ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੇ ਵਿਆਹ ਦੀ ਵਿਆਹ ਦੀ ਚੌਥੀ ਸਾਲਗਿਰ੍ਹਾ ਮਨਾ ਰਹੇ ਹਨ। ਅਨੁਸ਼ਕਾ ਸ਼ਰਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ‘ਚ ਇਹ ਜੋੜਾ ਖੂਬ ਮਸਤੀ ਕਰਦਾ ਨਜ਼ਰ ਆ ਰਿਹਾ ਹੈ।ਇਸ ਪੋਸਟ ਦੇ ਨਾਲ ਕੈਪਸ਼ਨ ‘ਚ ਅਨੁਸ਼ਕਾ ਨੇ ਵਿਰਾਟ ਕੋਹਲੀ ਪ੍ਰਤੀ ਆਪਣੀਆਂ ਭਾਵਨਾਵਾਂ ਵੀ ਜ਼ਾਹਰ ਕੀਤੀਆਂ ਹਨ। ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਫੋਟੋ ਵੀ ਪੋਸਟ ਕੀਤੀ ਹੈ।
ਇਸ ਫ਼ੋਟੋ ਵਿੱਚ ਵਾਮਿਕਾ ਦਾ ਚਿਹਰਾ ਭਾਵੇਂ ਨਜ਼ਰ ਨਾ ਆਉਂਦਾ ਹੋਵੇ, ਪਰ ਤਸਵੀਰ ਦੇਖ ਇੰਨਾਂ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਬਹੁਤ ਹੀ ਸ਼ਰਾਰਤੀ ਬੱਚਾ ਹੈ। ਤਸਵੀਰ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਾਮਿਕਾ ਆਪਣੀ ਮੰਮੀ ਅਨੁਸ਼ਕਾ ਦੇ ਚਿਹਰੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਇਹ ਸੈਲਫ਼ੀ ਲਈ ਗਈ ਹੈ, ਜੋ ਕਿ ਇਸ ਫ਼ੋਟੋ ਨੂੰ ਹੋਰ ਵੀ ਪਿਆਰਾ ਬਣਾ ਰਹੀ ਹੈ।
ਇਸ ਦੇ ਨਾਲ ਹੀ ਵਿਰਾਟ ਨੇ ਕੁੱਝ ਪੁਰਾਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਨਾਲ ਹੀ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਆਪਣੀ ਪਤਨੀ ਅਨੁਸ਼ਕਾ ਲਈ ਪਿਆਰਾ ਜਿਹਾ ਸੰਦੇਸ਼ ਲਿਖਿਆ।ਉਨ੍ਹਾਂ ਨੇ ਲਿਖਿਆ, “ਮੇਰੇ ਨਾਲ 4 ਸਾਲ ਗੁਜ਼ਾਰਨ ਲਈ ਤੁਹਾਡਾ ਧੰਨਵਾਦ, ਪਤਾ ਹੀ ਨਹੀਂ ਲੱਗਿਆ 4 ਸਾਲ ਕਿਵੇਂ ਨਿਕਲ ਗਏ। ਮੇਰੀਆਂ ਸ਼ਰਾਰਤਾਂ ਤੇ ਮੇਰੇ ਹਾਸੇ ਖੇਡਾਂ ਨੂੰ ਬਰਦਾਸ਼ਤ ਕਰਨ ਲਈ ਧੰਨਵਾਦ।” ਇਸ ਦੇ ਨਾਲ ਹੀ ਵਿਰਾਟ ਨੇ ਇਹ ਵੀ ਲਿਖਿਆ ਕਿ ਮੈਂ ਦੁਨੀਆ ਦੀ ਸਭ ਤੋਂ ਸੁੰਦਰ, ਇਮਾਨਦਾਰ, ਬਹਾਦਰ ਤੇ ਟੈਲੇਂਟਡ ਲੜਕੀ ਨਾਲ ਵਿਆਹ ਕੀਤਾ ਹੈ।
ਮੈਨੂੰ ਲਗਦਾ ਹੈ ਕਿ ਮੈਂ ਬੇਹੱਦ ਖ਼ੁਸ਼ਨਸੀਬ ਹਾਂ। ਵਾਮਿਕਾ ਨਾਲ ਸਾਡੀ ਇਸ ਵਾਰ ਦੀ ਮੈਰਿਜ ਐਨੀਵਰਸਰੀ ਹੋਰ ਵੀ ਖ਼ੂਬਸੂਰਤ ਤੇ ਯਾਦਗਾਰੀ ਹੋ ਗਈ ਹੈ।ਇਨ੍ਹਾਂ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਅਨੁਸ਼ਕਾ ਤੇ ਵਿਰਾਟ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੈ ਅਤੇ ਦੋਵੇਂ ਇੱਕ ਦੂਜੇ ਕਿੰਨਾਂ ਖ਼ੁਸ਼ ਰਹਿੰਦੇ ਹਨ ਅਤੇ ਜੰਮ ਕੇ ਮਸਤੀ ਕਰਦੇ ਹਨ।