ਬਾਲੀਵੁਡ ਦੀ ਸਭ ਤੋਂ ਖ਼ੂਬਸੂਰਤ ਮੰਨੀ ਜਾਂਦੀ ਅਦਾਕਾਰਾਂ ਵਿੱਚੋਂ ਇੱਕ ਕੈਟਰੀਨਾ ਕੈਫ ਜੋ ਕਿ ਜਲਦ ਹੀ ਵਿੱਕੀ ਕੌਸ਼ਲ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ। ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ 7 ਦਸੰਬਰ ਤੋਂ ਵਿਆਹ ਦੇ ਸਮਾਗਮ ਚੱਲ ਰਹੇ ਹਨ। ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸਵਾਈ ਮਾਧੋਪੁਰ ਪਹੁੰਚ ਚੁੱਕੇ ਹਨ। ਜਿਹਨਾਂ ਵਿੱਚੋ ਕਈ ਵੱਡੇ ਚਿਹਰੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਉਨ੍ਹਾਂ ‘ਚ ਸ਼ਾਹਰੁਖ ਖਾਨ, ਕਰਨ ਜੌਹਰ, ਰਿਤਿਕ ਰੌਸ਼ਨ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਅਤੇ ਅਕਸ਼ੇ ਕੁਮਾਰ ਦੇ ਨਾਮ ਸ਼ਾਮਿਲ ਹਨ। ਸਵਾਈ ਮਾਧੋਪੁਰ ਦੇ ਹੋਟਲ ਤਾਜ ਵਿੱਚ ਅਕਸ਼ੇ ਕੁਮਾਰ ਅਤੇ ਉਥੇ ਹੀ ਉਹੀਂ ਸ਼ਾਹਰੁਖ ਖਾਨ, ਵਿਰਾਟ ਕੋਹਲੀ ਅਤੇ ਰਿਤਿਕ ਲਈ ਹੋਟਲ ਓਬੇਰੋਏ ਵਿੱਚ ਰੁਕਣ ਦਾ ਇੰਤਜਾਮ ਹੈ।
ਹਾਲ ਹੀ ਵਿਚ ਕੈਟਰੀਨਾ ਦੀ ਹਲਦੀ ਦੀ ਰਸਮ ਹੋਈ ਸੀ ।ਜਿਸ ਤੋਂ ਬਾਅਦ ਕਟਰੀਨਾ ਕੇ ਹੱਥਾਂ ‘ਤੇ ਲੱਗਣ ਵਾਲੀ ਮਹਿੰਦੀ ਸੋਜਤ ਤੋਂ ਸਵਾਈ ਮਾਧੋਪੁਰ ਪਹੁੰਚੀ ਸੀ । ਕਟਰੀਨਾ ਲਈ ਖਾਸ ਔਰਗੇਨਿਕ ਮਹਿੰਦੀ ਤਿਆਰ ਕੀਤੀ ਗਈ ਹੈ। l ਮਹਿੰਦੀ ‘ਚ ਲੌਂਗ, ਨੀਲਗਿਰੀ ਅਤੇ ਟੀ-3 ਨੈਚੁਰਲ ਆਇਲ ਪਾਇਆ ਗਿਆ ਹੈ। ਮਹਿੰਦੀ ਨੂੰ ਇਕ ਵਾਰ ਮਸ਼ੀਨ ਰਾਹੀਂ ਛਾਣਿਆ ਜਾਂਦਾ ਹੈ ਪਰ ਕੈਟਰੀਨਾ ਲਈ ਮਹਿੰਦੀ 3 ਵਾਰ ਛਾਣਿਆ ਗਿਆ ਹੈ। ਮਹਿੰਦੀ ਲਗਾਉਣ ਦੇ ਦੌਰਾਨ ਕੋਈ ਦਾਣਾ ਨਾ ਆਏ। ਮਹਿੰਦੀ ਦੀ ਕੋਨ ਤਿਆਰ ਕਰਨ ਵਿੱਚ ਵੀ ਕਿਸੇ ਤਰ੍ਹਾਂ ਦਾ ਕੈਮੀਕਲ ਵਰਤੋਂ ਨਹੀਂ ਕੀਤਾ ਗਿਆ।ਵਿਆਹ ਦਾ ਪ੍ਰੋਗਰਾਮ 9 ਦਸੰਬਰ ਯਾਨੀ ਕਿ ਅੱਜ ਦੁਪਹਿਰ 1 ਵਜੇ ਹੋਵੇਗਾ। ਸਭ ਤੋਂ ਪਹਿਲਾਂ ਵਿੱਕੀ ਦੀ ਸੇਹਰਾ ਬੰਦਗੀ, 3 ਵਜੇ ਵਿੱਕੀ ਮੰਡਪ ਪਹੁੰਚਣਗੇ, ਸ਼ਾਮ ਨੂੰ ਕਪਲ ਸੱਤ ਫੇਰੇ ਲਵਾਂਗੇ। ਰਾਤ 8 ਵਜੇ ਡਿਨਰ ਸ਼ੁਰੂ ਹੋਵੇਗਾ ਅਤੇ ਇਸਦੇ ਬਾਅਦ ਸਾਈਡ ਪਾਰਟੀ ਸ਼ੁਰੂ ਹੋਵੇਗੀ।