ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ ‘ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 313 ਤੱਕ ਪਹੁੰਚ ਗਈ ਹੈ। ਦੱਖਣੀ ਫਿਲਮ ਇੰਡਸਟਰੀ ਵਾਇਨਾਡ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਦੱਖਣ ਦੇ ਕਈ ਸਿਤਾਰਿਆਂ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਲੱਖਾਂ ਰੁਪਏ ਦਾਨ ਕੀਤੇ ਹਨ। ਅਦਾਕਾਰਾ ਜਯੋਤਿਕਾ, ਕਾਰਤੀ ਅਤੇ ਸੂਰਿਆ ਨੇ 50 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਰਸ਼ਮਿਕਾ ਮੰਦਾਨਾ ਨੇ 10 ਲੱਖ ਰੁਪਏ ਦਾਨ ਕੀਤੇ ਹਨ।
ਇਸ ਤੋਂ ਇਲਾਵਾ ਮਲਿਆਲਮ ਅਦਾਕਾਰ ਫਹਾਦ ਫਾਸਿਲ ਨੇ ਪੀੜਤਾਂ ਦੀ ਮਦਦ ਲਈ 25 ਲੱਖ ਰੁਪਏ ਦਾਨ ਕੀਤੇ ਹਨ। ਫਹਾਦ ਤੋਂ ਇਲਾਵਾ ‘ਪੋਨੀਅਨ ਸੇਲਵਨ ਪਾਰਟ 1’ ਅਤੇ ‘ਰਾਵਨ’ ਵਰਗੀਆਂ ਫਿਲਮਾਂ ‘ਚ ਕੰਮ ਕਰ ਚੁੱਕੇ ਤਾਮਿਲ ਸਟਾਰ ਵਿਕਰਮ ਨੇ 20 ਲੱਖ ਰੁਪਏ ਦਾਨ ਕੀਤੇ ਹਨ। ਇਸ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਮੈਨੇਜਰ ਨੇ ਟਵੀਟ ਕੀਤਾ, ਵਿਕਰਮ ਕੇਰਲ ਦੇ ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ ਤੋਂ ਬਹੁਤ ਦੁਖੀ ਹਨ। ਵਿਕਰਮ ਨੇ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਇਆ ਹੈ। ਮਲਿਆਲਮ ਅਦਾਕਾਰ ਮਾਮੂਟੀ ਅਤੇ ਉਨ੍ਹਾਂ ਦੇ ਪੁੱਤਰ ਦੁਲਕਰ ਸਲਮਾਨ ਨੇ ਰਾਹਤ ਫੰਡ ਵਿੱਚ 35 ਲੱਖ ਰੁਪਏ ਦਾਨ ਕੀਤੇ ਹਨ।
----------- Advertisement -----------
ਵਾਇਨਾਡ landslide: ਪੀੜਤਾਂ ਦੀ ਮਦਦ ਲਈ ਅੱਗੇ ਆਏ ਸਾਊਥ ਸਟਾਰਜ਼; ਲੱਖਾਂ ਰੁਪਏ ਕੀਤੇ ਦਾਨ
Published on
----------- Advertisement -----------
----------- Advertisement -----------












