ਅਭਿਨੇਤਰੀ ਉਰਫੀ ਜਾਵੇਦ ਹਰ ਦਿਨ ਆਪਣੇ ਬੋਲਡ ਅੰਦਾਜ਼ ਲਈ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਹਾਲਾਂਕਿ ਇਸ ਵਾਰ ਅਦਾਕਾਰਾ ਆਪਣੀ ਮੌਤ ਦੀਆਂ ਅਫਵਾਹਾਂ ਨੂੰ ਲੈ ਕੇ ਚਰਚਾ ‘ਚ ਆ ਗਈ ਹੈ। ਜਿਵੇਂ ਹੀ ਉਰਫੀ ਨੂੰ ਉਸਦੀ ਮੌਤ ਦੀ ਝੂਠੀ ਖਬਰ ਫੈਲਣ ਦਾ ਪਤਾ ਲੱਗਾ, ਅਭਿਨੇਤਰੀ ਨੇ ਤੁਰੰਤ ਹੈਰਾਨੀ ਪ੍ਰਗਟ ਕੀਤੀ ਅਤੇ ਤਸਵੀਰਾਂ ਅਤੇ ਟਿੱਪਣੀਆਂ ਸ਼ੇਅਰ ਕਰਕੇ ਪ੍ਰਤੀਕਿਰਿਆ ਦਿੱਤੀ। ਦਰਅਸਲ, ਉਰਫੀ ਜਾਵੇਦ ਦੀਆਂ ਕੁਝ ਤਸਵੀਰਾਂ ਫੋਟੋਸ਼ਾਪ ਕਰਕੇ ਉਨ੍ਹਾਂ ਦੇ ਮੀਮ ਬਣਾਏ ਗਏ ਹਨ, ਫਿਰ ਉਨ੍ਹਾਂ ਦੀ ਮੌਤ ਦੀ ਝੂਠੀ ਖਬਰ ਫੈਲ ਗਈ। ਉਰਫੀ ਜਾਵੇਦ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਇੱਕ ਸਕ੍ਰੀਨਸ਼ੌਟ ਸ਼ੇਅਰ ਕੀਤਾ ਹੈ।

ਇਸ ਵਿੱਚ ਦੋ ਫੋਟੋਆਂ ਦਾ ਕੋਲਾਜ ਹੈ। ਇਕ ਫੋਟੋ ਵਿਚ ਉਰਫੀ ਦੇ ਗਲੇ ਵਿਚ ਰੱਸੀ ਪਈ ਦਿਖਾਈ ਦੇ ਰਹੀ ਹੈ, ਜਦਕਿ ਦੂਜੀ ਫੋਟੋ ਵਿਚ ਉਸ ਦੇ ਜਨਮ ਅਤੇ ਮੌਤ ਦੇ ਡੈੱਥ ਸੰਨ ਦਾ ਜ਼ਿਕਰ ਕੀਤਾ ਗਿਆ ਹੈ। ਇਹ ਫੋਟੋਆਂ ਕੈਲਾਸ਼ ਰਾਜ ਨਾਂ ਦੇ ਯੂਜ਼ਰ ਨੇ ਫੇਸਬੁੱਕ ‘ਤੇ ਪੋਸਟ ਕੀਤੀਆਂ ਹਨ, ਨਾਲ ਹੀ ਉਸ ਨੇ ਲਿਖਿਆ ਹੈ- ‘ਆਰ.ਆਈ.ਪੀ. ਉਰਫੀ ਜਾਵੇਦ, ਇਹ ਕਿਸੇ ਲਈ ਬਹੁਤ ਵੱਡਾ ਨੁਕਸਾਨ ਨਹੀਂ ਹੈ।’ ਇਸ ਤੋਂ ਇਲਾਵਾ ਇਸ ਵਿਅਕਤੀ ਨੇ ਕਮੈਂਟ ‘ਚ ਇਹ ਵੀ ਲਿਖਿਆ ਹੈ ਕਿ ‘ਮੈ urfi ਦੇ ਕਾਤਲ ਦੇ ਨਾਲ ਖੜ੍ਹਾ ਹਾਂ। ਸਕਰੀਨਸ਼ਾਟ ਸ਼ੇਅਰ ਕਰਦੇ ਹੋਏ ਉਰਫੀ ਨੇ ਕਿਹਾ, ‘ਇਸ ਦੁਨੀਆ ‘ਚ ਕੀ ਹੋ ਰਿਹਾ ਹੈ? ਮੈਨੂੰ ਕਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਅਤੇ ਹੁਣ ਇਹ। ਕਮੈਂਟ ਵਿੱਚ ਉਹ ਇਹ ਵੀ ਲਿਖ ਰਿਹਾ ਹੈ ਕਿ ਉਹ ਮੇਰੇ ਕਾਤਲਾਂ ਦੇ ਨਾਲ ਖੜ੍ਹਾ ਹੈ, ਮੂਰਖ।












