October 15, 2026, 6:22 am
----------- Advertisement -----------
HomeNewsEntertainmentਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਰਿਸ਼ੀ ਕਪੂਰ ਛੱਡਣਾ ਚਾਹੁੰਦੇ ਸਨ ਐਕਟਿੰਗ,...

ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਰਿਸ਼ੀ ਕਪੂਰ ਛੱਡਣਾ ਚਾਹੁੰਦੇ ਸਨ ਐਕਟਿੰਗ, ਪਤਨੀ ਨੀਤੂ ਕਪੂਰ ਦੀ ਸਲਾਹ ਨੇ ਬਚਾਇਆ ਕਰੀਅਰ!

Published on

----------- Advertisement -----------

ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਇੱਕ ਸਫਲ ਐਕਟਰ ਹੋਣ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਕਿਸੇ ਵੀ ਸੁਪਰਸਟਾਰ ਦੀ ਜ਼ਿੰਦਗੀ ਵਿੱਚ ਸਫਲਤਾ ਅਤੇ ਅਸਫਲਤਾ ਸਭ ਦੀ ਆਪਣੀ ਥਾਂ ਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਰਿਸ਼ੀ ਕਪੂਰ ਨੇ ਇਕ ਵਾਰ ਐਕਟਿੰਗ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਸੀ। ਹਾਲਾਂਕਿ ਇਸ ਦਾ ਕਾਰਨ ਉਨ੍ਹਾਂ ਦੀ ਕਿਸੇ ਫਿਲਮ ਦਾ ਫਲਾਪ ਨਹੀਂ ਸਗੋਂ ਕੁਝ ਹੋਰ ਸੀ।
ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਰਿਸ਼ੀ ਕਪੂਰ ਨੇ ਖੁਦ ਇਕ ਇੰਟਰਵਿਊ ‘ਚ ਮੰਨਿਆ ਕਿ ਇਕ ਸਮੇਂ ਉਹ ਐਕਟਿੰਗ ਛੱਡਣਾ ਚਾਹੁੰਦੇ ਸਨ। ਰਿਸ਼ੀ ਕਪੂਰ ਨੇ ਕਿਹਾ ਸੀ ਕਿ ਉਹ 25 ਸਾਲਾਂ ਤੋਂ ‘ਹੀਰੋ’ ਦੇ ਤੌਰ ‘ਤੇ ਕੰਮ ਕਰਦੇ ਹੋਏ ਥੱਕ ਗਏ ਸਨ, ਭਾਵੇਂ ਕਿ ਉਨ੍ਹਾਂ ਦੀ ਉਮਰ ਵਧ ਰਹੀ ਸੀ ਅਤੇ ਭਾਰ ਵੀ। ਉਨ੍ਹਾਂ ਕਿਹਾ ਕਿ ਉਹ ਫੈਂਸੀ ਸਵੈਟਰਾਂ ਵਿੱਚ ਦਰੱਖਤਾਂ ਦੇ ਆਲੇ-ਦੁਆਲੇ ਭੱਜ-ਭੱਜ, ਕੁੜੀਆਂ ਦਾ ਪਿੱਛਾ ਕਰਦੇ ਕਰਦੇ ਥੱਕ ਗਏ ਹਨ।
ਜਦੋਂ ਉਨ੍ਹਾਂ ਨੇ ਆਪਣੀ ਪਤਨੀ ਨੀਤੂ ਨਾਲ ਇਸ ਬਾਰੇ ਗੱਲ ਕੀਤੀ ਤਾਂ ਨੀਤੂ ਨੇ ਸੁਝਾਅ ਦਿੱਤਾ ਕਿ ਕਿਉਂਕਿ ਉਹ ਹੁਣ ਆਪਣੇ ਕੰਮ ਦਾ ਅਨੰਦ ਨਹੀਂ ਲੈ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਵਿੱਚ ਮਜ਼ਾ ਨਹੀਂ ਆ ਰਿਹਾ ਹੈ ਤਾ ਉਨ੍ਹਾਂ ਨੂੰ ਇਸਨੂੰ ਛੱਡ ਦੇਣਾ ਚਾਹੀਦਾ ਹੈ। ਰਿਸ਼ੀ ਨੇ ਉਨ੍ਹਾਂ ਦੀ ਸਲਾਹ ਮੰਨ ਲਈ ਅਤੇ ਕਈ ਪ੍ਰੋਜੈਕਟਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਅਤੇ ਨਾਲ ਹੀ ਉਨ੍ਹਾਂ ਫਿਲਮਾਂ ਦੀ ਸਾਈਨਿੰਗ ਰਕਮ ਵੀ ਵਾਪਸ ਕਰ ਦਿੱਤੀ ਸੀ। ਹਾਲਾਂਕਿ, ਇਸ ਫੈਸਲੇ ਤੋਂ ਬਾਅਦ ਉਨ੍ਹਾਂ ਨੂੰ ਇੰਡਸਟਰੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਦੀ ਪੇਸ਼ਕਸ਼ ਜਾਣ ਲੱਗੀ। ਇਸ ਤੋਂ ਬਾਅਦ ਰਿਸ਼ੀ ਕਪੂਰ ਰਾਜੂ ਚਾਚਾ ਅਤੇ ਕੁਝ ਖੱਟੀ ਕੁਝ ਮੀਠੀ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...

ਪੰਜਾਬ ਅਤੇ ਹਰਿਆਣਾ ਦੇ ਪੈਟਰੋਲ ਪੰਪ ਮਾਲਕਾਂ ਦਾ ਐਲਾਨ: UPI ਰਾਹੀਂ ਭੁਗਤਾਨ ਬੰਦ ਕਰਨ ਦੀ ਚਿਤਾਵਨੀ

ਪੰਜਾਬ ਅਤੇ ਹਰਿਆਣਾ ਦੇ ਪੈਟਰੋਲੀਅਮ ਡੀਲਰਾਂ ਨੇ UPI ਉੱਤੇ ਲੱਗਣ ਵਾਲੇ MDR ਉੱਤੇ ਨਾਰਾਜ਼ਗੀ...

VVIP ਕਾਫ਼ਲੇ ‘ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ BSF ਨੇ 15KG ਹੈਰੋਇਨ ਸਮੇਤ ਕੀਤਾ ਕਾਬੂ

ਚੰਡੀਗੜ੍ਹ- ਨਸ਼ਾ-ਵਿਰੋਧੀ ਮੁਹਿੰਮ ਬਾਰੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇੱਕ...

ਬਿਹਾਰ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਨਾਲ 13 ਬੱਚਿਆਂ ਦੀ ਮੌਤ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਗੰਗਾ ਨਦੀ ‘ਚ ਹੋਏ ਕਿਸ਼ਤੀ ਹਾਦਸਾ ਵਾਪਰਿਆ ਹੈ। ਰਾਘੋਪੁਰ...

ਮੋਹਾਲੀ ਵਿੱਚ ‘ਆਪ’ ਆਗੂ ਦੇ ਘਰ ‘ਤੇ ਗੋਲੀਬਾਰੀ, 8 ਰਾਊਂਡ ਕੀਤੇ ਫਾਇਰ

ਮੋਹਾਲੀ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਅਤੇ ਆਮ ਆਦਮੀ ਪਾਰਟੀ (ਆਪ) ਦੀ ਆਗੂ ਨੀਤੂ ਚੌਧਰੀ...

ਝੋਟਾ ਕਤਲ ਮਾਮਲਾ: ਮੁਲਜ਼ਮ ਦੇ ਘਰ-ਮੈਡੀਕਲ ਸਟੋਰ ‘ਤੇ ਚੱਲਿਆ ਪੀਲਾ ਪੰਜਾ, ਦੁਕਾਨ ਬਾਹਰ ਸੁੱਟੇ ਸਾਮਾਨ ਨੂੰ ਲੋਕਾਂ ਨੇ ਲਗਾਈ ਅੱਗ

ਮਾਨਸਾ ਪ੍ਰਸ਼ਾਸਨ ਅਤੇ ਪੁਲਿਸ ਨੇ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਸ਼ਵਨੀ...

ਸਿਹਤ ਕ੍ਰਾਂਤੀ: ਪੰਜਾਬ ਵਾਸੀਆਂ ਨੂੰ ਮਿਲਣਗੇ 153 ਨਵੇਂ ‘ਆਮ ਆਦਮੀ ਕਲੀਨਿਕ’

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਿਆਂਦੀ ਗਈ ਸਿਹਤ ਕ੍ਰਾਂਤੀ ਤਹਿਤ ਲਗਾਤਾਰ ਵੱਡੇ ਪੱਧਰ ਉੱਤੇ...

ਝੋਟਾ ਦੇ ਸਾਥੀ ਜੱਸੀ ਪੈਂਚਰ ਦੀ ਪੋਸਟ ਵਾਇਰਲ, ਗੋਲੀ ਦਾ ਬਦਲਾ ਗੋਲੀ ਨਾਲ ਲੈਣ ਦੀ ਧਮਕੀ

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ...

ਮੈਡ ਸੰਧੂ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, 3 ਪਿਸਤੌਲ, 5 ਮੈਗਜ਼ੀਨ ਅਤੇ 11 ਕਾਰਤੂਸ ਬਰਾਮਦ

 ਪੰਜਾਬੀ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਦੇ ਮਾਮਲੇ ਵਿੱਚ ਇੱਕ ਅਹਿਮ...