ਪੰਜਾਬੀ ਸਿਨੇਮਾ ਜੋ ਕਿ ਤੇਜ਼ੀ ਦੇ ਨਾਲ ਕਾਮਯਾਬੀ ਦੇ ਵੱਲ ਵੱਧ ਰਿਹਾ ਹੈ। ਜਿਸ ਕਰਕੇ ਹਰ ਹਫਤੇ ਨਵੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਨੇ ਤੇ ਨਾਲ ਹੀ ਆਉਣ ਵਾਲੀਆਂ ਫ਼ਿਲਮਾਂ ਦੀਆਂ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਜਾ ਰਿਹਾ ਹੈ। ਜੀ ਹਾਂ ਤਰਸੇਮ ਜੱਸੜ, ਨੀਰੂ ਬਾਜਵਾ ਤੇ ਰੂਪੀ ਗਿੱਲ ਦੀ ਇੱਕ ਹੋਰ ਪੰਜਾਬੀ ਫ਼ਿਲਮ ‘ਮਾਂ ਦਾ ਲਾਡਲਾ’ ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਚੁੱਕਿਆ ਹੈ। ਇਸ ਫ਼ਿਲਮ ਦੇ ਟ੍ਰੇਲਰ ਨੂੰ ਜੈੱਮ ਟਿਊਨਜ਼ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਜੇ ਗੱਲ ਕਰੀਏ ਟ੍ਰੇਲਰ ਦਾ ਤਾਂ ਉਹ 3 ਮਿੰਟ, 30 ਸਕਿੰਟ ਦਾ ਵੀਡੀਓ ਪੂਰੀ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਟ੍ਰੇਲਰ ’ਚ ਦੇਖਿਆ ਗਿਆ ਹੈ ਕਿ ਨੀਰੂ ਬਾਜਵਾ ਫ਼ਿਲਮ ’ਚ ਸਿੰਗਲ ਮਦਰ ਦੇ ਕਿਰਦਾਰ ’ਚ ਹੈ, ਜਿਸ ਨੂੰ ਆਪਣੇ ਪੁੱਤ ਲਈ ਇਕ ਮਾੜੇ ਪਿਤਾ ਦੀ ਲੋੜ ਹੈ।
ਫਿਰ ਉਹ ਤਰਸੇਮ ਜੱਸੜ ਨੂੰ ਇੱਕ ਮਾੜਾ ਪਿਤਾ ਬਣਨ ਲਈ ਕਹਿੰਦੀ ਹੈ। ਇਸ ਪਰਿਵਾਰਕ ਡਰਾਮਾ ਕਾਮੇਡੀ ਫ਼ਿਲਮ ‘ਚ ਪਾਕਿਸਤਾਨੀ ਕਲਾਕਾਰਾਂ ਦੀ ਅਦਾਕਾਰੀ ਦਾ ਤੜਕਾ ਵੀ ਲਗਾਇਆ ਗਿਆ ਹੈ। ਟ੍ਰੇਲਰ ਦਰਸ਼ਕਾਂ ਨੂੰ ਖੂਬ ਹਸਾ ਰਿਹਾ ਹੈ। ਇਸ ਫ਼ਿਲਮ ‘ਚ ਤਰਸੇਮ-ਨੀਰੂ ਤੋਂ ਇਲਾਵਾ ਰੂਪੀ ਗਿੱਲ, ਨਿਰਮਲ ਰਿਸ਼ੀ,ਰੁਪਿੰਦਰ ਰੂਪੀ, ਨਸੀਮ ਵਿੱਕੀ ਅਤੇ ਕਈ ਹੋਰ ਪੰਜਾਬੀ ਸਿਤਾਰੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਹ ਫਿਲਮ ਰੋਮਾਂਟਿਕ ਤੇ ਪਰਿਵਾਰਿਕ ਕਾਮੇਡੀ ਡਰਾਮਾ ਵਾਲੀ ਹੋਵੇਗੀ। ਮਾਂ ਦਾ ਲਾਡਲਾ ਜੋ ਕਿ 16 ਸਤੰਬਰ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਨੀਰੂ ਬਾਜਵਾ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਇਸ ਸਾਲ ਨੀਰੂ ਦੀਆਂ ਫ਼ਿਲਮਾਂ ਮਾਂ ਦਾ ਲਾਡਲਾ, ਚੱਲ ਜਿੰਦੀਏ (ਅਕਤੂਬਰ ਚ ਹੋਵੇਗੀ ਰਿਲੀਜ਼) ਤੇ ਕ੍ਰਾਈਮ ਥ੍ਰਿਲਰ ਫ਼ਿਲਮਕ੍ਰਿਮੀਨਲ` ਰਿਲੀਜ਼ ਲਈ ਤਿਆਰ ਹਨ। ਇਸ ਦੇ ਨਾਲ ਨਾਲ ਨੀਰੂ ਦੀਆਂ ਫ਼ਿਲਮਾਂ ਬਿਊਟੀਫੁਲ ਬਿੱਲੋ ਤੇ ਲੌਂਗ ਲਾਚੀ 2 ਨੂੰ ਕਾਫ਼ੀ ਵਧੀਆ ਰਿਸਪੌਂਸ ਮਿਲ ਰਿਹਾ ਹੈ।