September 26, 2026, 8:28 am
----------- Advertisement -----------
HomeNewsBreaking Newsਦਰਬਾਰ ਸਾਹਿਬ ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ FIR ਦਰਜ

ਦਰਬਾਰ ਸਾਹਿਬ ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ’ਚ FIR ਦਰਜ

Published on

----------- Advertisement -----------

ਅੰਮ੍ਰਿਤਸਰ, 19 ਦਸੰਬਰ 2021 – ਬੀਤੀ 18 ਦਸੰਬਰ ਦੀ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਹੁਣ ਪਲਿਸ ਨੇ ਐਫ ਆਈ ਆਰ ਦਰਜ ਕਰ ਲਈ ਹੈ। ਪੁਲਿਸ ਵੱਲੋਂ ਧਾਰਾ 295ਏ ਅਤੇ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦਰਬਾਰ ਸਾਹਿਬ ‘ਚ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਅਤੇ ਮੁਲਜ਼ਮ ਦੀ ਲਾਸ਼ ਨੂੰ ਸ਼ਨਾਖਤ ਲਈ ਮੋਰਚਰੀ ਵਿਚ ਰਖਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਦੋਂ ਤੱਕ ਮੁਲਜ਼ਮ ਦਾ ਪੋਸਟ ਮਾਰਟਮ ਨਹੀਂ ਹੋ ਸਕੇਗਾ ਜਦੋਂ ਤਕ ਉਸ ਦੀ ਸ਼ਨਾਖਤ ਨਹੀਂ ਹੋ ਜਾਂਦੀ ਹੈ।

ਇਸ ਤੋਂ ਬਿਨਾ ਸ੍ਰੀ ਦਰਬਾਰ ਸਾਹਿਬ ਅੰਦਰ ਬੇਅਦਬੀ ਕਰਨ ਦੇ ਯਤਨ ਤੋਂ ਬਾਅਦ ਆਲੇ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਜਿਸ ਸਮੇਂ ਦਰਬਾਰ ਸਾਹਿਬ ‘ਚ ਰਹਿਰਾਸ ਸਾਹਿਬ ਜੀ ਦਾ ਪਾਠ ਹੋ ਰਿਹਾ ਸੀ ਅਤੇ ਸ਼ਰਧਾਲੂ ਮੱਥਾ ਟੇਕ ਰਹੇ ਸਨ ਤਾਂ ਇੱਕ ਵਿਅਕਤੀ ਗੁਰੂ ਸਾਹਿਬ ਜੀ ਦੇ ਸੁਸ਼ੋਭਿਤ ਵਾਲੀ ਥਾਂ ‘ਤੇ ਜੰਗਲਾ ਟੱਪ ਕੇ ਆ ਗਿਆ ਅਤੇ ਉਸ ਨੇ ਰੁਮਾਲਾ ਸਾਹਿਬ ‘ਤੇ ਪੈਰ ਰੱਖ ਦਿੱਤਾ ਕੇ ਕ੍ਰਿਪਾਨ ਚੁੱਕ ਕੇ ਬੇਅਦਬੀ ਕੀਤੀ। ਪਰ ਉਸ ਨੂੰ ਗੁਰੂ ਗ੍ਰੰਥ ਸਾਹਿਬ ਕੋਲ ਜਾਣ ਤੋਂ ਪਹਿਲਾਂ ਹੀ ਮੌਕੇ ‘ਤੋਂ ਹੀ ਚੌਕਸ ਸੇਵਾਦਾਰਾਂ ਨੇ ਕਾਬੂ ਕਰ ਲਿਆ ਗਿਆ।

ਦੱਸਣਯੋਗ ਹੈ ਕਿ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਬੇਅਦਬੀ ਦੀ ਕੋਸ਼ਿਸ਼ ਕਰਨ ਦੀ ਘਟਨਾ ਵਾਪਰੀ ਤਾਂ ਉਸ ਤੋਂ ਬਾਅਦ ਸਿੱਖ ਸੰਗਤ ‘ਚ ਰੋਸ ਫੈਲ ਗਿਆ ਅਤੇ ਜਿਸ ਤੋਂ ਬਾਅਦ ਜਦੋਂ ਭੀੜ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਤਰਨਤਾਰਨ : ਸ਼ਰਾਬ ਦੇ ਨਸ਼ੇ ‘ਚ ਪੁੱਤ ਨੇ ਆਪਣੀ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਤਰਨਤਾਰਨ ਵਿੱਚ ਇੱਕ ਨੌਜਵਾਨ ਨੇ ਆਪਣੀ ਮਤਰੇਈ ਮਾਂ ਦਾ ਚਾਕੂ ਮਾਰ ਕੇ ਕਤਲ ਕਰ...

ਕੈਨੇਡਾ ਦੇ ਸਰੀ ‘ਚ ਵਾਪਰੀ ਬੇਅਦਬੀ ਦੀ ਘਟਨਾ, ਟੋਰਾਂਟੋ ਲਿਜਾਣ ਲਈ ਗੱਡੀ ਦੀ ਡਿੱਕੀ ‘ਚ ਰੱਖਿਆ ਪਾਵਨ ਸਰੂਪ

ਕੈਨੇਡਾ ਦੇ ਸਰੀ ‘ਚ ਬੇਅਦਬੀ ਦੀ ਘਟਨਾ ਵਾਪਰੀ ਹੈ ਜਿਸ ਮਗਰੋਂ ਸਿੱਖ ਭਾਈਚਾਰੇ ਵਿਚ...

‘ਮੈਂ ਭਾਜਪਾ ‘ਚ 4 ਸਾਲ ਕੁਝ ਨਹੀਂ ਖੱਟਿਆ’- BJP ‘ਚ ਆਪਣੇ ਸਫ਼ਰ ਬਾਰੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ

2027 ਦੇ ਚੋਣ ਦੰਗਲ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ...

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ Mushtaq Khan ਦਾ ਦਿਹਾਂਤ, ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਦਾਕਾਰ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮੁਸ਼ਤਾਕ ਖਾਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 56...

ਸੈਕਟਰ-22 ‘ਚ ਹੈੱਡ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ, ਪੁੱਤ ‘ਤੇ ਲੱਗ ਰਹੇ ਕਤਲ ਕਰਨ ਦੇ ਇਲਜ਼ਾਮ

ਚੰਡੀਗੜ੍ਹ ਦੇ ਸੈਕਟਰ-22 ਵਿਚ ਹੈੱਡ ਕਾਂਸਟੇਬਲ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ...

ਚੋਣਾਂ ਤੋਂ ਪਹਿਲਾਂ ਈਡੀ ਦੇ ਛਾਪਿਆਂ ਵਿਰੁੱਧ ‘ਆਪ’ ਆਗੂਆਂ ਤੇ ਵਰਕਰਾਂ ਦਾ ਪ੍ਰਦਰਸ਼ਨ, ਈਡੀ ਦੀ ਟੀਮ ਦਾ ਘੇਰਾਓ ਕਰ ਕੇ ਬੀਜੇਪੀ ਦੀ ਕੇਂਦਰ ਸਰਕਾਰ...

ਚੰਡੀਗੜ੍ਹ 24 ਸਤੰਬਰ:ਆਮ ਆਦਮੀ ਪਾਰਟੀ (ਆਪ) ਨੇ ਈਡੀ ਦੀ ਛਾਪੇਮੲਰੀ ਖਿਲਾਫ ਮੋਹਾਲੀ ਵਿਖੇ ਗਮਾਡਾ...

ਈਡੀ ਦੇ ਅਧਿਕਾਰੀਆਂ ਨੇ ਮੇਰੇ ਪਰਿਵਾਰ ‘ਤੇ ਦਬਾਅ ਪਾਇਆ ਕਿ ਉਹ ਮੈਨੂੰ ‘ਆਪ’ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਹਿਣ: ਹਰਦੀਪ...

ਚੰਡੀਗੜ੍ਹ 24 ਸਤੰਬਰ:ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਵੀਰਵਾਰ ਨੂੰ ਭਾਜਪਾ ਨੇਤਾ ਰਵਨੀਤ ਸਿੰਘ...

ਸੰਜੀਵ ਅਰੋੜਾ ਜੇਲ੍ਹ ‘ਚੋਂ ਲੜ ਸਕਦੇ ਚੋਣ! ਲੁਧਿਆਣਾ ਵੈਸਟ ਤੋਂ AAP ਨੇ ਨਹੀਂ ਲਾਇਆ ਨਵਾਂ ਹਲਕਾ ਇੰਚਾਰਜ

2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਕਈ...

ਸਿੰਗਰ ਅੰਗਦ ਤਲਵਾਰ ਨੇ ਮੰਗੀ ਮੁਆਫ਼ੀ, ਕਿਹਾ- ਭਵਿੱਖ ‘ਚ ਪੂਰੀ ਮਰਿਆਦਾ ਦਾ ਰੱਖਾਂਗਾ ਧਿਆਨ

ਜਿਮਖਾਨਾ ਕਲੱਬ ‘ਚ ਹੋਈ ਰਾਧੇ ਸ਼ਿਆਮ ਭਜਨ ਸੰਧਿਆ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ...