June 19, 2024, 12:25 pm
----------- Advertisement -----------
HomeNewsEntertainmentਵਿਰਾਟ-ਅਨੁਸ਼ਕਾ ਨੇ ਇੱਕ ਵਾਰ ਫਿਰ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਕਪਲ ਦੀਆ...

ਵਿਰਾਟ-ਅਨੁਸ਼ਕਾ ਨੇ ਇੱਕ ਵਾਰ ਫਿਰ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਕਪਲ ਦੀਆ ਖ਼ੂਬਸੂਰਤ ਤਸਵੀਰਾਂ

Published on

----------- Advertisement -----------

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੰਡਸਟਰੀ ਦੀ ਸਭ ਤੋਂ ਪਿਆਰੀ ਅਤੇ ਖੂਬਸੂਰਤ ਜੋੜੀ ਵਿੱਚੋਂ ਇੱਕ ਹਨ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਹਨ। ਹਾਲ ਹੀ ਵਿੱਚ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦੇ ਨਾਲ ਮੁੰਬਈ ਵਿੱਚ ਇੱਕ ਫੈਸ਼ਨ ਈਵੈਂਟ ਵਿੱਚ ਐਂਟਰੀ ਲਈ ਸੀ। ਇਸ ਇਵੈਂਟ ‘ਚ ਅਦਾਕਾਰਾ ਦਾ ਸ਼ਾਨਦਾਰ ਲੁੱਕ ਦੇਖਣ ਨੂੰ ਮਿਲਿਆ, ਉਥੇ ਹੀ ਵਿਰਾਟ ਕੋਹਲੀ ਨੇ ਵੀ ਆਪਣੇ ਡੈਸ਼ਿੰਗ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਫੈਸ਼ਨ ਈਵੈਂਟ ‘ਚ ਜਿੱਥੇ ਅਨੁਸ਼ਕਾ ਸ਼ਰਮਾ ਪੀਲੇ ਰੰਗ ਦੀ ਖੂਬਸੂਰਤ ਡਰੈੱਸ ‘ਚ ਨਜ਼ਰ ਆਈ, ਉੱਥੇ ਹੀ ਵਿਰਾਟ ਕੋਹਲੀ ਸੂਟ-ਬੂਟ ‘ਚ ਨਜ਼ਰ ਆਏ। ਸਭ ਦੀਆਂ ਨਜ਼ਰਾਂ ਅਨੁਸ਼ਕਾ ਦੇ ਫਿੱਟ ਫਿਗਰ ‘ਤੇ ਟਿਕੀਆਂ ਹੋਈਆਂ ਸਨ।

ਇਕ ਬੇਟੀ ਦੀ ਮਾਂ ਬਣਨ ਤੋਂ ਬਾਅਦ ਉਸ ਨੇ ਆਪਣੇ ਫਿਗਰ ਨੂੰ ਪੂਰੀ ਤਰ੍ਹਾਂ ਨਾਲ ਬਰਕਰਾਰ ਰੱਖਿਆ ਹੈ। ਇਸ ਜੋੜੇ ਨੇ ਜਿਵੇਂ ਹੀ ਈਵੈਂਟ ‘ਚ ਐਂਟਰੀ ਕੀਤੀ ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ‘ਤੇ ਟਿਕ ਗਈਆਂ। ਤੁਹਾਨੂੰ ਦੱਸ ਦੇਈਏ ਕਿ ਫਿਲਮੀ ਪਰਦੇ ‘ਤੇ ਫੈਨਜ਼ ਅਨੁਸ਼ਕਾ ਸ਼ਰਮਾ ਨੂੰ ਬਹੁਤ ਮਿਸ ਕਰਦੇ ਹਨ। ਸਾਲ 2020 ‘ਚ ਉਹ ‘ਜ਼ੀਰੋ’ ‘ਚ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਹ ਫਿਲਮ ‘ਕਾਲਾ’ ‘ਚ ਇਕ ਛੋਟੀ ਜਿਹੀ ਭੂਮਿਕਾ ‘ਚ ਨਜ਼ਰ ਆਈ ਸੀ। ਹੁਣ ਇਸ ਸਾਲ ਉਨ੍ਹਾਂ ਦੀ ਫਿਲਮ ‘ਚੱਕਦਾ ਐਕਸਪ੍ਰੈਸ’ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਸਾਬਕਾ ਭਾਰਤੀ ਕ੍ਰਿਕਟਰ ਝੂਲਨ ਗੋਸਵਾਮੀ ਦੇ ਜੀਵਨ ‘ਤੇ ਬਣ ਰਹੀ ਇਸ ਫਿਲਮ ‘ਚ ਅਭਿਨੇਤਰੀ ਆਪਣੇ ਕਿਰਦਾਰ ‘ਚ ਨਜ਼ਰ ਆਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

3 ਦਿਨਾਂ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਫਰੀ: ਕਿਸਾਨਾਂ ਦਾ ਧਰਨਾ ਜਾਰੀ, NHAI ਨੂੰ 3 ਕਰੋੜ ਦਾ ਨੁਕਸਾਨ

ਲਾਡੋਵਾਲ, 19 ਜੂਨ 2024 - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਪਿਛਲੇ...

ਕਿਰਨ ਚੌਧਰੀ ਤੇ ਸ਼ਰੂਤੀ ਚੌਧਰੀ ਭਾਜਪਾ ‘ਚ ਹੋਏ ਸ਼ਾਮਲ; ਬੀਤੇ ਕੱਲ੍ਹ ਕਾਂਗਰਸ ਨੂੰ ਕਿਹਾ ਸੀ ਅਲਵਿਦਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਨੂੰਹ ਅਤੇ ਭਿਵਾਨੀ ਦੇ ਤੋਸ਼ਾਮ ਤੋਂ...

ਹਿੰਦੂਜਾ ਪਰਿਵਾਰ ‘ਤੇ ਘਰੇਲੂ ਸਟਾਫ ਨਾਲ ਕਰੂਰਤਾ ਦਾ ਦੋਸ਼, ਪੜ੍ਹੋ ਵੇਰਵਾ

ਸਵਿਟਜ਼ਰਲੈਂਡ 'ਚ ਪਾਸਪੋਰਟ ਜ਼ਬਤ ਕਰ 18 ਘੰਟੇ ਕੰਮ ਲਿਆ ਨਵੀਂ ਦਿੱਲੀ, 19 ਜੂਨ 2024 -...

21 ਜੂਨ ਨੂੰ ਨਗਰ ਨਿਗਮ ਅਬੋਹਰ ਦੇ ਟਾਊਨ ਹਾਲ ਵਿਖੇ ‘ਸਰਕਾਰ ਤੁਹਾਡੇ ਦੁਆਰ’ ਤਹਿਤ ਲਗਾਇਆ ਜਾਵੇਗਾ ਕੈਂਪ

ਅਬੋਹਰ- 21 ਜੂਨ ਨੂੰ ਨਗਰ ਨਿਗਮ ਅਬੋਹਰ ਦੇ ਟਾਊਨ ਹਾਲ ਵਿਖੇ ਸਰਕਾਰ ਆਪਕੇ ਦੁਆਰ...

ਪੰਜਾਬ ਦਾ ਤਾਪਮਾਨ ਆਮ ਨਾਲੋਂ 5.3 ਡਿਗਰੀ ਵੱਧ: ਮੌਸਮ ਵਿਭਾਗ ਵੱਲੋਂ ਤੂਫ਼ਾਨ ਦੀ ਚੇਤਾਵਨੀ, ਯੈਲੋ ਅਲਰਟ ਜਾਰੀ

40 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ ਹਵਾਵਾਂ ਚੰਡੀਗੜ੍ਹ, 19 ਜੂਨ 2024 - ਹੁਣ...

ਪੰਜਾਬ ‘ਚ ਬਿਜਲੀ ਦੀ ਮੰਗ ਦਾ ਰਿਕਾਰਡ ਟੁੱਟਿਆ: ਬਿਜਲੀ ਦੀ ਮੰਗ 15963 ਮੈਗਾਵਾਟ ਪਹੁੰਚੀ

ਚੰਡੀਗੜ੍ਹ, 19 ਜੂਨ 2024 - ਇੱਕ ਪਾਸੇ ਜਿੱਥੇ ਪੰਜਾਬ ਵਿੱਚ ਅੱਤ ਦੀ ਗਰਮੀ ਪੈ...

ਫਾਜ਼ਿਲਕਾ ਦੇ ਪਾਕਿ ਸਰਹੱਦ ਨਾਲ ਲੱਗਦੇ 205 ਪਿੰਡਾਂ ਨੂੰ ਮਿਲੇਗਾ ਸ਼ੁੱਧ ਪਾਣੀ: 261 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾਏਗੀ

ਕੌਮਾਂਤਰੀ ਸਰਹੱਦ ਨਾਲ ਲੱਗਦੇ 205 ਪਿੰਡਾਂ ਦੇ 42406 ਘਰਾਂ ਵਿਚ ਰਹਿੰਦੇ 235114 ਲੋਕਾਂ ਦੇ...

ਰਿਟਾਇਰਡ DSP ਨੇ ਖੁਦ ਨੂੰ ਮਾਰੀ ਗੋਲੀ: ਮਾਨਸਿਕ ਤੌਰ ‘ਤੇ ਬੀਮਾਰ ਸੀ, ਪਤਨੀ ਤੇ ਬੱਚੇ ਰਹਿੰਦੇ ਨੇ ਵਿਦੇਸ਼

ਲੁਧਿਆਣਾ, 19 ਜੂਨ 2024 - ਲੁਧਿਆਣਾ ਵਿੱਚ ਮੰਗਲਵਾਰ ਸ਼ਾਮ ਨੂੰ ਇੱਕ ਸੇਵਾਮੁਕਤ ਡੀਐਸਪੀ ਦੀ...

ਪੰਜਾਬ ਨੌਜਵਾਨ ਦੀ ਕੈਨੇਡਾ ‘ਚ ਮੌਤ: ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ, ਪੜ੍ਹਾਈ ਲਈ ਗਿਆ ਸੀ ਵਿਦੇਸ਼

ਜਲਦੀ ਹੀ ਵਾਪਸ ਆਉਣਾ ਸੀ ਪਿੰਡ ਪਟਿਆਲਾ, 19 ਜੂਨ 2024 - ਢਾਈ ਸਾਲ ਪਹਿਲਾਂ ਕੈਨੇਡਾ...