ਫਿਰੋਜ਼ਪੁਰ: ਫਿਰੋਜ਼ਪੁਰ ਦੇ ਤਲਵੰਡੀ ਭਾਈ ਇਲਾਕੇ ‘ਚ ਤਿੰਨ ਧੀਆਂ ਦੇ ਵਿਆਹ ਲਈ ਲਿਆ 6 ਲੱਖ ਦਾ ਕਰਜ਼ਾ ਨਾ ਮੋੜਨ ‘ਤੇ ਪਿੰਡ ਕਰਮੂਵਾਲਾ ਦੇ ਕਿਸਾਨ ਬੂਟਾ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਹੁਣ ਚੌਥੀ ਧੀ ਦਾ ਵਿਆਹ ਹੋਣਾ ਸੀ ਤੇ ਪੈਸੇ ਦਾ ਇੰਤਜ਼ਾਮ ਕਿਧਰੋਂ ਨਹੀਂ ਹੋਇਆ ਤਾਂ ਉਨ੍ਹੇ ਇਹ ਖੌਫਨਾਕ ਕਦਮ ਚੁੱਕ ਲਿਆ। ਮ੍ਰਿਤਕ ਕਿਸਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਡੇਢ ਏਕੜ ਜ਼ਮੀਨ ਹੈ। ਘਰ ਵਿੱਚ ਗੁਜ਼ਾਰਾ ਕਰਨਾ ਔਖਾ ਹੈ। ਬੂਟਾ ਦੀਆਂ ਚਾਰ ਧੀਆਂ ਹਨ, ਤਿੰਨ ਧੀਆਂ ਵਿਆਹੀਆਂ ਹੋਈਆਂ ਹਨ। ਬੂਟਾ ਨੇ ਉਨ੍ਹਾਂ ਦੇ ਵਿਆਹ ਲਈ ਛੇ ਲੱਖ ਰੁਪਏ ਕਰਜ਼ਾ ਲਿਆ ਸੀ। ਉਸ ਨੂੰ ਮੋੜ ਨਾ ਸਕਿਆ।
ਹੁਣ ਚੌਥੀ ਧੀ ਦਾ ਵਿਆਹ ਹੋਣਾ ਸੀ ਪਰ ਪਹਿਲਾਂ ਕਰਜ਼ਾ ਹੋਣ ਕਾਰਨ ਪੈਸੇ ਦਾ ਇੰਤਜ਼ਾਮ ਨਹੀਂ ਹੋ ਸਕਿਆ। ਬੂਟਾ ਇਸ ਗੱਲੋਂ ਚਿੰਤਤ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ।












