October 15, 2026, 4:26 pm
----------- Advertisement -----------
HomeNewsEntertainmentਬਿੱਗ ਬੌਸ ਦੇ ਗ੍ਰੈਂਡ ਫਿਨਾਲੇ ਦੀਆਂ ਤਿਆਰੀਆਂ ਸ਼ੁਰੂ, ਸੈੱਟ 'ਤੇ ਪਹੁੰਚੇ ਇਹ...

ਬਿੱਗ ਬੌਸ ਦੇ ਗ੍ਰੈਂਡ ਫਿਨਾਲੇ ਦੀਆਂ ਤਿਆਰੀਆਂ ਸ਼ੁਰੂ, ਸੈੱਟ ‘ਤੇ ਪਹੁੰਚੇ ਇਹ ਸਿਤਾਰੇ

Published on

----------- Advertisement -----------

ਬਿੱਗ ਬੌਸ 15 ਆਪਣੇ ਅੰਤਿਮ ਪੜਾਅ ਵੱਲ ਵੱਧ ਰਿਹਾ ਹੈ। ਇਸ ਸੀਜ਼ਨ ਦੇ ਜੇਤੂ ਬਣਨ ਲਈ ਸਿਰਫ਼ ਦੋ ਦਿਨ ਬਾਕੀ ਹਨ। ਬਿੱਗ ਬੌਸ 15 ਦਾ ਇਹ ਸੀਜ਼ਨ ਸਾਰੇ ਪ੍ਰਤੀਯੋਗੀਆਂ ਲਈ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਸੀ। ਇਸ ਸੀਜ਼ਨ ‘ਚ ਜਿੱਥੇ ਕੁਝ ਪੁਰਾਣੇ ਚਿਹਰੇ ਨਜ਼ਰ ਆਏ, ਉੱਥੇ ਹੀ ਕੁਝ ਨਵੇਂ ਚਿਹਰਿਆਂ ਨੇ ਵੀ ਸ਼ੋਅ ‘ਚ ਖੂਬ ਧਮਾਲ ਮਚਾਇਆ। ਹਾਲਾਂਕਿ ਸਾਰੇ ਦਰਸ਼ਕ ਇਸ ਸਮੇਂ ਉਡੀਕ ਕਰ ਰਹੇ ਹਨ, ਬੱਸ ਇਹ ਜਾਣਨ ਲਈ ਕਿ ਇਸ ਸਾਲ ਦੀ ਟਰਾਫੀ ‘ਤੇ ਕਿਸ ਦਾ ਹੱਕ ਹੋਵੇਗਾ। ਇਸ ਸਾਲ ਦੇ ਗ੍ਰੈਂਡ ਫਿਨਾਲੇ ਵਿੱਚ ਬਹੁਤ ਸਾਰੇ ਸਿਤਾਰੇ ਆਪਣੇ ਪ੍ਰਦਰਸ਼ਨ ਅਤੇ ਮੌਜੂਦਗੀ ਨਾਲ ਚਮਕਦੇ ਨਜ਼ਰ ਆਉਣਗੇ।

ਬਿੱਗ ਬੌਸ ਦੇ ਨਿਰਮਾਤਾ ਇਸ ਸੀਜ਼ਨ ਦੇ ਗ੍ਰੈਂਡ ਫਿਨਾਲੇ ਨੂੰ ਯਾਦਗਾਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਕੁਝ ਦਿਨ ਪਹਿਲਾਂ ਕਲਰਸ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਇਸ ਸੀਜ਼ਨ ਦੇ ਗ੍ਰੈਂਡ ਫਿਨਾਲੇ ‘ਚ ਪੁਰਾਣੇ ਸੀਜ਼ਨ ਦੇ ਜੇਤੂ ਆਉਣ ਵਾਲੇ ਹਨ। ਉਰਵਸ਼ੀ ਤੋਂ ਲੈ ਕੇ ਸ਼ਵੇਤਾ ਤਿਵਾਰੀ ਅਤੇ ਰੁਬੀਨਾ ਦਿਲਾਇਕ ਤੱਕ, ਕਈ ਅਦਾਕਾਰਾਂ ਆਪਣੇ ਪਸੰਦੀਦਾ ਮੁਕਾਬਲੇਬਾਜ਼ਾਂ ਦਾ ਸਮਰਥਨ ਕਰਦੀਆਂ ਨਜ਼ਰ ਆਉਣਗੀਆਂ। ਇਨ੍ਹਾਂ ਸਾਰੇ ਸਿਤਾਰਿਆਂ ਨੂੰ ਮੀਡੀਆ ਨੇ ਬਿੱਗ ਬੌਸ ਦੇ ਸੈੱਟ ‘ਤੇ ਆਪਣੇ ਕੈਮਰੇ ‘ਚ ਕੈਦ ਕੀਤਾ। ਆਪਣੇ ਵਿਵਾਦਿਤ ਬਿਆਨ ਦੇ ਵਿਚਕਾਰ ਸ਼ਵੇਤਾ ਤਿਵਾਰੀ ਬਿੱਗ ਬੌਸ ਦੇ ਸਟੇਜ ‘ਤੇ ਪਹੁੰਚੀ, ਜਿੱਥੇ ਉਹ ਮੀਡੀਆ ਨਾਲ ਘਿਰ ਗਈ।

ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਇਹ ਸਾਰੀਆਂ ਵੀਡੀਓ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ। ਜਿੱਥੇ ਬਿੱਗ ਬੌਸ ਸੀਜ਼ਨ 6 ਦੀ ਜੇਤੂ ਅਤੇ ਛੋਟੇ ਪਰਦੇ ਦੀ ਸਟਾਰ ਕੋਮੋਲਿਕਾ, ਸ਼ਵੇਤਾ ਤਿਵਾਰੀ ਅਤੇ ਰੁਬੀਨਾ ਦਿਲਾਇਕ ਫਿਨਾਲੇ ਦੀ ਸ਼ੂਟਿੰਗ ਲਈ ਸੈੱਟ ‘ਤੇ ਪਹੁੰਚੀਆਂ। ਜਿੱਥੇ ਉਰਵਸ਼ੀ ਅਤੇ ਰੁਬੀਨਾ ਦਿਲਾਇਕ ਨੇ ਕੈਮਰੇ ਲਈ ਜ਼ਬਰਦਸਤ ਪੋਜ਼ ਦਿੱਤੇ, ਉੱਥੇ ਹੀ ਸ਼ਵੇਤਾ ਤਿਵਾਰੀ ਆਪਣੇ ਬਿਆਨ ਤੋਂ ਬਾਅਦ ਮੀਡੀਆ ਦੇ ਕੈਮਰੇ ਤੋਂ ਬਚਦੀ ਨਜ਼ਰ ਆਈ। ਫਿਨਾਲੇ ਰੇਸ ‘ਚ ਖੇਡ ਤੋਂ ਬਾਹਰ ਹੋ ਚੁੱਕੀ ਅਭਿਨੇਤਰੀ ਰਾਖੀ ਸਾਵੰਤ ਵੀ ਬਿੱਗ ਬੌਸ ਦੇ ਸੈੱਟ ‘ਤੇ ਆਪਣੇ ਪਤੀ ਰਿਤੇਸ਼ ਨਾਲ ਮੀਡੀਆ ਦੇ ਕੈਮਰੇ ‘ਚ ਕੈਦ ਹੋ ਗਈ। ਜਿੱਥੇ ਉਸ ਨੇ ਕੈਮਰੇ ਲਈ ਕਈ ਪੋਜ਼ ਦਿੱਤੇ। ਖਬਰ ਹੈ ਕਿ ਰਾਖੀ ਸਾਵੰਤ ਆਪਣੇ ਪਤੀ ਰਿਤੇਸ਼ ਨਾਲ ਬਿੱਗ ਬੌਸ ਦੇ ਮੰਚ ‘ਤੇ ਪਰਫਾਰਮ ਕਰਦੀ ਨਜ਼ਰ ਆਵੇਗੀ। ਬਿੱਗ ਬੌਸ ਦੇ ਗ੍ਰੈਂਡ ਫਿਨਾਲੇ ਦੀ ਗੱਲ ਕਰੀਏ ਤਾਂ ਇਹ ਦੋ ਦਿਨ 29 ਅਤੇ 30 ਨੂੰ ਹੋਵੇਗਾ। ਬਿੱਗ ਬੌਸ ਦੇ ਘਰ ਵਿੱਚ ਫਿਲਹਾਲ ਛੇ ਪ੍ਰਤੀਯੋਗੀ ਬਚੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਦੀਪਕ ਬਾਲੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਨੂੰ ਬਦਲ ਦਿੱਤਾ ਹੈ ।...

 ਬਿਨਾਂ ਸੀਐੱਮ ਚਿਹਰੇ ਦੇ ਲੜੇਗੀ ਕਾਂਗਰਸ; ਪੰਜਾਬ ਵਿੱਚ 100 ਫੀਸਦੀ ਸਰਕਾਰ ਬਣਾਵਾਂਗੇ: ਪਾਇਲਟ

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ...

ਲੁਧਿਆਣਾ ‘ਚ ਨੌਜਵਾਨ ਨਾਲ ਵਾਪਰਿਆ ਭਾਣਾ, 11 ਹਾਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ

ਲੁਧਿਆਣਾ ਦੇ ਜਮਾਲਪੁਰ ਵਿੱਚ ਚੰਡੀਗੜ੍ਹ ਰੋਡ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਬਿਜਲੀ ਦਾ...

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...