ਭਾਰਤ ਆਏ ਅਮਰੀਕਾ ਦੇ ਨਵੇਂ ਰਾਜਦੂਤ ਐਰਿਕ ਗਾਰਸੇਟੀ ਸ਼ਾਹਰੁਖ ਖਾਨ ਨੂੰ ਮਿਲਣ ਲਈ ਉਨ੍ਹਾਂ ਦੇ ਘਰ ‘ਮੰਨਤ’ ਪਹੁੰਚੇ। ਐਰਿਕ ਨੇ ਮੰਗਲਵਾਰ ਰਾਤ ਟਵਿੱਟਰ ‘ਤੇ ਸ਼ਾਹਰੁਖ ਨਾਲ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਐਰਿਕ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- “ਕੀ ਹੁਣ ਮੇਰੇ ਬਾਲੀਵੁੱਡ ਡੈਬਿਊ ਦਾ ਸਮਾਂ ਆ ਗਿਆ ਹੈ? ਸੁਪਰਸਟਾਰ ਨਾਲ ਖੂਬ ਗੱਲਬਾਤ ਹੋਈ। ਇਸ ਦੌਰਾਨ ਮੈਂ ਬਾਲੀਵੁੱਡ ਫਿਲਮ ਇੰਡਸਟਰੀ ਬਾਰੇ ਜਾਣਿਆ ਅਤੇ ਮੈਂ ਬਾਲੀਵੁੱਡ ਅਤੇ ਹਾਲੀਵੁੱਡ ਦੇ ਉਨ੍ਹਾਂ ਪਹਿਲੂਆਂ ਬਾਰੇ ਗੱਲ ਕੀਤੀ ਜਿਨ੍ਹਾਂ ਦਾ ਸੱਭਿਆਚਾਰਕ ਪ੍ਰਭਾਵ ਪੂਰੀ ਦੁਨੀਆ ਵਿੱਚ ਦੇਖਿਆ ਗਿਆ ਹੈ।”
ਸ਼ੇਅਰ ਕੀਤੀ ਗਈ ਪਹਿਲੀ ਤਸਵੀਰ ‘ਚ ਸ਼ਾਹਰੁਖ ਅਤੇ ਐਰਿਕ ਇਕੱਠੇ ਪੋਜ਼ ਦਿੰਦੇ ਨਜ਼ਰ ਆਏ। ਦੂਜੀ ਤਸਵੀਰ ‘ਚ ਐਰਿਕ ਨਾਲ ਸ਼ਾਹਰੁਖ, ਗੌਰੀ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਵੀ ਨਜ਼ਰ ਆਈ। ਇਸ ਦੌਰਾਨ ਕਿੰਗ ਖਾਨ ਬਲੈਕ ਸਵੈਟ ਸ਼ਰਟ, ਡੇਨਿਮ ਅਤੇ ਕੈਪ ਚ ਨਜ਼ਰ ਆਏ, ਜਦਕਿ ਗੌਰੀ ਵੀ ਉਨ੍ਹਾਂ ਨਾਲ ਬਲੈਕ ਆਊਟਫਿਟ ‘ਚ ਨਜ਼ਰ ਆ ਰਹੀ ਹੈ।