ਮਸ਼ਹੂਰ ਟੀਵੀ ਅਦਾਕਾਰਾ ਜੈਸਮੀਨ ਭਸੀਨ ਦੀਆਂ ਅੱਖਾਂ ਦਾ ਕੋਰਨੀਆ ਬੁਰੀ ਤਰ੍ਹਾਂ ਨਾਲ ਖਰਾਬ ਹੋ ਗਿਆ ਹੈ। ਇਸ ਦੀ ਜਾਣਕਾਰੀ ਖੁਦ ਜੈਸਮੀਨ ਨੇ ਦਿੱਤੀ ਹੈ। ਉਸ ਨੇ ਦੱਸਿਆ ਕਿ 17 ਜੁਲਾਈ ਨੂੰ ਉਹ ਇਕ ਸਮਾਗਮ ਵਿਚ ਗਈ ਸੀ, ਜਿੱਥੇ ਉਸ ਨੇ ਲੈਂਜ਼ ਪਾਉਣੇ ਸਨ। ਲੈਂਸ ਪਾਉਣ ਤੋਂ ਕੁਝ ਦੇਰ ਬਾਅਦ ਹੀ ਉਸ ਦੀਆਂ ਅੱਖਾਂ ਵਿੱਚ ਦਰਦ ਹੋਣ ਲੱਗਾ। ਇਸ ਤੋਂ ਬਾਅਦ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਨੇ ਦੇਖਣਾ ਵੀ ਬੰਦ ਕਰ ਦਿੱਤਾ।
ਸਮਾਗਮ ਖਤਮ ਹੋਣ ਤੋਂ ਤੁਰੰਤ ਬਾਅਦ ਜੈਸਮੀਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਗਿਆ। ਹੁਣ ਜੈਸਮੀਨ ਦੀ ਹਾਲਤ ਕਾਫੀ ਬਿਹਤਰ ਹੈ ਅਤੇ ਉਸ ਦਾ ਇਲਾਜ ਜਾਰੀ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੰਸਟਾਗ੍ਰਾਮ ‘ਤੇ ਸਟੋਰੀ ‘ਚ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਦੁਆਵਾਂ ਲਈ ਵੀ ਧੰਨਵਾਦ ਕੀਤਾ ਹੈ।
ਡਾਕਟਰਾਂ ਨੇ ਕਿਹਾ ਕਿ ਮੈਂ ਅਗਲੇ ਚਾਰ-ਪੰਜ ਦਿਨਾਂ ਵਿੱਚ ਠੀਕ ਹੋ ਜਾਵਾਂਗੀ, ਪਰ ਉਦੋਂ ਤੱਕ ਮੈਨੂੰ ਆਪਣੀਆਂ ਅੱਖਾਂ ਦੀ ਚੰਗੀ ਦੇਖਭਾਲ ਕਰਨੀ ਪਵੇਗੀ। ਇਹ ਆਸਾਨ ਨਹੀਂ ਹੈ ਕਿਉਂਕਿ ਮੈਂ ਦੇਖ ਵੀ ਨਹੀਂ ਸਕਦੀ ਅਤੇ ਦਰਦ ਕਾਰਨ ਸੌਣ ਵਿੱਚ ਮੁਸ਼ਕਲ ਹੋ ਰਿਹਾ ਹੈ।
ਮੈਨੂੰ ਉਮੀਦ ਹੈ ਕਿ ਮੈਂ ਕੁਝ ਦਿਨਾਂ ਵਿੱਚ ਠੀਕ ਹੋ ਜਾਵਾਂਗੀ ਅਤੇ ਕੰਮ ‘ਤੇ ਵਾਪਸ ਜਾ ਸਕਾਂਗੀ।
ਜੈਸਮੀਨ ਨੇ 2011 ਵਿੱਚ ਤਮਿਲ ਫਿਲਮ ਵਨਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਟੀਵੀ ਸ਼ੋਅ ਟਸ਼ਨ-ਏ-ਇਸ਼ਕ ਅਤੇ ਦਿਲ ਸੇ ਦਿਲ ਤਕ ਲਈ ਵੀ ਜਾਣੀ ਜਾਂਦੀ ਹੈ। ਉਹ ਖਤਰੋਂ ਕੇ ਖਿਲਾੜੀ 9 ਅਤੇ ਬਿੱਗ ਬੌਸ 14 ਵਰਗੇ ਰਿਐਲਿਟੀ ਸ਼ੋਅ ਦਾ ਹਿੱਸਾ ਵੀ ਰਹਿ ਚੁੱਕੀ ਹੈ।












