ਗੁਰੀ ਅਤੇ ਰੌਣਕ ਜੋਸ਼ੀ ਦੀ ਵਾਲੀ ਆਉਣ ਫਿਲਮ ‘ਲਵਰ’ ਜੋ ਕਿ 1 ਜੁਲਾਈ, 2022 ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿੱਚ ਗਾਇਕ ਅਤੇ ਅਭਿਨੇਤਾ ਗੁਰੀ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਰੌਣਕ ਜੋਸ਼ੀ ਮੁੱਖ ਭੂਮਿਕਾਵਾਂ ਵਿੱਚ ਹਨ। ਬਹੁਤ ਇੰਤਜ਼ਾਰ ਤੋਂ ਬਾਅਦ ਲਵਰ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਦੇ ਨਜ਼ਰ ਹੋ ਚੁੱਕਿਆ ਹੈ। ਫਿਲਮ ‘ਲਵਰ’ ਦਾ ਟ੍ਰੇਲਰ ਸਾਨੂੰ ਫਿਲਮ ‘ਚ ਲਾਲੀ ਅਤੇ ਹੀਰ ਦੀ ਬੇਅੰਤ ਪ੍ਰੇਮ ਕਹਾਣੀ ਦੀ ਇਕ ਹੋਰ ਝਲਕ ਦੇਵੇਗਾ, ਜਿਵੇਂ ਕਿ ਅਸੀਂ ਟੀਜ਼ਰ ‘ਚ ਦੇਖਿਆ ਸੀ। ਮੁੱਖ ਭੂਮਿਕਾ ਵਿੱਚ, ਗੁਰੀ ਅਤੇ ਰੌਣਕ ਕਿਸਮਤ ਦੁਆਰਾ ਵੱਖ ਕੀਤੇ ਦੋ ਪ੍ਰੇਮੀਆਂ ਦੀ ਇੱਕ ਤੀਬਰ ਕਹਾਣੀ ਨੂੰ ਪੇਸ਼ ਕਰਦੇ ਹਨ।
ਲਾਲੀ ਨੂੰ ਆਪਣੇ ਪ੍ਰੇਮੀ ਦੇ ਖੋ ਜਾਣ ਦੇ ਦਰਦ ਨੂੰ ਅਤੇ ਉਸਦੀ ਯਾਦ ਵਿੱਚ ਸ਼ਰਾਬ ਵਿੱਚ ਪੀਂਦਾ ਦਿਖਾਇਆ ਗਿਆ ਹੈ। ਕਿ ਇਹਨਾਂ ਪ੍ਰੇਮੀਆਂ ਦਾ ਅੰਤ ਇੰਨਾ ਹੀ ਭਿਆਨਕ ਹੈ ਜਿਨਾਂ ਇਸ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ? ਦਰਸ਼ਕਾਂ ਦੀ ਸਾਰੀ ਉਤਸੁਕਤਾ ਦਾ ਜਵਾਬ 1 ਜੁਲਾਈ, 2022 ਨੂੰ ਦਿੱਤਾ ਜਾਵੇਗਾ, ਜਦੋਂ ਫਿਲਮ ਰਿਲੀਜ਼ ਹੋਵੇਗੀ। ਜੇ ਗੱਲ ਕਰੀਏ ਫ਼ਿਲਮ ਦੀ ਤਾਂ ਉਸਦੀ ਸਟੋਰੀ ਤੇਜ ਨੇ ਲਿਖੀ ਹੈ । ਇਸ ਫ਼ਿਲਮ ਨੂੰ ਦਿਲਸ਼ੇਰ ਸਿੰਘ ਅਤੇ ਖੁਸ਼ਪਾਲ ਸਿੰਘ ਨੇ ਮਿਲਕੇ ਡਾਇਰੈਕਟ ਕੀਤੀ ਹੈ। ਫ਼ਿਲਮ ‘ਚ ਗੁਰੀ ਤੋਂ ਇਲਾਵਾ ਰੌਣਕ ਜੋਸ਼ੀ, ਯਸ਼ਪਾਲ ਸ਼ਰਮਾ, ਅਵਤਾਰ ਗਿੱਲ, ਰੁਪਿੰਦਰ ਰੂਪੀ ਵਰਗੇ ਨਾਮੀ ਕਲਾਕਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।