September 12, 2026, 7:06 pm
----------- Advertisement -----------
HomeNewsEntertainmentਇਸ ਲਾਇਲਾਜ ਬਿਮਾਰੀ ਨਾਲ ਜੂਝ ਰਹੀ ਹੈ ਯਾਮੀ ਗੌਤਮ, ਖ਼ੁਦ ਕੀਤਾ ਖੁਲਾਸਾ

ਇਸ ਲਾਇਲਾਜ ਬਿਮਾਰੀ ਨਾਲ ਜੂਝ ਰਹੀ ਹੈ ਯਾਮੀ ਗੌਤਮ, ਖ਼ੁਦ ਕੀਤਾ ਖੁਲਾਸਾ

Published on

----------- Advertisement -----------

ਲੰਬੇ ਸਮੇਂ ਤੋਂ ਫੇਅਰ ਐਂਡ ਲਵਲੀ ਦੀ ਪੋਸਟਰ ਗਰਲ ਰਹੀ ਯਾਮੀ ਗੌਤਮ ਨੇ ਖੁਲਾਸਾ ਕੀਤਾ ਹੈ ਕਿ ਉਹ ‘ਕੇਰਾਟੋਸਿਸ ਪਿਲਾਰਿਸ’ ਨਾਂ ਦੀ ਚਮੜੀ ਨਾਲ ਜੁੜੀ ਬੀਮਾਰੀ ਨਾਲ ਜੂਝ ਰਹੀ ਹੈ ਅਤੇ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਯਾਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆ ਹਨ। ਇਨ੍ਹਾਂ ਤਸਵੀਰਾਂ ਬਾਰੇ ਯਾਮੀ ਨੇ ਦੱਸਿਆ ਕਿ ਇਹ ਉਸ ਦੀਆਂ ਅਨਐਡਿਟ ਤਸਵੀਰਾਂ ਹਨ।

ਉਸ ਨੇ ਕਿਹਾ ਕਿ ਇਸ ਤਸਵੀਰਾਂ ਵਿੱਚ ਉਸ ਦੇ ਸਰੀਰ ਉੱਤੇ ਲਾਲ ਰੰਗ ਦੇ ਦਾਣੇ ਨਜ਼ਰ ਆ ਰਹੇ ਹਨ, ਇਹ ਧੁਪ ਜਾਂ ਆਮ ਤੌਰ ‘ਤੇ ਹੋਣ ਵਾਲੇ ਦਾਣੇ ਨਹੀਂ ਹਨ। ਬਲਕਿ ਉਹ ਇੱਕ ਸਕਿਨ ਐਲਰਜੀ ਦੇ ਕਾਰਨ ਹੋਏ ਹਨ। ਉਸ ਨੇ ਕਿਹਾ ਕਿ ਇਹ ਬਿਮਾਰੀ ਲਾਇਲਾਜ ਹੈ। ਆਪਣੀ ਪੋਸਟ ਵਿੱਚ ਲਿਖਦੇ ਹੋਏ ਯਾਮੀ ਨੇ ਦੱਸਿਆ ਕਿ ਉਸ ਨੂੰ ਇਹ ਬਿਮਾਰੀ ਟੀਨਏਜ਼ ਦੇ ਸਮੇਂ ਤੋਂ ਹੀ ਹੈ ਤੇ ਇਹ ਹਮੇਸ਼ਾ ਰਹੇਗੀ। ਯਾਮੀ ਨੇ ਦੱਸਿਆ ਕਿ ਜਿਹੜੇ ਲੋਕ ਨਹੀਂ ਜਾਣਦੇ, ਉਨ੍ਹਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ, ਇਸ ਬਿਮਾਰੀ ਦੇ ਚਲਦੇ ਨਿੱਕੇ -ਨਿੱਕੇ ਦਾਣੇ ਨਿਕਲ ਆਉਂਦੇ ਹਨ। ਇਹ ਖੁਰਦਰੇ, ਡਰਾਈ ਰਹਿੰਦੇ ਹਨ।

ਇਹ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਮੌਸਮ ਦੇ ਬਦਲਾਅ ਕਾਰਨ ਸਕਿਨ ਵਿੱਚ ਨਮੀ ਦੀ ਕਮੀ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਇਸ ਸਬੰਧੀ ਯਾਮੀ ਨੇ ਆਪਣੇ ਇੱਕ ਇੰਟਰਵੀਊ ਦੇ ਵਿੱਚ ਵੀ ਖੁੱਲ੍ਹ ਕੇ ਗੱਲ ਕੀਤੀ। ਯਾਮੀ ਨੇ ਦੱਸਿਆ ਕਿ ਸ਼ੂਟਿੰਗ ਦੇ ਦੌਰਾਨ ਉਸ ਨੂੰ ਇਹ ਦਾਣੇ ਛੁਪਾਉਣੇ ਬੇਹੱਦ ਔਖਾ ਲੱਗਦਾ ਸੀ। ਇਸ ਬਿਮਾਰੀ ਦੀ ਜਾਣਕਾਰੀ ਸਾਂਝੀ ਕਰਨ ਦੇ ਵਿੱਚ ਮੈਨੂੰ ਕਈ ਸਾਲ ਲੱਗ ਗਏ। ਮੈਂ ਪੋਸਟ ‘ਤੇ ਫੈਨਜ਼ ਦੀ ਪ੍ਰਤੀਕੀਰਿਆ ਵੇਖ ਕੇ ਬਹੁਤ ਖੁਸ਼ ਹਾਂ। ਯਾਮੀ ਦੀਆਂ ਇਹ ਫੋਟੋਜ਼ ਐਡਿਟ ਹੋਣ ਲਈ ਜਾਣੀਆਂ ਸਨ, ਪਰ ਉਸ ਨੇ ਸੋਚਿਆ ਕਿ ਕਿਉਂ ਨਾਂ ਉਹ ਆਪਣੀ ਇਸ ਬਿਮਾਰੀ ਨੂੰ ਸਵੀਕਾਰ ਕਰਦੇ ਹੋਏ , ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਵੇ। ਫੈਨਜ਼ ਯਾਮੀ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਸ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਬਕਾ ਮੰਤਰੀ ਦੇ ਪੁੱਤ ਨੇ ਚੁੱਕਿਆ ਖੌਫਨਾਕ ਕਦਮ, ਚੰਡੀਗੜ੍ਹ ਦੇ ਫਾਰਮ ਹਾਊਸ ‘ਚ ਖੁਦ ਨੂੰ ਮਾਰੀ ਗੋ/ਲੀ

ਹਰਿਆਣਾ ਦੇ ਸਾਬਕਾ ਮੰਤਰੀ ਜਸਵਿੰਦਰ ਸਿੰਘ ਸੰਧੂ ਦੇ ਪੁੱਤਰ ਗਗਨਜੋਤ ਸੰਧੂ (48) ਨੇ ਬੀਤੇ...

ਹਲਵਾਰਾ ਏਅਰਪੋਰਟ ‘ਤੇ ਮੁੜ ਖੱਜਲ ਹੋਏ ਯਾਤਰੀ, 6 ਦਿਨਾਂ ‘ਚ ਤੀਜੀ ਵਾਰ ਦਿੱਲੀ ਫ਼ਲਾਈਟ ਰੱਦ

ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਦਾ ਸੁਪਨਾ ਹੁਣ ਮੁਸਾਫ਼ਰਾਂ ਲਈ ਸਹੂਲਤ ਦੀ...

ਨਿੱਜੀ ਸਕੱਤਰ ਦੇ ਘਰੋਂ ਵੱਡੀ ਬਰਾਮਦਗੀ ਮਗਰੋਂ ਕਾਂਗਰਸੀ ਆਗੂ Harish Rawat ਵੱਲੋਂ ਅਹੁਦਿਆਂ ਤੋਂ ਅਸਤੀਫ਼ਾ

ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਆਪਣੇ...

ਜਲੰਧਰ ‘ਚ ਬਦਮਾਸ਼ ਦਾ ਐਨਕਾਊਂਟਰ, ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਿਸ ‘ਤੇ ਕੀਤੀ ਫਾਇਰਿੰਗ

ਜਲੰਧਰ ਪੁਲਿਸ ਨੇ ਮੁਠਭੇੜ ਦੌਰਾਨ ਗੋਲੀ ਮਾਰ ਕੇ ਇੱਕ ਬਦਮਾਸ਼ ਨੂੰ ਗ੍ਰਿਫਰਾਤ ਕੀਤਾ ਹੈ।...

ਯੂਰਪ ਤੱਕ ਪਹੁੰਚੀ ਪੰਜਾਬ ਪੁਲਿਸ, ਗੈਂਗਸਟਰ ਅੰਮ੍ਰਿਤ ਦਲਮ ਲਿਆਂਦਾ ਭਾਰਤ; ਕਈ ਮਾਮਲਿਆਂ ‘ਚ ਸੀ ਲੋੜੀਂਦਾ

ਕੌਮਾਂਤਰੀ ਪੱਧਰ ‘ਤੇ ਸਰਗਰਮ ਸੰਗਠਿਤ ਅਪਰਾਧਿਕ ਗਿਰੋਹਾਂ ਵਿਰੁੱਧ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ...

ਮਨਜੀਤ ਕੌਰ ਦਾ ਵੀਡੀਓ ਆਇਆ ਸਾਹਮਣੇ, PGI ‘ਚ Bed ‘ਤੇ ਪਈ ਹੋਈ ਇਨਫਲੁਐਂਸਰ

ਪੰਜਾਬੀ ਇਨਫਲੁਐਂਸਰ ਮਨਜੀਤ ਕੌਰ ਦਾ ਮੌਤ ਤੋਂ ਪਹਿਲਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।...

ਲਾਹੌਰ ਹਾਈ ਕੋਰਟ ਨੇ ਪੰਜਾਬੀ ਮਹਿਲਾ ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਕੀਤਾ ਤਲਬ

ਲਾਹੌਰ ਹਾਈ ਕੋਰਟ ਨੇ ਪੰਜਾਬ ਦੇ ਕਪੂਰਥਲਾ ਤੋਂ ਪਾਕਿਸਤਾਨ ਆਈ ਸਰਬਜੀਤ ਕੌਰ ਦੇ ਮੁਸਲਿਮ...

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...