ਉਰਫੀ ਜਾਵੇਦ ਆਪਣੀ ਡਰੈਸਿੰਗ ਸੈਂਸ ਕਾਰਨ ਹਮੇਸ਼ਾ ਲਾਈਮਲਾਈਟ ‘ਚ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਸਮਕਾਲੀ ਮੁੱਦਿਆਂ ‘ਤੇ ਪ੍ਰਤੀਕਿਰਿਆ ਦੇ ਕੇ ਵੀ ਸੁਰਖੀਆਂ ‘ਚ ਆ ਜਾਂਦੀ ਹੈ। ਇਸ ਨੂੰ ਜਾਰੀ ਰੱਖਦੇ ਹੋਏ ਉਰਫੀ ਨੇ ਅੱਜਕਲ ਚਰਚਾ ‘ਚ ਚੱਲ ਰਹੇ ਤੁਨੀਸ਼ਾ ਸ਼ਰਮਾ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਇਸ ਖੁਦਕੁਸ਼ੀ ਲਈ ਸ਼ੀਜ਼ਾਨ ਖਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਉਰਫੀ ਜਾਵੇਦ ਨੇ ਤੁਨੀਸ਼ਾ ਸ਼ਰਮਾ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਰਫੀ ਨੇ ਇੰਸਟਾਗ੍ਰਾਮ ਪੋਸਟ ਤੇ ਲਿਖਿਆ, ‘ਤੁਨੀਸ਼ਾ ਸ਼ਰਮਾ ਮਾਮਲੇ ‘ਤੇ ਮੇਰੇ ਦੋ ਸਟੇਟਸ ਹਨ , ਹਾਂ ਉਹ ਗਲਤ ਹੋ ਸਕਦਾ ਹੈ। ਹਾਂ ਉਸ ਨੇ ਤੁਨੀਸ਼ਾ ਨਾਲ ਧੋਖਾ ਕੀਤਾ ਹੋ ਸਕਦਾ ਹੈ ਪਰ ਅਸੀਂ ਉਸ ਦੀ ਮੌਤ ਲਈ ਉਸ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਤੁਸੀਂ ਕਦੇ ਵੀ ਉਸ ਵਿਅਕਤੀ ਨੂੰ ਜ਼ਬਰਦਸਤੀ ਆਪਣੇ ਨਾਲ ਨਹੀਂ ਰੱਖ ਸਕਦੇ ਜੋ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ।

ਉਰਫੀ ਜਾਵੇਦ ਨੇ ਅੱਗੇ ਲਿਖਿਆ, ‘ਕੁੜੀਆਂ, ਤੁਹਾਡੇ ਲਈ ਤੁਹਾਡੀ ਜ਼ਿੰਦਗੀ ਜਿੰਨੀ ਅਹਿਮ ਕੋਈ ਨਹੀਂ ਹੋ ਸਕਦੀ। ਹਾਂ, ਮੈਂ ਸਹਿਮਤ ਹੋ ਸਕਦੀ ਹਾਂ ਕਿ ਕਈ ਵਾਰ ਅਜਿਹਾ ਲੱਗਦਾ ਹੈ ਕਿ ਇਹ ਜ਼ਿੰਦਗੀ ਦਾ ਅੰਤ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਉਨ੍ਹਾਂ ਬਾਰੇ ਸੋਚੋ ਜੋ ਤੁਹਾਨੂੰ ਪਿਆਰ ਕਰਦੇ ਹਨ ਅਤੇ ਆਪਣੇ ਆਪ ਨੂੰ ਥੋੜਾ ਹੋਰ ਪਿਆਰ ਕਰਨ ਦੀ ਕੋਸ਼ਿਸ਼ ਕਰੋ। ਉਰਫੀ ਜਾਵੇਦ ਨੇ ਅਖੀਰ ‘ਚ ਲਿਖਿਆ, ‘ਆਪਣੀ ਖੁਦ ਦੀ ਕਹਾਣੀ ਦਾ ਹੀਰੋ ਬਣੋ। ਆਪਣੇ ਆਪ ਨੂੰ ਕੁਝ ਸਮਾਂ ਦਿਓ। ਆਤਮਹੱਤਿਆ ਕਰਨ ਤੋਂ ਬਾਅਦ ਵੀ ਦਰਦ ਘੱਟ ਨਹੀਂ ਹੁੰਦਾ, ਜੋ ਪਿੱਛੇ ਰਹਿ ਜਾਂਦਾ ਹੈ ਉਸ ਨੂੰ ਇਸ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।” ਉਰਫੀ ਜਾਵੇਦ ਦੀ ਇਹ ਪੋਸਟ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਦੱਸ ਦੇਈਏ ਕਿ ਤੁਨੀਸ਼ਾ ਸ਼ਰਮਾ ਨੇ ਸੀਰੀਅਲ ‘ਅਲੀਬਾਬਾ’ ਦੇ ਸੈੱਟ ‘ਤੇ ਖੁਦਕੁਸ਼ੀ ਕਰ ਲਈ ਸੀ। ਫਿਲਹਾਲ ਪੁਲਸ ਇਸ ਖੁਦਕੁਸ਼ੀ ਦੇ ਕਾਰਨਾਂ ਦੀ ਤਲਾਸ਼ ਕਰ ਰਹੀ ਹੈ। ਇਸ ਕਾਰਨ ਸ਼ੀਜਾਨ ਖਾਨ ਦੀ ਪੁਲਿਸ ਹਿਰਾਸਤ 30 ਦਸੰਬਰ ਤੱਕ ਵਧਾ ਦਿੱਤੀ ਗਈ ਹੈ।











