ਵਿੱਕੀ ਕੌਸ਼ਲ ਹਾਲ ਹੀ ਵਿੱਚ ਨਿਊਯਾਰਕ ਗਏ ਸੀ। ਜਿੱਥੇ ਉਨ੍ਹਾਂ ਨੇ ਪਤਨੀ ਕੈਟਰੀਨਾ ਕੈਫ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਜਨਮਦਿਨ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਦੋਹਾਂ ਦਾ ਰੋਮਾਂਟਿਕ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। ਹੁਣ ਅਦਾਕਾਰ ਆਪਣਾ ਜਨਮਦਿਨ ਮਨਾ ਕੇ ਭਾਰਤ ਪਰਤ ਆਏ ਹਨ। ਹਾਲ ਹੀ ‘ਚ ਵਿੱਕੀ ਨੂੰ ਨਿਊਯਾਰਕ ਤੋਂ ਵਾਪਸ ਆਉਂਦੇ ਸਮੇਂ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਹਾਲਾਂਕਿ ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਕੈਟਰੀਨਾ ਨਜ਼ਰ ਨਹੀਂ ਆਈ। ਏਅਰਪੋਰਟ ਤੋਂ ਨਿਕਲਦੇ ਸਮੇਂ ਵਿੱਕੀ ਦਾ ਉਨ੍ਹਾਂ ਦੇ ਪ੍ਰਸ਼ੰਸਕ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਵਿੱਕੀ ਕੌਸ਼ਲ ਨੂੰ ਉਨ੍ਹਾਂ ਦੇ ਫੈਨਜ਼ ਨਾਲ ਮਿਲਦੇ ਹੋਏ ਅਤੇ ਸੈਲਫੀ ਲੈਂਦੇ ਹੋਏ ਵੀ ਦੇਖਿਆ ਗਿਆ।
ਏਅਰਪੋਰਟ ‘ਤੇ ਸਪਾਟ ਹੋਏ ਵਿੱਕੀ ਕੌਸ਼ਲ ਬੇਹੱਦ ਹੀ ਡੈਸ਼ਿੰਗ ਲੁੱਕ ਵਿੱਚ ਨਜ਼ਰ ਆਏ। ਵਿੱਕੀ ਏਅਰਪੋਰਟ ‘ਤੇ ਖਾਕੀ ਪੈਂਟ ਅਤੇ ਬਲੈਕ ਸਵੀਟ ਸ਼ਰਟ ‘ਚ ਨਜ਼ਰ ਆਏ। ਇਸ ਦੇ ਨਾਲ ਹੀ ਬਲੈਕ ਕੈਪ ਅਤੇ ਸਨਗਲਾਸ ਨਾਲ ਉਨ੍ਹਾਂ ਦਾ ਲੁੱਕ ਹੋਰ ਸ਼ਾਨਦਾਰ ਨਜ਼ਰ ਆ ਰਿਹਾ ਸੀ। ਐਕਟਰ ਦੇ ਏਅਰਪੋਰਟ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ‘ਚ ਵਿੱਕੀ ਫੈਨਜ਼ ਨੂੰ ਮਿਲਦੇ-ਜੁਲਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਕੈਟਰੀਨਾ ਦੇ ਵਾਪਸ ਨਾਂ ਆਉਣ ‘ਤੇ ਫੈਨਜ਼ ਥੋੜੇ ਨਿਰਾਸ਼ ਹਨ ਅਤੇ ਇਸ ਵੀਡੀਓ ‘ਤੇ ਕਮੈਂਟ ਕਰਕੇ ਕੈਟਰੀਨਾ ਬਾਰੇ ਪੁੱਛ ਰਹੇ ਹਨ। ਇੱਕ ਫੈਨ ਨੇ ਕਮੈਂਟ ਕਰਦੇ ਹੋਏ ਪੁੱਛਿਆ, ‘ਕੈਟਰੀਨਾ ਕਿੱਥੇ ਹੈ?’ ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਪੁੱਛਿਆ ਕਿ ਕੈਟਰੀਨਾ ਦੀ ਭਾਬੀ ਕਿੱਥੇ ਹੈ? ਇਸ ਤੋਂ ਇਲਾਵਾ ਫੈਨਜ਼ ਇਸ ਵੀਡੀਓ ‘ਤੇ ਦਿਲ ਦਾ ਇਮੋਜੀ ਬਣਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ।












