November 11, 2026, 9:23 am
----------- Advertisement -----------
HomeNewsEntertainmentਕੰਗਣਾ ਨਾਲ ਆਪਣੀ ਲੜਾਈ 'ਤੇ ਤਾਪਸੀ ਪੰਨੂ ਨੇ ਤੋੜੀ ਚੁੱਪੀ, ਕਿਹਾ- ਸਮੱਸਿਆ...

ਕੰਗਣਾ ਨਾਲ ਆਪਣੀ ਲੜਾਈ ‘ਤੇ ਤਾਪਸੀ ਪੰਨੂ ਨੇ ਤੋੜੀ ਚੁੱਪੀ, ਕਿਹਾ- ਸਮੱਸਿਆ ਉਹਨਾਂ ਨੂੰ ਹੈ ਮੈਨੂੰ ਨਹੀਂ …

Published on

----------- Advertisement -----------

ਬਾਲੀਵੁੱਡ ਦੀ ਕੰਗਨਾ ਰਣੌਤ ਸੋਸ਼ਲ ਮੀਡੀਆ ‘ਤੇ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕੁਝ ਸਾਲ ਪਹਿਲਾਂ ਕੰਗਨਾ ਅਤੇ ਤਾਪਸੀ ਪੰਨੂ ਦੇ ਭਾਈ-ਭਤੀਜਾਵਾਦ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਜੰਗ ਛਿੜ ਗਈ ਸੀ। ਦਰਅਸਲ, ਦੋਵਾਂ ਅਭਿਨੇਤਰੀਆਂ ਵਿਚਾਲੇ ਵਿਵਾਦ ਉਦੋਂ ਵਧ ਗਿਆ ਸੀ ਜਦੋਂ ਉਸ ਦੀ ਭੈਣ ਰੰਗੋਲੀ ਨੇ ਤਾਪਸੀ ਨੂੰ ਕੰਗਣਾ ਦੀ ‘ਸਸਤੀ ਕਾਪੀ’ ਕਿਹਾ ਸੀ। ਹੁਣ ਹਾਲ ਹੀ ਵਿੱਚ ਤਾਪਸੀ ਨੇ ਦੱਸਿਆ ਹੈ ਕਿ ਉਹ ਭਵਿੱਖ ਵਿੱਚ ਕੰਗਨਾ ਨਾਲ ਗੱਲ ਕਰੇਗੀ ਜਾਂ ਨਹੀਂ। ਕੰਗਨਾ ਵਾਂਗ ਤਾਪਸੀ ਵੀ ਆਪਣੇ ਬੇਬਾਕ ਬਿਆਨਾਂ ਲਈ ਜਾਣੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਤੋਂ ਦੋਵਾਂ ਦਾ ਝਗੜਾ ਪ੍ਰਸ਼ੰਸਕਾਂ ਲਈ ਮਨੋਰੰਜਨ ਦਾ ਸਾਧਨ ਬਣ ਗਿਆ ਹੈ।

ਹਾਲ ਹੀ ‘ਚ ਤਾਪਸੀ ਨੇ ਆਪਣੀ ਚੁੱਪੀ ਤੋੜਦੇ ਹੋਏ ਇਕ ਇੰਟਰਵਿਊ ‘ਚ ਆਪਣੀ ਅਤੇ ਕੰਗਨਾ ਦੀ ਲੜਾਈ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਉਹ ਇਸ ਟਿੱਪਣੀ ਤੋਂ ਕਾਫੀ ਹੈਰਾਨ ਹੈ ਅਤੇ ਉਸ ਨੂੰ ਬਿਲਕੁਲ ਨਹੀਂ ਪਤਾ ਸੀ ਕਿ ਇਸ ਤੋਂ ਬਾਅਦ ਉਹ ਕਦੇ ਕੰਗਨਾ ਨਾਲ ਗੱਲ ਨਹੀਂ ਕਰ ਸਕੇਗੀ। ਤਾਪਸੀ ਨੇ ਕਿਹਾ, ‘ਜੇਕਰ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ। ਹਾਂ, ਪਰ ਜੇਕਰ ਭਵਿੱਖ ਵਿੱਚ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਉਹ ਮੇਰੇ ਸਾਹਮਣੇ ਆ ਕੇ ਖੜ੍ਹੀ ਹੁੰਦੀ ਹੈ, ਤਾਂ ਮੈਂ ਖੁਦ ਪਹਿਲ ਕਰਾਂਗੀ ਅਤੇ ਉਸਨੂੰ ਹੈਲੋ ਕਹਾਂਗੀ। ਮੈਨੂੰ ਉਨ੍ਹਾਂ ਨਾਲ ਕੋਈ ਸਮੱਸਿਆ ਨਹੀਂ ਹੈ।

ਤਾਪਸੀ ਨੇ ਅੱਗੇ ਕਿਹਾ, ‘ਕੰਗਨਾ ਬਹੁਤ ਚੰਗੀ ਅਭਿਨੇਤਰੀ ਹੈ ਅਤੇ ਜਦੋਂ ਉਸ ਨੇ ‘ਸਸਤੀ ਕਾਪੀ’ ਕਿਹਾ ਤਾਂ ਮੈਂ ਇਸ ਨੂੰ ਤਾਰੀਫ ਵਜੋਂ ਲਿਆ। ਤੁਹਾਨੂੰ ਦੱਸ ਦੇਈਏ ਕਿ ਸਾਲ 2019 ‘ਚ ਰੰਗੋਲੀ ਨੇ ਟਵਿਟਰ ‘ਤੇ ਤਾਪਸੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਸੀ, ‘ਕੁਝ ਲੋਕ ਕੰਗਨਾ ਦੀ ਨਕਲ ਕਰਦੇ ਹਨ ਅਤੇ ਆਪਣੀ ਦੁਕਾਨਾਂ ਚਲਾਉਂਦੇ ਹਨ, ਪਰ ਧਿਆਨ ਦਿਓ ਕਿ ਉਸ ਨੇ ਟ੍ਰੇਲਰ ਦੀ ਤਾਰੀਫ ‘ਚ ਆਪਣਾ ਨਾਂ ਵੀ ਨਹੀਂ ਲਿਆ। ਮੈਂ ਸੁਣਿਆ ਹੈ ਕਿ ਤਾਪਸੀ ਜੀ ਨੇ ਕਿਹਾ ਸੀ ਕਿ ਕੰਗਨਾ ਨੂੰ ਡਬਲ ਫਿਲਟਰ ਦੀ ਲੋੜ ਹੈ, ਇਸ ਲਈ ਤਾਪਸੀ ਜੀ ਤੁਹਾਨੂੰ ਸਸਤੀ ਕਾਪੀ ਬਣਨਾ ਬੰਦ ਕਰਨਾ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

 ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ...

ਪੈਨਸ਼ਨਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ ! 1.09 ਕਰੋੜ ਲੋਕਾਂ ਦੇ ਖਾਤਿਆਂ ‘ਚ ਪਹੁੰਚੇ 1100 ਰੁਪਏ

ਲੋਕ ਆਸਥਾ ਦੇ ਮਹਾਪਰਵ ਛੱਠ ਪੂਜਾ ਤੋਂ ਠੀਕ ਪਹਿਲਾਂ ਬਿਹਾਰ ਸਰਕਾਰ ਨੇ ਸੂਬੇ ਦੇ...

ਪਰਿਵਾਰ ਦੀ ਚਮਕੀ ਕਿਸਮਤ, ਧੀ ਦੇ ਜਨਮ ਦੇ ਨਾਲ ਹੀ ਲੱਗੀ ਡੇਢ ਕਰੋੜ ਦੀ ਲਾਟਰੀ!

ਦੀਵਾਲੀ ਦਾ ਤਿਉਹਾਰ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਪਰ ਬਰੇਟਾ ਸ਼ਹਿਰ...

ਘਰੇਲੂ ਝਗੜੇ ਦੌਰਾਨ ਭਰਾ ਨੇ ਭਰਾ ਨੂੰ ਮਾਰੀ ਗੋਲੀ, ਹੋਈ ਮੌਤ

ਪੁਲਿਸ ਥਾਣਾ ਕੰਬੋਅ (ਅੰਮ੍ਰਿਤਸਰ ਦਿਹਾਤੀ) ਦੇ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਇਕ ਬੇਹੱਦ...

ਮੀਂਹ ਕਾਰਨ ਰੱਦ ਹੋਇਆ ਤੀਜਾ ਵਨਡੇ ਮੈਚ, ਸੀਰੀਜ਼ ‘ਚ ਭਾਰਤ 2-0 ਨਾਲ ਅੱਗੇ

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਮੈਚ ਅੱਜ ਹੈਮਿਲਟਨ...

ਮੋਹਾਲੀ ਵਿੱਚ ਦੀਵਾਲੀ ਦੀ ਰਾਤ ਅੱਗ ਨੇ ਮਚਾਈ ਤਬਾਹੀ, 18 ਕਾਰਾਂ ਸੜ ਕੇ ਸੁਆਹ, ਹਸਪਤਾਲ ਪਹੁੰਚੇ 27 ਮਰੀਜ਼

ਮੋਹਾਲੀ ਜ਼ਿਲ੍ਹੇ ਵਿੱਚ ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ...

ਬਠਿੰਡਾ ਥਰਮਲ ਪਲਾਂਟ ਫਲਾਈਓਵਰ ਨੇੜੇ ਵਾਪਰਿਆ ਹਾਦਸਾ, 10 ਸਾਲਾ ਬੱਚੇ ਦੀ ਮੌਤ, ਦੋ ਗੰਭੀਰ ਜ਼ਖਮੀ

ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਫਲਾਈਓਵਰ ਨੇੜੇ ਮਲੋਟ ਰੋਡ ‘ਤੇ ਇੱਕ...

ਸਾਬਕਾ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ ਚੋਣ, ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ...

 ਪੰਜਾਬ ‘ਚ ਪਰਾਲੀ ਸਾੜਨ ‘ਤੇ 90% ਕਾਬੂ: ਬਲਤੇਜ ਪੰਨੂ

ਚੰਡੀਗੜ੍ਹ, 9 ਨਵੰਬਰ 2026:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...