ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਹਰ ਬੂਥ ਕਾਂਗਰਸ ਮਜ਼ਬੂਤ’ ਦੇ ਨਾਲ ਰਾਜਾ ਵੜਿੰਗ ਦਾ ਹੌਸਲਾ ਦੁੱਗਣਾ ਹੋ ਗਿਆ। ਮੈਂ ਸ਼ੁਕਰਗੁਜ਼ਾਰ ਹਾਂ ਕਿ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਲ ਘੜੀ ਵਿਚ ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਹੋ। ਤੁਹਾਡੇ ਸਹਾਰੇ ਤੇ ਹੌਸਲੇ ਸਦਕਾ ਰੋਜ਼ਾਨਾ ਰਾਜਾ ਵੜਿੰਗ ਰਾਤ ਨੂੰ ਡਿੱਗ ਕੇ ਫਿਰ ਉਠਦਾ ਰਿਹਾ। ਉਨ੍ਹਾਂ ਸਾਥੀਆਂ ਨੇ ਜਿਨ੍ਹਾਂ ਨੇ ਪਿਛਲੇ ਸਾਢੇ 4 ਸਾਲ ਅਜਿਹਾ ਪਿਆ ਦਿੱਤਾ ਜਿਵੇਂ ਆਪਣੇ ਸਕੇ ਭਰਾਵਾਂ ਤੋਂ ਵੀ ਵਧ ਪਿਾਰ ਦਿੱਤਾ ਹੋਵੇ।
ਕਾਂਗਰਸ ਦੀ ਕਮਾਨ ਅੱਜ ਤੋ ਸਾਢੇ 4 ਸਾਲ ਪਹਿਲਾਂ ਜਦੋਂ ਸੰਭਾਲੀ ਤਾਂ ਉਦੋਂ ਹਾਲਤ ਕੁਝ ਚੰਗੇ ਨਹੀਂ ਸਨ। ਚੋਣ ਪ੍ਰਕਿਰਿਆ ਤੋਂ ਬਾਹਰ ਆਏ ਸੀ ਤੇ 80 ਸੀਟਾਂ ‘ਤੇ ਅਸੀਂ ਰਾਜ ਕਰਦੇ ਸੀ ਤੇ ਅਚਾਨਕ ਅਸੀਂ 80 ਸੀਟਾਂ ਤੋਂ 18 ਸੀਟਾਂ ‘ਤੇ ਆ ਗਏ। ਇਸ ਵੱਡੀ ਹਾਰ ਤੋਂ ਬਾਅਦ ਕਾਂਗਰਸ ਦਾ ਹਰ ਵਰਕਰ ਤੇ ਸਾਥੀ ਟੁੱਟ ਗਿਆ। ਉੁਨ੍ਹਾਂ ਦੇ ਹੌਸਲੇ ਡਿੱਗੇ ਤੇ ਬਹੁਤ ਸਾਰੇ ਲੋਕ ਉਸ ਹਾਰ ਨੂੰ ਬਰਦਾਸ਼ਤ ਨਹੀਂ ਕਰ ਸਕੇ। ਫਿਰ ਇਕ ਨਵਾਂ ਸਿਲਸਿਲਾ ਸ਼ੁਰੂ ਹੋਇਆ ਪਾਰਟੀ ਤੋਂ ਚਲੇ ਜਾਣ ਦਾ। ਕਈ ਵੱਡੇ ਚਿਹਰੇ ਇਸ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਗਏ। ਉਸ ਸਮੇਂ ਰਾਹੁਲ ਗਾਂਧੀ ਜੀ ਨੇ ਰਾਜਾ ਵੜਿੰਗ ਨੂੰ ਪੰਜਾਬ ਦੀ ਕਮਾਨ ਦਿੱਤੀ। ਮੈਨੂੰ ਉਸ ਸਮੇਂ ਸਮਝ ਨਹੀਂ ਆ ਰਿਹਾ ਸੀ। ਮੇਰੀ ਸੋਚ ਮੁਤਾਬਕ ਮੈਂ ਸ਼ੁਰੂਆਤ ਕੀਤੀ ਤੇ ਰੋਜ਼ ਨਵੇਂ-ਨਵੇਂ ਰਸਤੇ ਲੱਭਦੇ ਗਏ। ਪਹਿਲਾਂ ਜਿਥੇ ਕੁੱਲ 117 ਵਿਚੋਂ 18 ਸੀਟਾਂ ਆਈਆਂ ਸਨ ਤੇ ਮਾਲਵੇ ਵਿਚ 69 ਸੀਟਾਂ ਤੋਂ ਸਿਰਫ 2 ਸੀਟਾਂ ਹੀ ਹਾਸਲ ਹੋਈਆਂ ਸਨ ਤੇ ਸੰਸਦ ਚੋਣਾਂ ਵਿਚ ਤੁਹਾਡੇ ਹੌਸਲੇ ਨਾਲ ਕਾਂਗਰਸ ਵਰਕਰ ਦੇ ਬੂਥ ‘ਤੇ ਕੰਮ ਕਰਨ ਵਾਲਿਆਂ ਨੂੰ ਕੋਈ ਜਾਣਦਾ ਵੀ ਨਹੀਂ, ਦੀ ਮਿਹਨਤ ਸਦਕਾ ਜ਼ਿਲ੍ਹਾ ਪ੍ਰਧਾਨ, ਬਲਾਕ ਪ੍ਰਧਾਨ, ਮੰਡਲ ਦੇ ਪ੍ਰਧਾਨ, ਇਕਾਈਆਂ, ਕਮੇਟੀਆਂ, ਬੂਥ ਦੇ ਪ੍ਰਧਾਨ ਦੀ ਮਿਹਨਤ ਕਰਕੇ ਅਸੀਂ 13 ਸੀਟਾਂ ਵਿਚੋਂ 7 ਸੀਟਾਂ ਲੋਕ ਸਭਾ ਵਿਚ ਜਿੱਤੀਆਂ। ਮਾਲਵੇ ਵਿਚੋਂ 2 ਸੀਟਾਂ ਵਿਧਾਨ ਸਭਾ ਆਈਆਂ ਸਨ ਤੇ ਪਾਰਲੀਮੈਂਟ ਦੀਆਂ 4 ਸੀਟਾਂ ‘ਤੇ ਜਿੱਤ ਹਾਸਲ ਕੀਤੀ।
ਜੇਕਰ ਅੱਜ ਮੈਂ ਖੜ੍ਹਾ ਹਾਂ ਤਾਂ ਸਿਰਫ ਤੁਹਾਡੇ ਲੋਕਾਂ ਦੀ ਬਦੌਲਤ ਹਾਂ। ਮੇਰੀ ਇੱਛਾ ਹੈ ਕਿ ਮੈਂ ਉਨ੍ਹਾਂ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਇਥੇ ਪਹੁੰਚਾਉਣ ਤੇ ਕਾਂਗਰਸ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਵਿਚ ਮਦਦ ਕੀਤੀ, ਉਨ੍ਹਾਂ ਲਈ ਕੁਝ ਕਰ ਸਕਾਂ। ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਤੁਹਾਡੇ ਆਸ਼ੀਰਵਾਦ ਸਦਕਾ ਮੈਂ ਉਨ੍ਹਾਂ ਮੁਸ਼ਕਲਾਂ ਨੂੰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸਰ ਕਰ ਲਵਾਂਗਾ। ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਲੋਕ ਇਸ ਗੱਲ ‘ਤੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਸਾਨੂੰ ਆਮ ਲੋਕਾਂ ਤੇ ਵਰਕਰਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਬੇਸ਼ੱਕ ਮੈਨੂੰ ਇਸ ਮਕਸਦ ਲਈ ਜਿੰਨੀਆਂ ਮਰਜ਼ੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇ ਮੈਂ ਦ੍ਰਿੜ੍ਹ ਰਹਾਂਗਾ। ਮੈਂ ਆਪਣੇ ਵਰਗੇ ਸਾਥੀਆਂ ਨੂੰ ਉਹ ਪਲੇਟਫਾਰਮ ਜ਼ਰੂਰ ਮੁਹੱਈਆ ਕਰਵਾਵਾਂਗਾ ਜਿਥੇ ਖੜ੍ਹੇ ਹੋ ਕੇ ਉਹ ਪੰਜਾਬੀ, ਪੰਜਾਬੀਆਂ ਤੇ ਧਰਤੀ ਮਾਤਾ ਦੀ ਸੇਵਾ ਕਰ ਸਕਣ।











