ਮੋਰਿੰਡਾ ਨੇਡ਼ਲੈ ਪਿੰਡ ਉਧਮਪੁਰ ਨਲਾ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਦੀ ਮੋਟਰਸਾਈਕਲ ਤੇ ਸਵਾਰ 2 ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਰੀਬ ਸਵੇਰੇ 7:30 ਵਜੇ ਜਦੋ ਅਵਤਾਰ ਸਿੰਘ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਸਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਲੈਡ ਮਾਰਗੇਜ ਬੈਕ ਮੋਰਿੰਡਾ ਦੇ ਡਾਇਰੈਕਟਰ ਚੁਣੇ ਗਏ ਸਨ, ਉਹ ਦੁੱਧ ਦੀ ਡਾਇਰੀ ਅੱਗੇ ਪਹੁੰਚੇ ਤਾਂ ਮੋਟਰ ਸਾਈਕਲ ਤੇ ਸਵਾਰ 2 ਵਿਆਕਤੀਆਂ ਵੱਲੋਂ ਉਨਾ ਤੇ ਗੋਲੀਆਂ ਚਲਾਉਣੀਆ ਸੁਰੂ ਕਰ ਦਿੱਤੀਆਂ ਗਈਆ। ਹਮਲਾਕਾਰੀਆਂ ਵੱਲੋ ਕਰੀਬ 9 ਫਾਇਰ ਕੀਤੇ ਗਏ ਜਿਸਦੇ ਚਲਦਿਆਂ ਉਨਾ ਨੂੰ ਗੰਭੀਰ ਜਖ਼ਮੀ ਹੋ ਗਏ। ਜਿਸ ਉਪਰੰਤ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ।