ਬਾਲੀਵੁੱਡ ਅਭਿਨੇਤਾ ਵਰੁਣ ਧਵਨ ਪਹਿਲੀ ਵਾਰ ਵੱਡੇ ਪਰਦੇ ‘ਤੇ ਜਾਹਨਵੀ ਕਪੂਰ ਦੇ ਨਾਲ ਨਜ਼ਰ ਆਉਣਗੇ। ਦੋਵੇਂ ਸਾਜਿਦ ਨਾਡਿਆਡਵਾਲਾ ਦੀ ਫਿਲਮ ‘ਬਾਵਲ’ ‘ਚ ਇਕੱਠੇ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਵੀ ਲਖਨਊ ਵਿੱਚ ਸ਼ੁਰੂ ਹੋ ਚੁੱਕੀ ਹੈ। ਨੈਸ਼ਨਲ ਐਵਾਰਡ ਜੇਤੂ ਨਿਤੀਸ਼ ਤਿਵਾਰੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਸਾਜਿਦ ਨਾਡਿਆਡਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਸਾਜਿਦ ਨੇ ਪੋਸਟ ਦੇ ਵਿੱਚ ਕਲਿੱਪ ਬੋਰਡ ਦੀ ਤਸਵੀਰ ਸ਼ੇਅਰ ਕੀਤੀ ਹੈ। ਸਾਜਿਦ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਉੱਤੇ ਫ਼ਿਲਮ ਦੇ ਸ਼ੁਰੂ ਹੋਣ ਦਾ ਸ਼ੁਭ ਮਹੂਰਤ ਤੇ ਤਰੀਕ ਲਿਖੀ ਹੋਈ ਹੈ। ਇਸ ਵਿੱਚ 10 ਅਪ੍ਰੈਲ ਦੀ ਤਰੀਕ ਲਿਖੀ ਹੋਈ ਵਿਖਾਈ ਦੇ ਰਹੀ ਹੈ।
ਨੈਸ਼ਨਲ ਐਵਾਰਡ ਜੇਤੂ ਨਿਤੀਸ਼ ਤਿਵਾਰੀ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ।ਕੁਝ ਸਮਾਂ ਪਹਿਲਾਂ ਵਰੁਣ ਧਵਨ ਨੇ ਵੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਹ ਫ਼ਿਲਮ ਅਗਲੇ ਸਾਲ 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ‘ਚ ਜਾਹਨਵੀ ਅਤੇ ਵਰੁਣ ਦੇ ਕਿਰਦਾਰਾਂ ਦੀ ਲਵ ਸਟੋਰੀ ਦੇਖਣ ਨੂੰ ਮਿਲੇਗੀ। ਵਰੁਣ ਧਵਨ ਅਤੇ ਜਾਹਨਵੀ ਕਪੂਰ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਅਤੇ ਪ੍ਰਸ਼ੰਸਕ ਇਸ ਨਵੀਂ ਜੋੜੀ ਨੂੰ ਸਕ੍ਰੀਨ ‘ਤੇ ਇਕੱਠੇ ਦੇਖਣ ਲਈ ਬਹੁਤ ਉਤਸ਼ਾਹਿਤ ਹਨ। ‘ਬਾਵਾਲ’ 7 ਅਪ੍ਰੈਲ, 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ।











