ਯੂਨੀਵਰਸਲ ਮਿਊਜਿਕ ਇੰਡੀਆ ਪਲੇਟਫਾਰਮ, ਵਾਯਰਲ ਹਰਿਆਣਵੀ ਨੇ ਆਪਣਾ ਨਵਾਂ ਸਿੰਗਲ, ‘ਕਾਮਿਨੀ’ ਰਿਲੀਜ ਕੀਤਾ ਹੈ, ਜਿਸ ‘ਚ ਹਰਿਆਣਵੀ ਡਾਂਸਿੰਗ ਕਵੀਨ ਸਪਨਾ ਚੌਧਰੀ ਅਤੇ ਆਮੀਨ ਬੜੌਦੀ ਨਜਰ ਆ ਰਹੇ ਹਨ।ਮੀਨਾਕਸ਼ੀ ਪਾਂਚਾਲ ਵੱਲੋਂ ਗਾਇਆ ਗਿਆ, ‘ਕਾਮਿਨੀ’ ਇੱਕ ਕੁੜੀ ਨੂੰ ਲੈ ਕੇ ਤਿਆਰ ਕੀਤਾ ਗਿਆ ਇੱਕ ਖੂਬਸੂਰਤ ਗੀਤ ਹੈ, ਜਿਸ ‘ਚ ਨਜਰ ਆ ਰਹੀ ਸਪਨਾ ਚੌਧਰੀ, ਪਤੀ ਦੇ ਨਾਲ ਹੋਣ ਵਾਲੀ ਰੋਜਾਨਾਂ ਦੀ ਚਿਕਚਿਕ ਅਤੇ ਕਿਵੇਂ ਉਸਨੂੰ ਇਸ ਤੋਂ ਪਰੇਸ਼ਾਨੀ ਹੁੰਦੀ ਹੈ, ਇਸਦੇ ਬਾਰੇ ‘ਚ ਗੱਲ ਕਰ ਰਹੀ ਹੈ। ਇਹ ਗੀਤ ਹੁਣ ਡਾਲਬੀ ਐਟਮਾਸ੍ ਫਾਰਮੇਟ ‘ਚ ਐਪਲ ਮਿਊਜਿਕ ‘ਤੇ ਵਰਲਡਵਾਈਡ ਉਪਲਬਧ ਹੈ।

ਡਾਲਬੀ ਐਟਮਾਸ ਮਿਊਜਿਕ, ਸੰਗੀਤ ਤਿਆਰ ਕਰਨ ਅਤੇ ਉਸਦਾ ਅਨੁਭਵ ਲੈਣ ਦਾ ਇੱਕ ਬਿਲਕੁਲ ਹੀ ਨਵਾਂ ਤਰੀਕਾ ਹੈ ਜਿਹੜਾ ਕਲਾਕਾਰਾਂ ਦੀ ਕਲਾ ਨੂੰ ਪੂਰੀ ਸਮਰੱਥਾ ਦੇ ਨਾਲ ਪੇਸ਼ ਕਰਦਾ ਹੈ। ਇਸ ਨਾਲ ਕਲਾਕਾਰਾਂ ਅਤੇ ਫੈਨਸ ਦੇ ਵਿਚਕਾਰ ਇੱਕ ਗਹਿਰਾ ਨਾਤਾ ਬਣਦਾ ਹੈ। ਡਾਲਬੀ ਇਸ ਗੀਤ ਦੇ ਨਾਲ ਤੁਹਾਨੂੰ ਸੰਗੀਤ ਸੁਣਨ ਦੇ ਆਮ ਅਨੁਭਵ ਨਾਲੋਂ ਕਿਤੇ ਉੱਪਰ ਲੈ ਜਾਂਦਾ ਹੈ। ਬੇਜੋੜ ਸਪਸ਼ਟਤਾ ਅਤੇ ਗਹਿਰਾਈ ਦੇ ਨਾਲ ਬਰੀਕ ਤੋਂ ਬਰੀਕ ਚੀਜ ਵੀ ਮਹਿਸੂਸ ਹੁੰਦੀ ਹੈ। ਇਹ ਕਲਾਕਾਰਾਂ ਨੂੰ ਆਪਣੀ ਸੋਚ ਨੂੰ ਪੂਰੀ ਤਰ੍ਹਾਂ ਨਾਲ ਮਹਿਸੂਸ ਕਰਨ ਦੀ ਅਜਾਦੀ ਅਤੇ ਮੌਕਾ ਦਿੰਦਾ ਹੈ ਅਤੇ ਉਨ੍ਹਾਂ ਦੇ ਸਰੋਤਿਆਂ ਦੇ ਲਈ ਉਨ੍ਹਾਂ ਦੇ ਸੰਗੀਤ ‘ਚ ਇਮੋਸ਼ੰਜ ਦਾ ਇੱਕ ਨਵਾਂ ਪੱਧਰ ਸਾਹਮਣੇ ਲੈ ਕੇ ਆਉਂਦਾ ਹੈ।

ਸਪਨਾ ਚੌਧਰੀ ਕਹਿੰਦੀ ਹੈ, ‘ਹਰ ਰਿਲੀਜ ਦੇ ਨਾਲ ਮੈਂ ਆਪਣੇ ਦਰਸ਼ਕਾਂ ਦੇ ਲਈ ਕੁਝ ਨਵਾਂ ਲਿਆਉਣ ‘ਚ ਵਿਸ਼ਵਾਸ ਕਰਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੇਰੇ ਪ੍ਰਸ਼ੰਸਕ ਮੇਰੇ ਨਵੇਂ ਡਾਲਬੀ ਐਟਮਾਸ ਗੀਤ, ਕਾਮਿਨੀ ਵਾਯਰਲ ਵਾਯਰਲ ਹਰਿਆਣਵੀ ਦੇ ਨਾਲ ਅਜਿਹਾ ਅਨੁਭਵ ਕਰਨ ‘ਚ ਸਮਰੱਥ ਹੋਣਗੇ।ਇਹ ਗੀਤ ਨੂੰ ਸੁਣਨ ਦੇ ਆਮ ਅਨੁਭਵ ਨਾਲੋਂ ਕਿਤੇ ਉੱਪਰ ਅਤੇ ਅੱਗੇ ਜਾਵੇਗਾ, ਜਿਸ ਨਾਲ ਤੁਹਾਨੂੰ ਅਜਿਹਾ ਲੱਗੇਗਾ ਕਿ ਤੁਸੀਂ ਵੀ ਇਸ ਗੀਤ ਦਾ ਇੱਕ ਹਿੱਸਾ ਹੋ | ਆਸ ਕਰਦੀ ਹਾਂ ਕਿ ਮੇਰੇ ਫੈਨਸ ਮੇਰੇ ਗੀਤ ਨੂੰ ਪਿਆਰ ਦੇਣਗੇ ਅਤੇ ਉਨ੍ਹਾਂ ਨੂੰ ਇਹ ਪਸੰਦ ਆਵੇਗਾ।’
ਸ਼ਾਂਤਨੂੰ ਗੰਗਨੇ, ਵਾਈਸ ਪ੍ਰੈਜੀਡੈਂਟ ਮਾਰਕੀਟਿੰਗ, ਯੂਨੀਵਰਸਲ ਮਿਊਜਿਕ ਗਰੁੱਪ ਇੰਡੀਆ ਐਂਡ ਸਾਊਥ ਏਸ਼ੀਆ ਐਂਡ ਲੇਬਲ ਹੈੱਡ, ਵਾਯਰਲ ਹਰਿਆਣਵੀ ਦਾ ਕਹਿਣਾ ਹੈ, ‘ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਅਸੀਂ ਸਪਨਾ ਚੌਧਰੀ ਦਾ ਨਵਾਂ ਟਰੈਕ ‘ਕਾਮਿਨੀ’ ਦਾ ਕਾਨਸੈਪਟ ਤਿਆਰ ਕੀਤਾ ਅਤੇ ਉਸਦਾ ਨਿਰਮਾਣ ਕੀਤਾ।ਉਹ ਬਹੁਤ ਜਬਰਦਸਤ ਅਤੇ ਬਿਹਤਰੀਨ ਪਰਫਾਰਮਰ ਹੈ।ਪੂਰੀ ਟੀਮ, ਮੀਨਾਕਸ਼ੀ ਪਾਂਚਾਲ, ਦੀਪੇਸ਼ ਗੋਇਲ, ਆਮੀਨ ਬੜੌਦੀ, ਆਰਕੇ ਕਰੂ ਨੇ ਇਸ ਪ੍ਰੋਜੈਕਟ ‘ਤੇ ਇਕੱਠੇ ਮਿਲ ਕੇ ਕੰਮ ਕੀਤਾ ਹੈ, ਜਿਸ ‘ਚ ਉਸ ਖੇਤਰ ਦੇ ਸੱਭਿਆਚਾਰ ਅਤੇ ਬਰੀਕੀਆਂ ਦੀ ਝਲਕ ਮਿਲਦੀ ਹੈ। ਡਾਲਬੀ ਐਟਮਾਸ ‘ਚ ਪਹਿਲੀ ਵਾਰ ਹਰਿਆਣਵੀ ਗੀਤ ਨੂੰ ਰਿਲੀਜ ਕਰਨ ਦੇ ਲਈ ਡਾਲਬੀ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਬਹੁਤ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ। ਇਸ ਤੋਂ ਬਿਹਤਰੀਨ ਅਨੁਭਵ ਦੇ ਲਈ ਮੈਨੂੰ ਫੈਨਸ ਅਤੇ ਇੰਡਸਟਰੀ ਦੀ ਪ੍ਰਤੀਕ੍ਰਿਆ ਦਾ ਬੇਸਬਰੀ ਦੇ ਨਾਲ ਇੰਤਜਾਰ ਹੈ।”
ਸਪਨਾ ਚੌਧਰੀ ਨੇ ਆਪਣੇ ਸੰਗੀਤ ਅਤੇ ਨਿ੍ਤ ਦੇ ਮਾਧਿਅਮ ਨਾਲ ਘਰ-ਘਰ ‘ਚ ਆਪਣਾ ਨਾਮ ਕਮਾਇਆ ਹੈ। ਆਪਣੀ ਲਾਈਵ ਪਰਫਾਰਮੈਂਸ ਦੇ ਕਾਰਨ ਹੀ ਉਨ੍ਹਾਂ ਨੂੰ ਪੂਰੇ ਦੇਸ਼ ‘ਚ ਪ੍ਰਸਿੱਧੀ ਮਿਲੀ। ਵਿਭਿੰਨ ਰਿਲੀਜ ‘ਚ ਵਾਯਰਲ ਹਰਿਆਣਵੀ ਦੇ ਸ਼ਾਨਦਾਰ ਕੰਟੈਂਟ ਕੁਆਲਿਟੀ ਦੇ ਨਾਲ ਆਰਟਿਸਟ-ਫਸਟ ਅਤੇ ਇਕਜੁਟਤਾ ਵਾਲੀ ਸੋਚ ਨੇ ਹਰਿਆਣਾ ਖੇਤਰ ‘ਚ ਕਲਾਕਾਰਾਂ ਦੀ ਕਮਿਊਨਿਟੀ ਨੇ ਵਾਯਰਲ ਹਰਿਆਣਵੀ ਨੂੰ ਸਭ ਤੋਂ ਚਹੇਤਾ ਅਤੇ ਵਿਸ਼ਵਾਸਯੋਗ ਮਿਊਜਿਕ ਲੇਬਲ ਬਣਾਉਣ ‘ਚ ਸਭ ਤੋਂ ਵੱਡੀ ਤਾਕਤ ਦਾ ਕੰਮ ਕੀਤਾ ਹੈ।











