ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਆਏ ਨਵੇਂ ਤਾਰਕ ਮਹਿਤਾ ਯਾਨੀ ਸਚਿਨ ਸ਼ਰਾਫ ਨੇ ਦੂਜਾ ਵਿਆਹ ਕਰ ਲਿਆ ਹੈ। 42 ਸਾਲ ਦੀ ਉਮਰ ‘ਚ ਸਚਿਨ ਨੇ ਦੂਜਾ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਸਚਿਨ ਨੇ ਇਕ ਖਾਸ ਕਾਕਟੇਲ ਪਾਰਟੀ ਵੀ ਰੱਖੀ ਸੀ, ਜਿਸ ‘ਚ ਉਹ ਆਪਣੀ ਹੋਣ ਵਾਲੀ ਪਤਨੀ ਨਾਲ ਸੈਲੀਬ੍ਰੇਟ ਕਰਦੇ ਨਜ਼ਰ ਆਏ ਸਨ। ਸਚਿਨ ਸ਼ਰਾਫ ਦਾ ਪਹਿਲਾ ਵਿਆਹ ਜੂਹੀ ਪਰਮਾਰ ਨਾਲ ਹੋਇਆ ਸੀ।2009 ‘ਚ ਦੋਹਾਂ ਨੇ ਵਿਆਹ ਦੇ ਬੰਧਨ ‘ਚ ਬੱਝੇ। ਦੋਵਾਂ ਦੀ ਇੱਕ ਬਹੁਤ ਹੀ ਪਿਆਰੀ ਬੇਟੀ ਸਮਾਇਰਾ ਸੀ। ਸਾਲ 2018 ‘ਚ ਦੋਹਾਂ ਦਾ ਤਲਾਕ ਹੋ ਗਿਆ ਸੀ।
ਹੁਣ ਤਲਾਕ ਦੇ 5 ਸਾਲ ਬਾਅਦ ਸਚਿਨ ਸ਼ਰਾਫ ਨੇ ਚਾਂਦਨੀ ਕੋਠੀ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ। ਅਜਿਹੇ ‘ਚ ਸਚਿਨ ਦੇ ਪ੍ਰਸ਼ੰਸਕ ਚਾਂਦਨੀ ਬਾਰੇ ਜਾਣਨ ਲਈ ਬੇਤਾਬ ਹਨ। ਚਾਂਦਨੀ ਕੋਠੀ ਪੇਸ਼ੇ ਤੋਂ ਇੱਕ ਇਵੈਂਟ ਆਰਗੇਨਾਈਜ਼ਰ ਅਤੇ ਇੰਟੀਰੀਅਰ ਡਿਜ਼ਾਈਨਰ ਹੈ। ਚਾਂਦਨੀ ਦਾ ਵਿਆਹ 25 ਫਰਵਰੀ 2023 ਨੂੰ ਹੋਇਆ ਸੀ। ਇਸ ਖਾਸ ਮੌਕੇ ‘ਤੇ ਸਚਿਨ ਨੇ ਸੰਤਰੀ ਰੰਗ ਦੀ ਸ਼ੇਰਵਾਨੀ ਪਾਈ ਸੀ ਜਦਕਿ ਚਾਂਦਨੀ ਨੇ ਨੀਲੇ ਰੰਗ ਦੀ ਕਢਾਈ ਵਾਲਾ ਲਹਿੰਗਾ ਪਾਇਆ ਸੀ। ਭਾਰੀ ਲਹਿੰਗਾ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।









