September 7, 2026, 5:13 pm
----------- Advertisement -----------
HomeNewsEntertainmentਨਹੀਂ ਹੋਇਆ ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਦਾ ਬ੍ਰੇਕਅੱਪ! ਅਦਾਕਾਰ ਦੀ ਇਸ...

ਨਹੀਂ ਹੋਇਆ ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਦਾ ਬ੍ਰੇਕਅੱਪ! ਅਦਾਕਾਰ ਦੀ ਇਸ ਪੋਸਟ ਨੇ ਦਿੱਤਾ ਸੰਕੇਤ

Published on

----------- Advertisement -----------

ਦਿਸ਼ਾ ਪਟਾਨੀ ਅਤੇ ਟਾਈਗਰ ਸ਼ਰਾਫ ਦੇ ਬ੍ਰੇਕਅੱਪ ਦੀ ਖਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਹਾਲਾਂਕਿ ਦੋਵਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਆਫੀਸ਼ੀਅਲ ਨਹੀਂ ਕਿਹਾ ਪਰ ਦੋਵਾਂ ਨੂੰ ਅਕਸਰ ਇਕੱਠੇ ਸਪਾਟ ਕੀਤਾ ਜਾਂਦਾ ਹੈ। ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇੱਕ ਚੰਗੀ ਖ਼ਬਰ ਹੈ। ਅਭਿਨੇਤਾ ਨੇ ਆਪਣੀ ਇਕ ਪੋਸਟ ਤੋਂ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਵਿਚਕਾਰ ਸਭ ਕੁਝ ਠੀਕ ਹੈ। ਦਿਸ਼ਾ ਪਟਨੀ ਅਤੇ ਟਾਈਗਰ ਸ਼ਰਾਫ ਦੇ ਬ੍ਰੇਕਅੱਪ ਦੀ ਖਬਰ ‘ਤੇ ਪਹਿਲਾਂ ਤਾਂ ਪ੍ਰਸ਼ੰਸਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਉਹ ਇਸ ‘ਤੇ ਕੁਝ ਬੋਲਣਗੇ। ਹੁਣ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਵਿਚਕਾਰ ਸਭ ਕੁਝ ਠੀਕ ਹੈ। ਅਜਿਹਾ ਇਸ ਲਈ ਕਿਉਂਕਿ ਟਾਈਗਰ ਨੇ ਅਦਾਕਾਰਾ ਦੀ ਫਿਲਮ ਦੀ ਤਾਰੀਫ ਕੀਤੀ ਸੀ।

ਟਾਈਗਰ ਨੇ ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਫਿਲਮ ਦਾ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, ਕਿੰਨੀ ਮਨੋਰੰਜਕ ਫਿਲਮ ਹੈ ਅਤੇ ਪੂਰੀ ਕਾਸਟ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ। ਵਧਾਈਆਂ! ਟਾਈਗਰ ਸ਼ਰਾਫ ਨੇ ਦਿਸ਼ਾ ਪਟਾਨੀ ਸਮੇਤ ਸਾਰੇ ਕਲਾਕਾਰਾਂ ਨੂੰ ਟੈਗ ਕੀਤਾ। ਦਿਸ਼ਾ ਨੇ ਟਾਈਗਰ ਦੀ ਇਹ ਪੋਸਟ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ 29 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਦਿਸ਼ਾ ਤੋਂ ਇਲਾਵਾ ਇਸ ‘ਚ ਅਰਜੁਨ ਕਪੂਰ, ਤਾਰਾ ਸੁਤਾਰੀਆ, ਜੌਨ ਅਬ੍ਰਾਹਮ ਅਤੇ ਮੋਹਿਤ ਸੂਰੀ ਵਰਗੇ ਕਲਾਕਾਰ ਹਨ। ਫਿਲਮ ਨੂੰ ਦਰਸ਼ਕਾਂ ਵੱਲੋਂ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਟਾਈਗਰ ਸ਼ਰਾਫ ਗਣਪਥ ਅਤੇ ਬਡੇ ਮੀਆਂ ਛੋਟੇ ਮੀਆਂ ਵਰਗੀਆਂ ਫਿਲਮਾਂ ਕਰ ਰਹੇ ਹਨ। ਇਸ ਦੇ ਨਾਲ ਹੀ ਦਿਸ਼ਾ ਪਟਾਨੀ ‘ਯੋਧਾ’ ‘ਚ ਸਿਧਾਰਥ ਮਲਹੋਤਰਾ ਨਾਲ ਕੰਮ ਕਰ ਰਹੀ ਹੈ। ਅਦਾਕਾਰਾ ਕੋਲ ‘ਕਟੀਨਾ’ ਅਤੇ ‘ਪ੍ਰੋਜੈਕਟ ਕੇ’ ਵੀ ਹਨ। ਇਸ ਵਿੱਚ ਦੀਪਿਕਾ ਪਾਦੁਕੋਣ ਅਤੇ ਪ੍ਰਭਾਸ ਨੇ ਕੰਮ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...