ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਰਿਪੋਰਟ ਮੁਤਾਬਕ ਸਕਾਰਪੀਓ ਦਾ ਮਾਲਕ ਕੰਮ ਦੇ ਸਿਲਸਿਲੇ ਵਿਚ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਸੀ। ਅਜਿਹੇ ਵਿਚ ਉਸ ਨੂੰ ਚਿੰਤਾ ਸੀ ਕਿ ਉਸ ਦੇ ਪਿੱਛੇ ਘਰ ਦੇ ਬਾਹਰ ਖੜ੍ਹੀ ਗੱਡੀ ਸੁਰੱਖਿਅਤ ਰਹੇਗੀ ਜਾਂ ਨਹੀਂ। ਬੱਸ ਫਿਰ ਕੀ ਸੀ, ਉਸ ਨੇ ਅਜਿਹਾ ਇੰਤਜ਼ਾਮ ਕੀਤਾ ਕਿ ਜਿਸ ਨੂੰ ਦੇਖ ਕੇ ਆਸ-ਪਾਸ ਦੇ ਸਾਰੇ ਲੋਕ ਹੈਰਾਨ ਰਹਿ ਗਏ। ਗੱਡੀ ਨੂੰ ਹੇਠਾਂ ਪਾਰਕ ਕਰਨ ਦੀ ਬਜਾਏ ਸਿੱਧੇ ਘਰ ਦੀ ਛੱਤ ‘ਤੇ ਪਾਰਕ ਕਰ ਦਿੱਤੀ।
ਗੱਡੀ ਦੇ ਮਾਲਕ ਨੇ ਕ੍ਰੇਨ ਮੰਗਵਾਈ ਤੇ ਮਹਿੰਦਰਾ ਸਕਰਾਪੀਓ ਨੂੰ ਛੱਤ ‘ਤੇ ਚੜ੍ਹਾ ਦਿੱਤਾ। ਹੁਣ ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਵਧਾਨੀ ਨਾਲ ਗੱਡੀ ਨੂੰ ਮਕਾਨ ਦੀ ਛੱਤ ‘ਤੇ ਚੜ੍ਹਾਇਆ ਜਾਂਦਾ ਹੈ। ਹੇਠਾਂ ਖੜ੍ਹੇ ਲੋਕ ਇਸ ਪੂਰੇ ਨਜ਼ਾਰੇ ਨੂੰ ਦੇਖ ਰਹੇ ਹੁੰਦੇ ਹਨ। ਗੱਡੀ ਨੂੰ ਹੌਲੀ-ਹੌਲੀ ਉਪਰ ਛੱਤ ‘ਤੇ ਉਤਾਰਿਆ ਜਾਂਦਾ ਹੈ। ਲੋਕ ਗੱਡੀ ਦੇ ਮਾਲਕ ਵੱਲੋਂ ਲਗਾਏ ਗਏ ਇਸ ਦੇਸੀ ਜੁਗਾੜ ਦੀ ਕਾਫੀ ਤਾਰੀਫ ਕਰ ਰਹੇ ਹਨ ਤੇ ਜਦੋਂ ਕਿ ਕੁਝ ਦਾ ਕਹਿਣਾ ਹੈ ਕਿ ਗੱਡੀ ਬਚਾਉਣ ਲਈ ਮਾਲਿਕ ਨੇ ਸੱਚਮੁੱਚ ਅਨੋਖਾ ਤਰੀਖਾ ਲੱਭਿਆ ਹੈ।
ਵਾਇਰਲ ਵੀਡੀਓ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਲਕ ਨੇ ਆਪਣੀ ਗੱਡੀ ਨੂੰ ਚੋਰੀ ਤੋਂ ਬਚਾਉਣ ਲਈ ਇਹ ਕਦਮ ਚੁਕਿਆ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਵੀਡੀਓ ਬਿਹਾਰ ਵਿਚ ਹੀ ਬਣਾਇਆ ਗਿਆ ਹੈ ਤੇ ਇਸ ਵਿਚ ਦਿਖਾਈ ਦੇ ਰਿਹਾ ਸ਼ਖਸ ਅਸਲ ਵਿਚ ਗੱਡੀ ਦਾ ਮਾਲਕ ਹੈ।