀਆਂ ਹਨ। ਰਣਵੀਰ ਸਿੰਘ ਦੀ ’83’ ਤੋਂ ਬਾਅਦ ਅਨੁਸ਼ਕਾ ਸ਼ਰਮਾ ‘ਚੱਕਦਾ ਐਕਸਪ੍ਰੈਸ’ ਲੈ ਕੇ ਆ ਰਹੀ ਹੈ। ਇਸ ਦੇ ਨਾਲ ਹੀ ਤਾਪਸੀ ਪੰਨੂ ‘ਸ਼ਾਬਾਸ਼ ਮਿੱਠੂ’ ‘ਚ ਵੀ ਨਜ਼ਰ ਆਵੇਗੀ। ਤਾਪਸੀ ਪੰਨੂ ਦੀ ਇਸ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਸ਼ਾਬਾਸ਼ ਮਿੱਠੂ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਕਹਾਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਅਸਲ ਜ਼ਿੰਦਗੀ ਉੱਤੇ ਅਧਾਰਿਤ ਹੈ। ਇਸ ਫਿਲਮ ਦੇ ਵਿੱਚ ਆਦਾਕਾਰਾ ਤਾਪਸੀ ਪੰਨੂ ਮਿਤਾਲੀ ਦਾ ਕਿਰਦਾਰ ਅਦਾ ਕਰ ਰਹੀ ਹੈ।

ਇਸ ਦੇ ਲਈ ਤਾਪਸੀ ਨੇ ਲਗਾਤਾਰ ਕਈ ਮਹੀਨੀਆਂ ਤੱਕ ਕ੍ਰਿਕਟ ਦੀ ਪ੍ਰੈਕਟਿਸ ਵੀ ਕੀਤੀ। ਇਸ ਫਿਲਮ ਵਿੱਚ ਇੱਕ ਨਿੱਕੇ ਜਿਹੇ ਸ਼ਹਿਰ ਤੋਂ ਨਿਕਲ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਨਣ ਤੱਕ ਮਿਤਾਲੀ ਦੇ ਸਫ਼ਰ ਨੂੰ ਦਿਖਾਇਆ ਜਾਵੇਗਾ। ਇਸ ਦੇ ਨਾਲ ਉਸ ਦੇ ਇਸ ਸਫ਼ਰ ਦੌਰਾਨ ਆਈਆਂ ਮੁਸ਼ਕਲਾਂ ਨੂੰ ਵਿਖਾਇਆ ਗਿਆ ਹੈ। ਇਸ ਫਿਲਮ ਵਿੱਚ ਤਾਪਸੀ ਪੰਨੂ ਤੋਂ ਇਲਾਵਾ ਵਿਜੇ ਰਾਜ਼ ਵੀ ਸ਼ਾਮਲ ਹਨ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਬੰਗਾਲੀ ਫਿਲਮ ਨਿਰਮਾਤਾ ਸ਼੍ਰੀਜੀਤ ਮੁਖਰਜੀ ਨੇ ਕੀਤਾ ਹੈ। ਦੱਸਣਯੋਗ ਹੈ ਕਿ ਸ਼ਾਬਾਸ਼ ਮਿੱਠੂ ਦੀ ਸ਼ੁਰੂਆਤੀ ਰਿਲੀਜ਼ ਮਿਤੀ 4 ਫਰਵਰੀ, 2022 ਰੱਖੀ ਗਈ ਸੀ।

ਪਿਛਲੇ ਸਾਲ, ਤਾਪਸੀ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਇੱਕ ਫੋਟੋ ਸਾਂਝੀ ਕੀਤੀ ਸੀ। ਇਸ ਤਸਵੀਰ ਦੇ ਨਾਲ ਤਾਪਸੀ ਨੇ ਲਿਖਿਆ, “ਮੈਂ 8 ਸਾਲ ਦੀ ਸੀ ਜਦੋਂ ਕਿਸੇ ਨੇ ਮੈਨੂੰ ਇਹ ਸੁਪਨਾ ਵਿਖਾਇਆ ਕਿ ਇੱਕ ਦਿਨ, ਕ੍ਰਿਕੇਟ ਮਹਿਜ਼ ਇੱਕ ਜੈਂਟਲਮੈਨ ਦੀ ਖੇਡ ਨਹੀਂ ਹੋਵੇਗੀ। ਇੱਥੋਂ ਤੱਕ ਕਿ ਸਾਡੀ ਟੀਮ ਅਤੇ ਪਛਾਣ ਹੋਵੇਗੀ। ‘ਬਲੂ ਇਨ ਵੂਮੈਨ’। ਅਸੀਂ ਜਲਦੀ ਹੀ ਆ ਰਹੇ ਹਾਂ। #ShabaashMithu ਇਹ ਇੱਕ ਫਿਲਮ ਰੈਪ ਹੈ! ਵਿਸ਼ਵ ਕੱਪ 2022 ਦੀ ਖੁਸ਼ੀ ਲਈ ਤਿਆਰ ਹੋ ਜਾਓ! #WomenInBlue।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਦੀਪਕ ਬਾਲੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਨੂੰ ਬਦਲ ਦਿੱਤਾ ਹੈ ।...

 ਬਿਨਾਂ ਸੀਐੱਮ ਚਿਹਰੇ ਦੇ ਲੜੇਗੀ ਕਾਂਗਰਸ; ਪੰਜਾਬ ਵਿੱਚ 100 ਫੀਸਦੀ ਸਰਕਾਰ ਬਣਾਵਾਂਗੇ: ਪਾਇਲਟ

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ...

ਲੁਧਿਆਣਾ ‘ਚ ਨੌਜਵਾਨ ਨਾਲ ਵਾਪਰਿਆ ਭਾਣਾ, 11 ਹਾਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ

ਲੁਧਿਆਣਾ ਦੇ ਜਮਾਲਪੁਰ ਵਿੱਚ ਚੰਡੀਗੜ੍ਹ ਰੋਡ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਬਿਜਲੀ ਦਾ...

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...