September 22, 2026, 6:16 pm
----------- Advertisement -----------
HomeNewsBreaking Newsਜ਼ਾਇਰਾ ਵਸੀਮ ਦੇ ਖਾਣੇ 'ਚੋਂ ਮਿਲੀ ਆਹ ਚੀਜ਼, ਪ੍ਰਸ਼ੰਸਕਾਂ ਨੂੰ ਕੀਤਾ ਸਾਵਧਾਨ

ਜ਼ਾਇਰਾ ਵਸੀਮ ਦੇ ਖਾਣੇ ‘ਚੋਂ ਮਿਲੀ ਆਹ ਚੀਜ਼, ਪ੍ਰਸ਼ੰਸਕਾਂ ਨੂੰ ਕੀਤਾ ਸਾਵਧਾਨ

Published on

----------- Advertisement -----------

ਦੰਗਲ ਅਤੇ ਸੀਕ੍ਰੇਟ ਸੁਪਰਸਟਾਰ ਵਰਗੀਆਂ ਸ਼ਾਨਦਾਰ ਫਿਲਮਾਂ ਦਾ ਹਿੱਸਾ ਰਹੀ ਜ਼ਾਇਰਾ ਵਸੀਮ ਨੇ ਕਈ ਸਾਲ ਪਹਿਲਾਂ ਇੰਡਸਟਰੀ ਛੱਡ ਦਿੱਤੀ ਹੈ। ਹਾਲਾਂਕਿ ਅਦਾਕਾਰਾ ਕਿਸੇ ਨਾ ਕਿਸੇ ਕਾਰਨ ਲਗਾਤਾਰ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਹਾਲ ਹੀ ‘ਚ ਜ਼ਾਇਰਾ ਵਸੀਮ ਨੇ ਸ਼੍ਰੀਨਗਰ ਦੀ ਇਕ ਸਥਾਨਕ ਬੇਕਰੀ ਤੋਂ ਖਾਣ-ਪੀਣ ਦੀਆਂ ਚੀਜ਼ਾਂ ਖਰੀਦੀਆਂ ਸਨ, ਪਰ ਜਦੋਂ ਇਸ ‘ਚ ਉੱਲੀ ਪਾਈ ਗਈ ਤਾਂ ਜ਼ਾਇਰਾ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਪ੍ਰਸ਼ੰਸਕਾਂ ਨੂੰ ਸੁਚੇਤ ਕੀਤਾ।

ਜ਼ਾਇਰਾ ਵਸੀਮ ਨੇ ਹਾਲ ਹੀ ‘ਚ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਨੇ ਬੇਕਰੀ ਤੋਂ ਖਰੀਦੀ ਪਾਈ ਦਿਖਾਈ ਹੈ। ਵੀਡੀਓ ਵਿੱਚ ਪਾਈ ਦੇ ਅੰਦਰ ਦਿਖਾਈ ਦੇਣ ਵਾਲੇ ਉੱਲੀ ਨੂੰ ਦਿਖਾਉਂਦੇ ਹੋਏ, ਉਸਨੇ ਲਿਖਿਆ, ਜਦੋਂ ਵੀ ਤੁਸੀਂ ਸਥਾਨਕ ਬੇਕਰਾਂ ਤੋਂ ਕੋਈ ਚੀਜ਼ ਖਰੀਦਦੇ ਹੋ, ਤਾਂ ਖਾਣ ਤੋਂ ਪਹਿਲਾਂ ਇਸਨੂੰ ਦੋ ਵਾਰ ਚੈੱਕ ਕਰੋ। ਮੇਰੀ ਪਾਈ ਵਿੱਚ ਉੱਲੀ ਹੈ।

ਦੱਸ ਦਈਏ ਵੀਡੀਓ ਦੇ ਨਾਲ ਜ਼ਾਇਰਾ ਨੇ ਸ਼੍ਰੀਨਗਰ ਦੀ ਲੋਕੇਸ਼ਨ ਵੀ ਸ਼ਾਮਲ ਕੀਤੀ ਹੈ। ਦੱਸ ਦੇਈਏ ਕਿ ਜ਼ਾਇਰਾ ਵਸੀਮ ਸ਼੍ਰੀਨਗਰ ਦੀ ਰਹਿਣ ਵਾਲੀ ਹੈ। ਫਿਲਮਾਂ ‘ਚ ਆਉਣ ਤੋਂ ਬਾਅਦ ਜ਼ਾਇਰਾ ਮੁੰਬਈ ਸ਼ਿਫਟ ਹੋ ਗਈ ਪਰ 2019 ‘ਚ ਇੰਡਸਟਰੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਣ ਉਹ ਸ਼੍ਰੀਨਗਰ ‘ਚ ਰਹਿ ਰਹੀ ਹੈ।

ਦੱਸ ਦੇਈਏ ਕਿ ਜ਼ਾਇਰਾ ਵਸੀਮ ਨੇ 2016 ਦੀ ਬਲਾਕਬਸਟਰ ਹਿੱਟ ਫਿਲਮ ਦੰਗਲ ਵਿੱਚ ਪਹਿਲਵਾਨ ਗੀਤਾ ਫੋਗਾਟ ਦੇ ਬਚਪਨ ਦੀ ਭੂਮਿਕਾ ਨਿਭਾਈ ਸੀ। ਜ਼ਾਇਰਾ ਵਸੀਮ ਨੇ ਆਪਣੀ ਪਹਿਲੀ ਫਿਲਮ ਦੰਗਲ ਲਈ ਸਰਵੋਤਮ ਸਹਾਇਕ ਅਭਿਨੇਤਰੀ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ।

ਪਹਿਲੀ ਹੀ ਫਿਲਮ ਤੋਂ ਪ੍ਰਸਿੱਧੀ ਹਾਸਲ ਕਰਨ ਤੋਂ ਬਾਅਦ, ਜ਼ਾਇਰਾ ਵਸੀਮ ਸੀਕ੍ਰੇਟ ਸੁਪਰਸਟਾਰ ਅਤੇ ਦਿ ਸਕਾਈ ਇਜ਼ ਪਿੰਕ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ। ਜ਼ਾਇਰਾ ਨੂੰ ਸੀਕ੍ਰੇਟ ਸੁਪਰਸਟਾਰ ਲਈ ਫਿਲਮਫੇਅਰ ਸਰਵੋਤਮ ਅਭਿਨੇਤਰੀ (ਆਲੋਚਕ) ਪੁਰਸਕਾਰ ਦਿੱਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁਹਾਲੀ ਦੇ ਗਮਾਡਾ ਦਫ਼ਤਰ ’ਚ ਈ.ਡੀ. ਦਾ ਛਾਪਾ: 3 ਮੰਜ਼ਿਲਾਂ ਕੀਤੀਆਂ ਸੀਲ

ਐੱਨਫੋਰਸਮੈਂਟ ਡਾਇਰੈਕਟੋਰੇਟ (ED) ਦੀਆਂ ਟੀਮਾਂ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (CRPF) ਦੇ ਜਵਾਨਾਂ ਦੇ...

SIR ਦੌਰਾਨ 56218 ਵੋਟਾਂ ਕੱਟੀਆਂ; ਅੰਤਿਮ ਸੂਚੀ ਜਾਰੀ

ਚੰਡੀਗੜ੍ਹ ਵਿੱਚ 'ਐੱਸਆਈਆਰ' (SIR) ਦੌਰਾਨ 56,218 ਵੋਟਾਂ ਕੱਟੀਆਂ ਗਈਆਂ ਹਨ। ਭਾਰਤੀ ਚੋਣ ਕਮਿਸ਼ਨ ਦੇ...

ਪਰਾਲੀ ਸਾੜਨ ਵਾਲਿਆਂ ਲਈ ਨਵੇਂ ਨਿਯਮਾਂ ਦਾ ਮਸੌਦਾ: 30 ਹਜ਼ਾਰ ਤੱਕ ਜ਼ੁਰਮਾਨਾ, 15 ਮਹੀਨੇ ਤੱਕ ਜ਼ਮੀਨ ਦੇ ਰਿਕਾਰਡ ‘ਚ ਰਹੇਗੀ ਰੈੱਡ ਐਂਟਰੀ

ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਹੋਰ ਸਖ਼ਤ ਕਰਨ ਦੀ ਤਿਆਰੀ...

ਵਿਆਹ ਲਈ ਸ਼ੇਰਵਾਨੀ ਪਸੰਦ ਕਰ ਪਰਤੇ ਨੌਜਵਾਨ ਦਾ ਕਤਲ, ਨਾਲ ਕੰਮ ਕਰ ਚੁੱਕੀ ਕੁੜੀ ਨੇ ਉਤਾਰਿਆ ਮੌਤ ਦੇ ਘਾਟ

ਗੁਰੂਗ੍ਰਾਮ ਦੇ ਸੈਕਟਰ 29 ਵਿੱਚ ਇੱਕ ਰੀਅਲ ਅਸਟੇਟ ਕੰਪਨੀ ਦੇ ਮੈਨੇਜਰ ਦਾ ਉਸ ਦੇ...

Sidhu Moosewala ਦਾ ਨਵਾਂ ਗੀਤ ‘Ghostface Killah’ ਰਿਲੀਜ਼; ਛੇ ਘੰਟਿਆਂ ਵਿੱਚ 18 ਲੱਖ ਤੋਂ ਵੱਧ ਵਿਊਜ਼

 ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਗੋਸਟਫੇਸ ਕਿਲਾ’...

ਗੁਲਾਬ ਸਿੱਧੂ ਦੇ ਘਰ ’ਤੇ ਫਾਇਰਿੰਗ ਕਰਨ ਵਾਲਿਆਂ ਦਾ ਪੁਲੀਸ ਨਾਲ ਮੁਕਾਬਲਾ; ਇੱਕ ਵਿਅਕਤੀ ਜ਼ਖ਼ਮੀ

ਪ੍ਰਸਿੱਧ ਗਾਇਕ ਗੁਲਾਬ ਸਿੱਧੂ ਦੇ ਘਰ ’ਤੇ ਪਿਛਲੇ ਦਿਨੀਂ ਫਾਇਰਿੰਗ ਕਰਨ ਵਾਲੇ ਦੋ ਹਮਲਾਵਰਾਂ...

‘ਸੋਸ਼ਲ ਮੀਡੀਆ ’ਤੇ ਫੈਲ ਰਹੀ ਆਡੀਓ ਤੇ ਖ਼ਬਰਾਂ ਬਿਲਕੁਲ ਝੂਠੀਆਂ..’, ਵਰਦੀ ਪਾ ਕੇ ਸਫ਼ਰ ਨਾ ਕਰਨ’ ਦੀ ਅਫ਼ਵਾਹ ’ਤੇ Punjab Police ਦਾ ਐਕਸ਼ਨ

ਪੰਜਾਬ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਉਨ੍ਹਾਂ ਖ਼ਬਰਾਂ ਦਾ...

ਰਵਨੀਤ ਸਿੰਘ ਬਿੱਟੂ, ਪ੍ਰਤਾਪ ਬਾਜਵਾ ਅਤੇ ਬਿਕਰਮ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿੱਚ ਕਿਉਂ ਆਏ? : ਆਪ

ਚੰਡੀਗੜ੍ਹ; 21 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਸਵਾਲ ਚੁੱਕਿਆ ਕਿ ਵਿਰੋਧੀ ਆਗੂ...

ਮਹਿਲਾ ਤੇ ਪੁਰਸ਼ ਹਾਕੀ ਦੇ ਸੈਮੀਫਾਈਨਲ 30 ਸਤੰਬਰ ਅਤੇ 1 ਅਕਤੂਬਰ ਨੂੰ, ਫਾਈਨਲ 2 ਅਤੇ 3 ਅਕਤੂਬਰ ਨੂੰ

*ਚੰਡੀਗੜ੍ਹ, 21 ਸਤੰਬਰ:ਅੰਤਰਰਾਸ਼ਟਰੀ ਹਾਕੀ ਦੇ ਨਕਸ਼ੇ 'ਤੇ ਪੰਜਾਬ ਦੀ ਵਧਦੀ ਸਰਦਾਰੀ ਨੂੰ ਪ੍ਰਵਾਨਗੀ ਦਿੰਦਿਆਂ...