June 27, 2026, 3:29 am
----------- Advertisement -----------
HomeNewsEntertainmentਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਹੈ ਅੱਜ ਜਨਮ ਦਿਨ, ਪੁੱਤਰ ਯੁਵਰਾਜ...

ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਹੈ ਅੱਜ ਜਨਮ ਦਿਨ, ਪੁੱਤਰ ਯੁਵਰਾਜ ਹੰਸ ਨੇ ਇੰਝ ਦਿੱਤੀ ਵਧਾਈ

Published on

----------- Advertisement -----------

ਸੂਫ਼ੀ ਗਾਇਕ ਹੰਸ ਰਾਜ ਹੰਸ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਬੇਟੇ ਨਵਰਾਜ ਹੰਸ ਤੇ ਯੁਵਰਾਜ ਹੰਸ ਨੇ ਆਪਣੇ ਆਪਣੇ ਇੰਸਟਾਗ੍ਰਾਮ ਤੇ ਤਸਵੀਰ ਸਾਂਝੀ ਕਰਕੇ ਹੰਸ ਰਾਜ ਹੰਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇੱਥੇ ਹੀ ਬਸ ਨਹੀਂ ਹੰਸ ਰਾਜ ਹੰਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ । ਹੰਸ ਰਾਜ ਹੰਸ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 9 ਅਪ੍ਰੈਲ 1964 ਨੂੰ ਜਲੰਧਰ ਨੇੜਲੇ ਪਿੰਡ ਸਫੀਪੁਰ ਦੇ ਰਹਿਣ ਵਾਲੇ ਰਛਪਾਲ ਸਿੰਘ ਤੇ ਮਾਂ ਸੁਰਜਨ ਕੌਰ ਦੇ ਘਰ ਹੋਇਆ । ਉਨ੍ਹਾਂ ਦੀ ਪਰਿਵਾਰ ਦੀ ਪਹਿਲੀ ਪੀੜ੍ਹੀ ‘ਚ ਕੋਈ ਵੀ ਮਿਊਜ਼ਿਕ ਇੰਡਸਟਰੀ ‘ਚ ਨਹੀਂ ਸੀ।

ਹੰਸ ਰਾਜ ਹੰਸ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਉਹ ਬਚਪਨ ਵਿੱਚ ਸਿਤਾਰਾ ਸਿੰਘ ਨਾਂ ਦੇ ਵਿਆਕਤੀ ਨਾਲ ਧਾਰਮਿਕ ਗੀਤ ਗਾਉਂਦੇ ਸਨ । ਬਾਅਦ ਵਿੱਚ ਉਹਨਾਂ ਨੇ ਪੂਰਨ ਸ਼ਾਹ ਕੋਟੀ ਨੂੰ ਆਪਣਾ ਗੁਰੂ ਧਾਰਿਆ ਤੇ ਚਰਨਜੀਤ ਅਹੁਜਾ ਤੋਂ ਉਹਨਾਂ ਨੇ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ । ਪੂਰਨ ਸ਼ਾਹ ਕੋਟੀ ਹੰਸ ਰਾਜ ਹੰਸ ਤੋਂ ਏਨੇ ਪ੍ਰਭਾਵਿਤ ਸਨ ਕਿ ਉਹਨਾਂ ਨੇ ਹੀ ਹੰਸ ਰਾਜ ਹੰਸ ਨੂੰ ਹੰਸ ਦੀ ਉਪਾਧੀ ਦਿੱਤੀ ਸੀ ।ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਦੀ ਤਾਰ ਨੂੰ ਛੇੜਨ ਵਾਲੇ ਹੰਸ ਰਾਜ ਹੰਸ ਨੂੰ ਸੰਗੀਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਅਸੈਨਿਕ ਅਧਿਕਾਰੀ ਵਜੋਂ ਪਦਮਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ।

hans

ਸੂਫ਼ੀ ਸੰਗੀਤ ਨੂੰ ਨਵੀਂ ਦਿਸ਼ਾ ਦੇਣ ਵਾਲੇ ਹੰਸ ਨੂੰ ਪੰਜਾਬ ਸਰਕਾਰ ਨੇ ਰਾਜ ਗਾਇਕ ਦੀ ਵੀ ਉਪਾਧੀ ਦਿੱਤੀ ਹੈ। ਉਹ ਲੋਕ ਗੀਤ ਤੇ ਸੂਫ਼ੀ ਗੀਤ ਗਾਉਂਦੇ ਹਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ। ਨੁਸਰਤ ਫਤਿਹ ਅਲੀ ਖਾਨ ਨਾਲ ‘ਕੱਚੇ ਧਾਗੇ’ ਫਿਲਮ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੇ ਹੰਸ ਨੇ ‘ਨਾਇਕ’, ‘ਬਲੈਕ’, ‘ਬਿੱਛੂ’ ਸਮੇਤ ਦਰਜਨ ਫਿਲਮਾਂ ਲਈ ਗੀਤ ਗਾਏ। ਹੰਸ ਨੇ 2009 ‘ਚ ਪੰਜਾਬ ਦੀ ਸਿਆਸਤ ‘ਚ ਕਦਮ ਰੱਖਿਆ ਤੇ ਜਲੰਧਰ ਤੋਂ ਲੋਕ ਸਭਾ ਚੋਣਾਂ ਹਾਰਨ ਮਗਰੋਂ ਸੰਗੀਤ ਦੀ ਦੁਨੀਆ ਹੰਸ ਨੂੰ ਮੁੰਬਈ ਖਿੱਚ ਕੇ ਲੈ ਗਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...