July 20, 2026, 10:33 pm
----------- Advertisement -----------
HomeNewsEntertainment'ਜੇਲਰ' ਦੀ ਸ਼ੂਟਿੰਗ ਪੂਰੀ ਕਰਨ 'ਤੇ ਤਮੰਨਾ ਨੂੰ ਰਜਨੀਕਾਂਤ ਤੋਂ ਮਿਲਿਆ ਬੇਹੱਦ...

‘ਜੇਲਰ’ ਦੀ ਸ਼ੂਟਿੰਗ ਪੂਰੀ ਕਰਨ ‘ਤੇ ਤਮੰਨਾ ਨੂੰ ਰਜਨੀਕਾਂਤ ਤੋਂ ਮਿਲਿਆ ਬੇਹੱਦ ਖਾਸ ਤੋਹਫਾ

Published on

----------- Advertisement -----------

ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਵਜੋਂ ਜਾਣੇ ਜਾਂਦੇ ਅਦਾਕਾਰ ਰਜਨੀਕਾਂਤ ਦੀ ਫਿਲਮ ‘ਜੇਲਰ’ ਕਾਫੀ ਸਮੇਂ ਤੋਂ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਨਿਰਦੇਸ਼ਕ ਨੈਲਸਨ ਦਿਲੀਪ ਕੁਮਾਰ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ਦੀ ਸ਼ੂਟਿੰਗ ਹਾਲ ਹੀ ‘ਚ ਪੂਰੀ ਹੋਈ ਹੈ। ਅਜਿਹੇ ‘ਚ ਸ਼ੂਟਿੰਗ ਖਤਮ ਹੋਣ ਦਾ ਜਸ਼ਨ ਮਨਾਉਣ ਲਈ ਮੇਕਰਸ ਨੇ ਸੈੱਟ ‘ਤੇ ਕੇਕ ਕੱਟਿਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ।
ਫਿਲਮ ਵਿੱਚ ਰਜਨੀਕਾਂਤ ਦੇ ਨਾਲ-ਨਾਲ ਤਮੰਨਾ ਭਾਟੀਆ ਮੁੱਖ ਭੂਮਿਕਾ ਵਿੱਚ ਹਨ ਅਤੇ ਹਾਲ ਹੀ ਵਿੱਚ ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਹ ‘ਜੇਲਰ’ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਰਜਨੀਕਾਂਤ ਤੋਂ ਇੱਕ ਵਿਸ਼ੇਸ਼ ਤੋਹਫ਼ਾ ਪ੍ਰਾਪਤ ਕਰਕੇ ਬਹੁਤ ਖੁਸ਼ ਹੈ। ਫਿਲਮ ‘ਚ ਰਜਨੀਕਾਂਤ ਨਾਲ ਕੰਮ ਕਰਨ ‘ਤੇ ਖੁਸ਼ੀ ਜ਼ਾਹਰ ਕਰਦੇ ਹੋਏ ਤਮੰਨਾ ਨੇ ਕਿਹਾ, ‘ਰਜਨੀਕਾਂਤ ਸਰ ਨਾਲ ਕੰਮ ਕਰਨਾ ਇਕ ਸੁਪਨਾ ਸਾਕਾਰ ਹੋਣ ਵਰਗਾ ਹੈ। ਮੈਂ ਜੇਲ੍ਹਰ ਦੇ ਸੈੱਟ ‘ਤੇ ਬਿਤਾਏ ਪਲਾਂ ਦੀ ਹਮੇਸ਼ਾ ਕਦਰ ਕਰਾਂਗੀ। ਉਨ੍ਹਾਂ ਨੇ ਮੈਨੂੰ ਅਧਿਆਤਮਿਕ ਯਾਤਰਾ ਬਾਰੇ ਇੱਕ ਕਿਤਾਬ ਵੀ ਤੋਹਫ਼ੇ ਵਿੱਚ ਦਿੱਤੀ ਹੈ। ਇਸ ਕਿਤਾਬ ‘ਤੇ ਰਜਨੀਕਾਂਤ ਸਰ ਨੇ ਆਪਣੇ ਦਸਤਖਤ ਵੀ ਕੀਤੇ ਸਨ।
ਦੱਸ ਦਈਏ ਕਿ ‘ਜੇਲਰ’ ‘ਚ ਮਲਿਆਲਮ ਅਭਿਨੇਤਾ ਮੋਹਨ ਲਾਲ ਵੀ ਕੈਮਿਓ ਰੋਲ ‘ਚ ਨਜ਼ਰ ਆਉਣਗੇ। ‘ਜੇਲਰ’ ਨੈਲਸਨ ਦਿਲੀਪ ਕੁਮਾਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇੱਕ ਪੂਰੀ ਐਕਸ਼ਨ ਐਂਟਰਟੇਨਰ ਹੈ, ਜਿਸ ਵਿੱਚ ਰਜਨੀਕਾਂਤ ਇੱਕ ਜੇਲ੍ਹਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 10 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੀਐਮ ਮੋਦੀ ਨੇ ਸੂਬੇ ਦੇ ਬਕਾਇਆ ਫੰਡਾਂ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੇ ਹਰ ਵਰਗ ਨੂੰ ਨਿਰਾਸ਼ ਕੀਤਾ: ਹਰਪਾਲ ਸਿੰਘ ਚੀਮਾ

*ਚੰਡੀਗੜ੍ਹ, 17 ਜੁਲਾਈ 2026*:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਕਿਹਾ...

ਬਾਦਲ ਦਾ ‘ਧਰਮ ਯੁੱਧ ਮੋਰਚਾ’ ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਰਫ਼ ਇੱਕ ਸਿਆਸੀ ਡਰਾਮਾ ਹੈ: ਬਲਤੇਜ ਪੰਨੂ

*ਚੰਡੀਗੜ੍ਹ 17 ਜੁਲਾਈ ,2026*ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਮੀਡੀਆ ਇੰਚਾਰਜ ਬਲਤੇਜ ਪੰਨੂ...

ਭਲਾਈ ਯੋਜਨਾ ਤੋਂ ਅੱਗੇ: ਕਿਵੇਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ

*ਚੰਡੀਗੜ੍ਹ, 17 ਜੁਲਾਈ 2026:*ਜਾਣੀ-ਪਛਾਣੀ ਨੋਟੀਫਿਕੇਸ਼ਨ ਧੁਨ ‘‘ਟੂੰ ਟੂੰ’’ ਹੁਣ ਪੰਜਾਬ ਵਿੱਚ ਸਿਰਫ਼ ਇੱਕ ਮੋਬਾਈਲ...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਹਾਲੀ ਦੇ ਵਿਕਾਸ ਭਵਨ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਸੌਂਪੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ, 16 ਜੁਲਾਈ:ਪੰਜਾਬ ਦੀ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ...

ਹਰ ਇੱਕ ਦਸਤਖਤ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰੇਗਾ ਅਤੇ ਕੇਂਦਰ ਨੂੰ ਇਸ ਮੁੱਦੇ ਦਾ ਹੱਲ ਕਰਨ ਲਈ ਮਜਬੂਰ ਕਰੇਗਾ: ਮੁੱਖ ਮੰਤਰੀ ਭਗਵੰਤ ਸਿੰਘ...

*ਚੰਡੀਗੜ੍ਹ; 16 ਜੁਲਾਈ,2026*:ਈ-20 ਪੈਟਰੋਲ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਪੰਜਾਬ...

ਪਟਿਆਲਾ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵੀ ਸਿਖਰਲੇ ਜ਼ਿਲ੍ਹਿਆਂ ਵਿੱਚ ਸ਼ਾਮਲ

*ਚੰਡੀਗੜ੍ਹ: 15 ਜੁਲਾਈ 2026*: ਪੰਜਾਬ ਸਰਕਾਰ ਦੀ ਮਾਂਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਲੁਧਿਆਣਾ ਸਭ ਤੋਂ...

ਪਿਛਲੇ 3 ਸਾਲਾਂ ‘ਚ 87 ਅਨਾਥ/ਤਿਆਗੇ ਬੱਚਿਆਂ ਸਮੇਤ ਕੁੱਲ 134 ਬੱਚਿਆਂ ਨੂੰ ਮਿਲਿਆ ਕਾਨੂੰਨੀ ਤੌਰ ‘ਤੇ ਸੁਰੱਖਿਅਤ ਪਰਿਵਾਰਕ ਮਾਹੌਲ

*ਚੰਡੀਗੜ੍ਹ, 15 ਜੁਲਾਈ, 2026*ਪੰਜਾਬ ਵਿੱਚ ਬਾਲ ਸੁਰੱਖਿਆ ਅਤੇ ਬੱਚਿਆਂ ਨੂੰ ਕਾਨੂੰਨੀ ਤਰੀਕੇ ਨਾਲ ਗੋਦ...