June 10, 2026, 11:45 pm
----------- Advertisement -----------
HomeNewsEntertainment‘The Kashmir Files’ ‘ਤੇ ਵਿਵਾਦ ਨੂੰ ਲੈ ਕੇ ਆਇਆ ਨਾਨਾ ਪਾਟੇਕਰ ਦਾ...

‘The Kashmir Files’ ‘ਤੇ ਵਿਵਾਦ ਨੂੰ ਲੈ ਕੇ ਆਇਆ ਨਾਨਾ ਪਾਟੇਕਰ ਦਾ ਬਿਆਨ, ਕਿਹਾ …

Published on

----------- Advertisement -----------

ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਕਸ਼ਮੀਰ ਫਾਈਲਜ਼ ਕਸ਼ਮੀਰੀ ਪੰਡਤਾਂ ਦੇ ਵਿਸ਼ੇ ਕਾਰਨ ਵਿਵਾਦਾਂ ਵਿੱਚ ਘਿਰੀ ਹੋਈ ਹੈ। ਇਸ ਫਿਲਮ ‘ਚ ਕਸ਼ਮੀਰ ‘ਚ ਕਸ਼ਮੀਰੀ ਪੰਡਤਾਂ ਨਾਲ ਗਲਤ ਵਿਵਹਾਰ ਅਤੇ ਪਰਵਾਸ ਨੂੰ ਦਿਖਾਇਆ ਗਿਆ ਹੈ। ਅਜਿਹੇ ‘ਚ ਇਸ ਫਿਲਮ ਨੂੰ ਲੈ ਕੇ ਸਿਆਸਤ ਵੀ ਗਰਮ ਹੋ ਰਹੀ ਹੈ। ਹੁਣ ਅਦਾਕਾਰ ਨਾਨਾ ਪਾਟੇਕਰ ਨੇ ‘ਦਿ ਕਸ਼ਮੀਰ ਫਾਈਲਜ਼’ ਵਿਵਾਦ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਨਾਨਾ ਪਾਟੇਕਰ ਦਾ ਕਹਿਣਾ ਹੈ ਕਿ ਬੇਲੋੜਾ ਵਿਵਾਦ ਖੜ੍ਹਾ ਕਰਨਾ ਠੀਕ ਨਹੀਂ ਹੈ। ਨਾਨਾ ਪਾਟੇਕਰ ਨੇ ਕਿਹਾ, ‘ਭਾਰਤ ਦੇ ਹਿੰਦੂ ਅਤੇ ਮੁਸਲਮਾਨ ਇਸ ਸਥਾਨ ਦੇ ਵਾਸੀ ਹਨ।

ਦੋਵਾਂ ਲਈ ਸ਼ਾਂਤੀ ਨਾਲ ਰਹਿਣਾ ਜ਼ਰੂਰੀ ਹੈ। ਦੋਵੇਂ ਭਾਈਚਾਰਿਆਂ ਨੂੰ ਇੱਕ ਦੂਜੇ ਦੀ ਲੋੜ ਹੈ। ਦੋਵੇਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ। ਕਿਸੇ ਇੱਕ ਫਿਲਮ ਕਾਰਨ ਅਜਿਹਾ ਵਿਵਾਦ ਪੈਦਾ ਕਰਨਾ ਠੀਕ ਨਹੀਂ ਹੈ। ਜਦੋਂ ਹਰ ਕੋਈ ਅਮਨ-ਸ਼ਾਂਤੀ ਨਾਲ ਰਹਿ ਰਿਹਾ ਹੋਵੇ ਤਾਂ ਅਜਿਹਾ ਹੰਗਾਮਾ ਕਰਨਾ ਠੀਕ ਨਹੀਂ। ਜੋ ਅਜਿਹਾ ਕਰ ਰਹੇ ਹਨ, ਉਨ੍ਹਾਂ ਤੋਂ ਜਵਾਬ ਮੰਗਿਆ ਜਾਣਾ ਚਾਹੀਦਾ ਹੈ। ਫਿਲਮ ਦੇਖਣ ਤੋਂ ਬਾਅਦ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ। ਸਮਾਜ ਵਿੱਚ ਤਰੇੜਾਂ ਪੈਦਾ ਕਰਨਾ ਠੀਕ ਨਹੀਂ ਹੈ।

ਫਿਲਮ ‘ਦਿ ਕਸ਼ਮੀਰ ਫਾਈਲਜ਼’ ‘ਚ ਅਨੁਪਮ ਖੇਰ, ਦਰਸ਼ਨ ਕੁਮਾਰ, ਪੱਲਵੀ ਜੋਸ਼ੀ, ਮਿਥੁਨ ਚੱਕਰਵਰਤੀ ਸਮੇਤ ਹੋਰ ਕਲਾਕਾਰਾਂ ਨੇ ਕੰਮ ਕੀਤਾ ਹੈ। ਸਾਰਿਆਂ ਦੇ ਪ੍ਰਦਰਸ਼ਨ ਨੂੰ ਖੂਬ ਪਸੰਦ ਕੀਤਾ ਗਿਆ ਹੈ। ਅਨੁਪਮ ਖੇਰ ਨੂੰ ਆਪਣੇ ਕੰਮ ਦੀ ਸਭ ਤੋਂ ਵੱਧ ਤਾਰੀਫ ਮਿਲ ਰਹੀ ਹੈ। ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਇਹ ਫਿਲਮ ਬਣਾਈ ਹੈ। ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਛੇ ਦਿਨਾਂ ਵਿੱਚ ਕਰੀਬ 80 ਕਰੋੜ ਦੀ ਕਮਾਈ ਕਰ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਜਲਦੀ ਹੀ 100 ਕਰੋੜ ਦਾ ਅੰਕੜਾ ਛੂਹ ਲਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਪਨਾ ਚੌਧਰੀ ਪਤੀ ਖਿਲਾਫ ਪਹੁੰਚੀ ਅਦਾਲਤ, ਲਾਏ ਕੁੱਟਮਾਰ ਦੇ ਇਲਜ਼ਾਮ, 2020 ‘ਚ ਹੋਈ ਸੀ ਲਵ ਮੈਰਿਜ

ਹਰਿਆਣਵੀ ਸਿੰਗਰ, ਡਾਂਸਰ ਅਤੇ ਅਦਾਕਾਰਾ ਸਪਨਾ ਚੌਧਰੀ ਨੂੰ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਮਹੱਤਵਪੂਰਨ...

ਰਿਕਾਰਡ ਸਮੇਂ ‘ਚ ਪਾਰਦਰਸ਼ੀ ਪ੍ਰਕਿਰਿਆ ਜ਼ਰੀਏ 11 ਜ਼ਿਲ੍ਹਾ ਸਿਸਟਮ ਮੈਨੇਜਰ ਅਤੇ 37 ਸਹਾਇਕ ਸਿਸਟਮ ਮੈਨੇਜਰ ਕੀਤੇ ਗਏ ਭਰਤੀ

*ਚੰਡੀਗੜ੍ਹ, 10 ਜੂਨ:* ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ...

ਸੂਬੇ ਭਰ ਵਿੱਚ ਇਕੋ ਨੀਤੀ ਲਾਗੂ ਕੀਤੀ ਜਾਵੇਗੀ ਜੋ ਕਿਸੇ ਖ਼ਾਸ ਸ਼ਹਿਰ ਤੱਕ ਸੀਮਤ ਨਹੀਂ ਹੋਵੇਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 10 ਜੂਨ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਚੀਮਾ ਮੰਡੀ ‘ਚ ਸਨਸਨੀਖੇਜ਼ ਘਟਨਾ: ਸ਼ਖਸ ਨੇ ਪੀਟਰ ਰੇਹੜੇ ‘ਚ ਅੱਗ ਲਗਾ ਕੇ ਕੀਤਾ ਆਪਣਾ ਸਸਕਾਰ ! ਪੁਲਿਸ ਕਰ ਰਹੀ ਜਾਂਚ

ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ,...

ਹਰਿਆਣਾ ਸਿੱਖ ਗੁ:ਮੈਨੇਜਮੈਂਟ ਕਮੇਟੀ ਦਾ ਜਥਾ ਪਾਕਿਸਤਾਨ ਜਾਣ ਤੋਂ ਰੁੱਕਿਆ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਸ਼ਹੀਦੀ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਲਾਹੌਰ...

ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਚੰਡੀਗੜ੍ਹ, 9 ਜੂਨ*ਮੌਜੂਦਾ ਸਮੇਂ ਪੰਜਾਬ ਨਵੀਨ ਵਿਚਾਰਾਂ, ਵਿਲੱਖਣ ਸੋਚ ਅਤੇ ਉੱਦਮੀ ਨੌਜਵਾਨਾਂ ਵੱਲੋਂ ਲੀਹੋਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

*ਨਵੀਂ ਦਿੱਲੀ/ਪੰਜਾਬ, 09 ਜੂਨ , 2026*ਪੰਜਾਬ ਦੇ ਹਿੰਦੂ ਵਪਾਰੀਆਂ ਦੇ ਇੱਥੇ ਮੰਗਲਵਾਰ ਨੂੰ ਇੱਕ...