April 21, 2026, 9:27 am
----------- Advertisement -----------
HomeNewsEntertainmentਕਲਰਸ 'ਤੇਰੇ ਇਸ਼ਕ ਮੇਂ ਘਾਯਲ' ਦੇ ਸਟਾਰ ਕਰਣ ਕੁੰਦਰਾ ਨੇ ਚੰਡੀਗੜ੍ਹ 'ਚ...

ਕਲਰਸ ‘ਤੇਰੇ ਇਸ਼ਕ ਮੇਂ ਘਾਯਲ’ ਦੇ ਸਟਾਰ ਕਰਣ ਕੁੰਦਰਾ ਨੇ ਚੰਡੀਗੜ੍ਹ ‘ਚ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ

Published on

----------- Advertisement -----------

ਚੰਡੀਗੜ੍ਹ, 18 ਫਰਵਰੀ 2023: ‘ਤੇਰੇ ਇਸ਼ਕ ਮੇਂ ਘਾਯਲ’ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤੀ 9:00 ਵਜੇ ਤੋਂ 10:00 ਵਜੇ ਹੁੰਦਾ ਹੈ ‘ਤੇਰੇ ਇਸ਼ਕ ਮੇਂ ਘਾਯਲ’ ਨੂੰ ਲਾਂਚ ਦੇ ਪਹਿਲੇ ਹੀ ਹਫਤੇ ‘ਚ ਦਰਸ਼ਕਾਂ ਦਾ ਬਹੁਤ ਸਾਰਾ ਪਿਆਰ ਮਿਲਿਆ ਹੈ । ਇਸ ਸ਼ੋਅ ਨੇ ਫੈਂਟੇਸੀ ਫਿਕਸ਼ਨ ਜੋਨਰ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ । ‘ਤੇਰੇ ਇਸ਼ਕ ਮੇਂ ਘਾਯਲ’ ਸਾਲ ਦੇ ਸਭ ਤੋਂ ਖੂਬਸੂਰਤ ਟੈਲੀਵਿਜਨ ਸ਼ੋਜ ‘ਚੋਂ ਇੱਕ ਮੰਨਿਆ ਜਾ ਰਿਹਾ ਹੈ, ਜਿਸ ‘ਚ ਇੱਕ ਆਮ ਕੁੜੀ ਈਸ਼ਾ ਅਤੇ ਵੇਯਰਵੁਲਫ (ਭੇੜੀਆ) ਭਰਾਵਾਂ ਅਰਮਾਨ ਅਤੇ ਵੀਰ ਦੀ ਦਮਦਾਰ ਕਹਾਣੀ ਹੈ, ਜਿਹੜੇ ਪਿਆਰ ਅਤੇ ਜਿੰਦਗੀ ਦੀਆਂ ਖਤਰਨਾਕ ਸਰਹੱਦਾਂ ਨੂੰ ਪਰਖਦੇ ਹਨ ।ਆਪਣੀ ਤਰ੍ਹਾਂ ਦੇ ਇਸ ਪਹਿਲੇ ਰੋਮਾਂਟਿਕ ਫੈਂਟੇਸੀ ਡਰਾਮਾ ‘ਚ ਮਸ਼ਹੂਰ ਅਦਾਕਾਰ ਕਰਣ ਕੁੰਦਰਾ, ਗਸ਼ਮੀਰ ਮਹਾਜਨੀ ਅਤੇ ਰੀਮ ਸਮੀਰ ਸ਼ੇਖ ਲੜੀਵਾਰ: ਵੀਰ, ਅਰਮਾਨ ਅਤੇ ਈਸ਼ਾ ਦਾ ਕਿਰਦਾਰ ਨਿਭਾ ਰਹੇ ਹਨ। ਇੰਸਪਾਯਰ ਫਿਲਮਸ (ਬਿਯੌਂਡ ਡ੍ਰੀਮਸ ਕੰਪਨੀ) ਵੱਲੋਂ ਨਿਰਮਿਤ ਇਹ ਸ਼ੋਅ ਹਰ ਸੋਮਵਾਰ ਤੋਂ ਬੁੱਧਵਾਰ ਰਾਤੀ 9:00 ਵਜੇ ਤੋਂ 10:00 ਵਜੇ ਸਿਰਫ ਕਲਰਸ ‘ਤੇ ਪ੍ਰਸਾਰਿਤ ਹੁੰਦਾ ਹੈ। ਟੈਲੀਵਿਜਨ ਦੇ ਸਟਾਰ ਕਰਣ ਕੁੰਦਰਾ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨ ਦੇ ਲਈ ਅਤੇ ਆਪਣੇ ਸ਼ੋਅ ਬਾਰੇ ਗੱਲਬਾਤ ਕਰਨ ਲਈ ਚੰਡੀਗੜ੍ਹ ਦਾ ਦੌਰਾ ਕੀਤਾ । ਰਹੱਸਾਂ ਨਾਲ ਭਰੇ ਲੈਂਡਸਡੇਲ ਕਸਬੇ ਦੀ ਬੈਕਗਰਾਊਾਡ ‘ਤੇ ਅਧਾਰਿਤ ‘ਤੇਰੇ ਇਸ਼ਕ ਮੇਂ ਘਾਯਲ’ ਵਿਚ ਈਸ਼ਾ ਦਾ ਸਫਰ ਹੈ, ਜਿਸਨੂੰ ਅਰਮਾਨ ਨਾਲ ਪਿਆਰ ਹੋ ਜਾਂਦਾ ਹੈ, ਪਰ ਅਰਮਾਨ ਦੇ ਭਰਾ ਵੀਰ ਦੇ ਨਾਲ ਵੀ ਉਸਦਾ ਮਜਬੂਤ ਰਿਸ਼ਤਾ ਬਣ ਜਾਂਦਾ ਹੈ ।

ਅਰਮਾਨ ਅਤੇ ਵੀਰ ਦੋਵੇਂ ਹੀ ਵੇਅਰਵੁਲਫ ਹਨ, ਜਿਹੜੇ ਇੱਕ ਦੂਜੇ ਨੂੰ ਧੋਖਾ ਦੇ ਚੁੱਕੇ ਹਨ ਅਤੇ ਇਸ ਲਈ ਉਨ੍ਹਾਂ ਦੇ ਵਿਚਕਾਰ ਕੜਵਾਹਟ ਹੈ । ਆਉਣ ਵਾਲੇ ਐਪੀਸੋਡਸ ‘ਚ ਕਹਾਣੀ ਰਹੱਸਾਂ ਦੇ ਖੁਲਾਸੇ ਅਤੇ ਵੇਯਰਵੁਲਫਸ ਅਤੇ ਬਾਈਸਨ ਦੇ ਵਿਚਕਾਰ ਵਧ ਰਹੇ ਸੰਘਰਸ਼ ‘ਤੇ ਕੇਂਦਰਿਤ ਹੋਵੇਗੀ ।ਦਰਸ਼ਕ ਅਰਮਾਨ ਅਤੇ ਵੀਰ ਦੇ ਅਸਲੀ ਇਰਾਦਿਆਂ ਨੂੰ ਜਾਨਣਗੇ ਅਤੇ ਉਹ ਪਲ ਵੀ ਦੇਖਣਗੇ ਜਦੋਂ ਈਸ਼ਾ ਨੂੰ ਅਰਮਾਨ ਦੀ ਪਛਾਣ ਹੋਵੇਗੀ।ਇਸ ਵਿਚਕਾਰ ਮਯੂਰ ਕੁਮਾਰ, ਜਿਹੜੇ ਕਿ ਇੱਕ ਬਾਈਸਨ ਹਨ, ਵੇਯਰਵੁਲਫਸ ਨੂੰ ਤਬਾਹ ਕਰਨ ਦੀ ਇੱਛਾ ਨਾਲ ਆਵੇਗਾ ।ਕਾਵਯਾ ਨੂੰ ਛੁਡਾਣ ਦੇ ਲਈ ਵੀਰ ਈਸ਼ਾ ਦਾ ਅਪਹਰਣ ਕਰੇਗਾ, ਜਦੋਂ ਕਿ ਅਰਮਾਨ ਉਸਨੂੰ ਬਚਾਉਣ ਦੇ ਲਈ ਲੜੇਗਾ ।ਕਹਾਣੀ ਅੱਗੇ ਵਧਣ ਦੇ ਨਾਲ ਵੇਯਰਵੁਲਫਸ ਅਤੇ ਬਾਈਸਨ ਦੇ ਵਿਚਕਾਰ ਤਣਾਅ ਗਹਿਰਾ ਹੁੰਦਾ ਜਾਵੇਗਾ । ਆਪਣੇ ਚੰਡੀਗੜ੍ਹ ਦੌਰੇ ਦੇ ਬਾਰੇ ‘ਚ ਗੱਲਬਾਤ ਕਰਦੇ ਹੋਏ, ਵੀਰ ਦੀ ਭੂਮਿਕਾ ਅਦਾ ਕਰ ਰਹੇ ਕਰਣ ਕੁੰਦਰਾ ਨੇ ਕਿਹਾ, ‘ਚੰਡੀਗੜ੍ਹ ਦੇ ਪਿਆਰੇ ਲੋਕਾਂ, ਮਹਿਮਾਨ ਨਵਾਜੀ ਅਤੇ ਬਿਹਤਰੀਨ ਖਾਣੇ ਦੇ ਕਾਰਨ ਉਸਦਾ ਆਪਣਾ ਇੱਕ ਮਾਹੌਲ ਹੈ।

ਇਸ ਸ਼ਹਿਰ ਦੀ ਮੇਰੇ ਦਿਲ ‘ਚ ਇੱਕ ਅਲਗ ਜਗ੍ਹਾ ਹੈ ਅਤੇ ਇਸ ਵਾਰ ਅਹਿਸਾਸ ਜਿਆਦਾ ਖਾਸ ਸੀ, ਕਿਉਂਕਿ ਮੈਂ ਕਲਰਸ ‘ਤੇ ਆ ਰਹੇ ਆਪਣੇ ਨਵੇਂ ਸ਼ੋਅ ‘ਤੇਰੇ ਇਸ਼ਕ ਮੇਂ ਘਾਯਲ’ ਨੂੰ ਪ੍ਰਮੋਟ ਕਰਨ ਆਇਆ ਸੀ । ਸ਼ੋਅ ਨੂੰ ਦੇਖ ਚੁੱਕੇ ਦਰਸ਼ਕਾਂ ਨੇ ਮੈਨੂੰ ਫੀਡਬੈਕ ਦਿੱਤਾ ਕਿ ਮੇਰੇ ਵੱਲੋਂ ਨਿਭਾਇਆ ਜਾ ਰਿਹਾ ਵੀਰ ਦਾ ਕਿਰਦਾਰ ਉਨ੍ਹਾਂ ਨੂੰ ਆਪਣੇ ਜਿਹਾ ਲੱਗਦਾ ਹੈ। ਅਜਿਹਾ ਪਾਜਿਟਿਵ ਫੀਡਬੈਕ ਪਾਣਾ ਐਕਟਰ ਦੇ ਤੌਰ ‘ਤੇ ਸਭ ਤੋਂ ਸੁਖਦ ਹੈ।ਇਸ ਪਿਆਰ ਦੇ ਲਈ ਮੈਂ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦੀ ਹਾਂ ਅਤੇ ਆਸ ਹੈ ਕਿ ਜਿਆਦਾ ਤੋਂ ਜਿਆਦਾ ਦਰਸ਼ਕ ਰੋਮਾਂਸ, ਫੈਂਟੇਸੀ ਅਤੇ ਡਰਾਮਾ ਦੀ ਉਸ ਰਹੱਸਮਈ ਦੁਨੀਆਂ ‘ਚ ਆਉਣਗੇ, ਜਿਹੜੀ ਅਸੀਂ ‘ਤੇਰੇ ਇਸ਼ਕ ਮੇਂ ਘਾਯਲ’ ਵਿਚ ਬਣਾਈ ਹੈ ।’ ਦੇਖੋ ਕਰਣ ਕੁੰਦਰਾ, ਗਸ਼ਮੀਰ ਮਹਾਜਨੀ ਅਤੇ ਰੀਮ ਸਮੀਰ ਸ਼ੇਖ ਅਦਾਕਾਰੀ ਵਾਲਾ ਫੈਂਟੇਸੀ,ਰੋਮਾਂਸ ਅਤੇ ਡਰਾਮੇ ਨਾਲ ਭਰਪੂਰ ਸ਼ੋਅ ‘ਤੇਰੇ ਇਸ਼ਕ ਮੇਂ ਘਾਯਲ’ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤੀ 9:00 ਵਜੇ ਤੋਂ 10:00 ਵਜੇ, ਸਿਰਫ ਕਲਰਸ ‘ਤੇ ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਪਟਿਆਲਾ, 19 ਅਪ੍ਰੈਲ 2026:ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ...

MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest

ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ...

ਊਧਮਪੁਰ ‘ਚ ਖੌਫਨਾਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 10 ਤੋਂ ਵੱਧ ਮੌਤਾਂ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਾਰੀਆਂ...

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...