January 22, 2025, 10:53 pm
----------- Advertisement -----------
HomeNewsBreaking Newsਬਲਾਤਕਾਰ ਤੋਂ ਬਾਅਦ ਗਰਭਵਤੀ ਹੋਈ ਤਾਂ ਜ਼ਹਿਰ ਦੇਕੇ ਦਿੱਤੀ ਸੀ ਮੌ+ਤ,ਜਾਣੋਂ ਢੱਡਰੀਆਂ...

ਬਲਾਤਕਾਰ ਤੋਂ ਬਾਅਦ ਗਰਭਵਤੀ ਹੋਈ ਤਾਂ ਜ਼ਹਿਰ ਦੇਕੇ ਦਿੱਤੀ ਸੀ ਮੌ+ਤ,ਜਾਣੋਂ ਢੱਡਰੀਆਂ ਵਾਲੇ ਦਾ ਕਾਲਾ ਸੱਚ!

Published on

----------- Advertisement -----------

ਪੰਜਾਬ ਦੇ ਪਟਿਆਲਾ ਜਿਲ੍ਹੇ ਵਿੱਚ ਪੈਂਦੇ ਗੁਰਦੁਆਰਾ ਪਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ 12 ਸਾਲ ਪੁਰਾਣੇ ਕਥਿਤ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ 7 ਦਸਬੰਰ ਨੂੰ ਪਟਿਆਲਾ ਦੇ ਪਸਿਆਣਾ ਪੁਲਿਸ ਥਾਣੇ ’ਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਮਾਮਲੇ ’ਚ ਕਾਰਵਾਈ ਨਾ ਕਰਨ ਵਾਲੇ ਐਸਐਚਓ ਅਤੇ ਐਸਪੀ ਖਿਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ। ਦਰਅਸਲ 12 ਸਾਲ ਪਹਿਲਾਂ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਸਮੇਂ ਕਾਰਵਾਈ ਨਾ ਕਰਨ ਵਾਲੇ ਐਸਐਚਓ ਅਸ਼ੋਕ ਕੁਮਾਰ ਅਤੇ ਐਸਪੀ ਸੇਵਾ ਸਿੰਘ ਮੱਲ੍ਹੀ ਖਿਲਾਫ ਵੀ ਕਾਰਵਾਈ ਕੀਤੀਜਾ ਰਹੀ ਹੈ। ਫਿਲਹਾਲ ਹੁਣ ਇਸ ਮਾਮਲੇ ’ਤੇ ਭਲਕੇ ਸੁਣਵਾਈ ਹੋਵੇਗੀ।  ਡੀਜੀਪੀ ਨੇ ਹਾਈਕੋਰਟ ’ਚ ਦਰਜ ਕਰਵਾਏ ਹਲਫਨਾਮੇ ’ਚ ਦੱਸਿਆ ਹੈ ਕਿ ਉਸ ਸਮੇਂ ਮ੍ਰਿਤਕ ਦੀ ਮਾਂ ਨੇ ਕਿਸੇ ’ਤੇ ਵੀ ਸਵਾਲ ਨਹੀਂ ਚੁੱਕੇ ਸੀ ਅਤੇ ਕੁਝ ਵੀ ਗਲਤ ਹੋਣ ਤੋਂ ਇਨਕਾਰ ਕੀਤਾ ਸੀ। ਪਰ ਬਾਅਦ ਵਿੱਚ ਮ੍ਰਿਤਕ ਦੀ ਭੈਣ ਨੇ 16 ਜੂਨ 2012 ਤੋਂ 9 ਨਵੰਬਰ 2012 ਦਰਮਿਆਨ ਪੁਲਿਸ ਕੋਲ ਚਾਰ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਬਾਬੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਸ ਸਮੇਂ ਇੰਸਪੈਕਟਰ ਅਸ਼ੋਕ ਕੁਮਾਰ ਜੋ ਕਿ ਪਸਿਆਣਾ ਥਾਣੇ ਦੇ ਐਸਐਚਓ ਸਨ ਅਤੇ ਸੇਵਾ ਸਿੰਘ ਮੱਲ੍ਹੀ ਜੋ ਡੀਐਸਪੀ ਸਨ, ਨੇ ਅਗਲੀ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਹੁਣ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।ਹਾਲਾਂਕਿ ਡੀਜੀਪੀ ਨੇ ਇਹ ਵੀ ਕਿਹਾ ਹੈ ਕਿ ਦਫ਼ਤਰੀ ਵਿਧੀ ਅਨੁਸਾਰ 1 ਜਨਵਰੀ 2007 ਤੋਂ 31 ਦਸੰਬਰ 2014 ਤੱਕ ਦਾ ਰਿਕਾਰਡ ਨਸ਼ਟ ਕਰ ਦਿੱਤਾ ਗਿਆ ਹੈ।ਡੀਜੀਪੀ ਨੇ ਇਹ ਵੀ ਦੱਸਿਆ ਕਿ ਇਹ ਮਾਮਲਾ ਇਸ ਘਟਨਾ ਦੇ 10 ਸਾਲ ਬਾਅਦ ਉਦੋਂ ਸਾਹਮਣੇ ਆਇਆ ਜਦੋਂ ਪਟੀਸ਼ਨਰ, ਜੋ ਕਿ ਮ੍ਰਿਤਕ ਦਾ ਭਰਾ ਹੈ, ਨੇ 12 ਦਸੰਬਰ 2023 ਨੂੰ ਸ਼ਿਕਾਇਤ ਕੀਤੀ ਸੀ ਕਿ 8 ਸਤੰਬਰ 2023 ਨੂੰ ਸਮਾਣਾ ਦੀ ਮੰਡੀ ਵਿੱਚੋਂ ਸਬਜ਼ੀ ਖਰੀਦਦੇ ਸਮੇਂ ਉਸ ਨੇ ਕੁਝ ਅਣਪਛਾਤੇ ਲੋਕਾਂ ਨੇ ਧਮਕੀ ਦਿੱਤੀ ਸੀ ਕਿ ਉਹ ਇਸ ਮਾਮਲੇ ‘ਤੇ ਆਪਣਾ ਮੂੰਹ ਬੰਦ ਰੱਖੇ, ਨਹੀਂ ਤਾਂ ਉਸ ਦਾ ਵੀ ਉਸ ਦੀ ਭੈਣ ਵਰਗਾ ਹਾਲ ਹੋਵੇਗਾ। ਉਸ ਤੋਂ ਬਾਅਦ ਇਸ ਸਾਲ 16 ਅਕਤੂਬਰ ਨੂੰ ਦੁਬਾਰਾ ਸ਼ਿਕਾਇਤ ਦਿੱਤੀ ਗਈ। ਜਿਸ ਤੋਂ ਬਾਅਦ ਇਹ ਪਟੀਸ਼ਨ ਹਾਈਕੋਰਟ ਪਹੁੰਚੀ।

ਪਟੀਸ਼ਨ ’ਚ ਕੁੜੀ ਦੇ ਪਰਿਵਾਰ ਨੇ ਲਾਏ ਕੀ ਇਲਜ਼ਾਮ ? 

22 ਅਪ੍ਰੈਲ 2012 ਨੂੰ ਕੀਤਾ ਗਿਆ ਸੀ ਕੁੜੀ ਦਾ ਕਤਲ 

ਲਗਾਤਾਰ ਰੇਪ ਤੋਂ ਬਾਅਦ ਕੁੜੀ ਹੋ ਗਈ ਸੀ ਗਰਭਵਤੀ 

ਪਰਮੇਸ਼ਰ ਦੁਆਰ ’ਚ ਜ਼ਹਿਰ ਦੇਕੇ ਮਾਰਿਆ ਗਿਆ 

ਸਮਝੌਤੇ ਬਹਾਨੇ ਡੇਰੇ ’ਚ ਬੁਲਾਕੇ ਜ਼ਹਿਰ ਦਿੱਤਾ

ਪੋਸਟਮਾਰਟਮ ਰਿਪੋਰਟ ’ਚ ਹੋਈ ਸੀ ਜ਼ਹਿਰ ਨਾਲ ਮੌਤ ਦੀ ਪੁਸ਼ਟੀ 

ਪੁਲਿਸ ਨੇ ਢੱਡਰੀਆਂ ਵਾਲੇ ਦੇ ਦਬਾਅ ਹੇਠ ਨਹੀਂ ਕੀਤੀ ਸੀ FIR ਦਰਜ 

14 ਨਵੰਬਰ ਨੂੰ ਜਾਰੀ ਕੀਤੀ ਵੀਡੀਓ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ ਇਹ ਘਟਨਾ 13 ਸਾਲ ਪੁਰਾਣੀ ਹੈ, ਉਸ ਵੇਲ਼ੇ ਇਹ ਵਾਪਰੀ ਸੀ, ਉਸ ਵੇਲੇ ਉਹ ਪੰਜਾਬ ਤੋਂ ਬਾਹਰ ਸੀ।ਉਨ੍ਹਾਂ ਦਾਅਵਾ ਕੀਤਾ, ”ਇੱਥੇ ਇੱਕ ਔਰਤ ਨੇ ਆ ਕੇ ਪਰਮੇਸ਼ਵਰ ਦੁਆਰ ਦੇ ਗੇਟ ਤੋਂ ਬਾਹਰ ਕੋਈ ਜ਼ਹਿਰੀਲੀ ਦਵਾਈ ਖਾ ਲ਼ਈ ਸੀ। ਇਸ ਤੋਂ ਬਾਅਦ ਸਾਡੇ ਬੰਦਿਆਂ ਨੇ ਸੜਕ ਉੱਤੇ ਪ੍ਰਾਈਵੇਟ ਗੱਡੀ ਰੋਕ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਸੀ। ਐਬੂਲੈਂਸ ਨੂੰ ਫੋਨ ਵੀ ਕੀਤਾ ਸੀ। ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ ਸੀ।”ਢੱਡਰੀਆਂਵਾਲੇ ਨੇ ਅੱਗੇ ਕਿਹਾ, ”ਉਸ ਵੇਲੇ ਮ੍ਰਿਤਕਾ ਦੀ ਭੈਣ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਸਾਡੇ ਉੱਤੇ ਇਹ ਕੇਸ ਦਰਜ ਹੋਵੇ, ਪਰ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਸਾਫ਼ ਹੋ ਗਿਆ ਸੀ। ਉਸ ਦਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਨਿਕਲਿਆ ਸੀ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਡੱਲੇਵਾਲ ਨੂੰ ਖ਼ਤਰੇ ਤੋਂ ਬਾਹਰ ਐਲਾਨੇ ਜਾਣ ‘ਤੇ ਸੁਪਰੀਮ ਕੋਰਟ ਕਿਹਾ ,  ਰਿਪੋਰਟ ਵਿੱਚੋਂ ਇਹ ਲਾਈਨ ਹਟਾਓ,

ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਲਈ ਭੁੱਖ ਹੜਤਾਲ ‘ਤੇ...

ਬਦਲੇਗਾ ਪੰਜਾਬ ਦਾ ਮੌਸਮ, 17 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਹੇਠਾਂ ਡਿੱਗਿਆ ਪਾਰਾ

ਪੰਜਾਬ ਦੇ ਮੌਸਮ ਵਿਚ ਅੱਜ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਪੰਜਾਬ...

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਹੋਵੇਗੀ 30 ਜਨਵਰੀ ਨੂੰ, ਪ੍ਰਸ਼ਾਸਨ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਹੁਣ 30 ਜਨਵਰੀ ਨੂੰ ਹੋਵੇਗੀ। ਡੀਸੀ ਨਿਸ਼ਾਂਤ...

ਕਾਂਗਰਸ ਦੇ ਵਿਧਾਇਕ ਦੀ ਪੰਜਾਬ ’ਤੇ ਵਿਵਾਦਤ ਬਿਆਨ, ਹਿਮਾਚਲ ’ਚ ਨਸ਼ੇ ਲਈ ਪੰਜਾਬ ਨੂੰ ਠਹਿਰਾਇਆ ਜ਼ਿਮੇਵਾਰ

ਧਰਮਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਧਾਇਕ ਚੰਦਰਸ਼ੇਖਰ ਨੇ ਹਿਮਾਚਲ ਪ੍ਰਦੇਸ਼ ਵਿੱਚ ਨੌਜਵਾਨਾਂ ਵਿੱਚ ਵੱਧ...

ਸਿਗਨਲ ਟੱਪਣ, ਹੈਲਮੇਟ ਨਾ ਪਾਉਣ ਵਾਲੇ ਸਾਵਧਾਨ! ਪੰਜਾਬ ‘ਚ ਹੁਣ ਕੱਟਣਗੇ Online ਚਲਾਨ

ਪੰਜਾਬ ਵਿਚ ਕੈਮਰਿਆਂ ਰਾਹੀਂ ਚਲਾਨ ਪੇਸ਼ ਕਰਨ ਦੀ ਸਕੀਮ 26 ਜਨਵਰੀ ਤੋਂ ਸ਼ੁਰੂ ਹੋਣ...

14 ਫ਼ਰਵਰੀ ਨੂੰ ਹੋਣ ਵਾਲੀ ਮੀਟਿੰਗ ‘ਤੇ ਡੱਲੇਵਾਲ ਦਾ ਬਿਆਨ, ਕਿਹਾ- “ਜੇਕਰ ਸਿਹਤ ਠੀਕ ਹੋਈ ਤਾਂ ਜਾਵਾਂਗਾ”

ਪੰਜਾਬ-ਹਰਿਆਣਾ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ...

ਸਕੂਲ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਤੇ ਡਿੱਗੀ ਗਾਜ਼, ਲਾਜ਼ਮੀ ਹੋਇਆ ਡੋਪ ਟੈਸਟ

ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸੇਫ਼ ਸਕੂਲ...

ਈਡੀ ਦੀ ਪੰਜਾਬ-ਹਰਿਆਣਾ ਚ 11 ਥਾਵਾਂ ‘ਤੇ ਛਾਪੇਮਾਰੀ

ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ-ਹਰਿਆਣਾ ਅਤੇ ਮੁੰਬਈ ਵਿੱਚ ਕੁੱਲ 11...

CM ਮਾਨ ਨੇ ਮਹਿਲਾਵਾਂ ਨੂੰ 1100 ਰੁਪਏ ਦੇਣ ਦਾ ਕੀਤਾ ਐਲਾਨ ! ਦੱਸਿਆ ਕਦੋਂ ਮਿਲਣੇ ਸ਼ੁਰੂ ਹੋਣਗੇ

ਦਿੱਲੀ ਵਿਧਾਨਸਭਾ ਚੋਣਾਂ ਵਿੱਚ ਔਰਤਾਂ ਨੂੰ 2100 ਤੋਂ 2500 ਤੱਕ ਹਰ ਮਹੀਨੇ ਦੇਣ ਦਾ...