ਲੁਧਿਆਣਾ ਦੇ ਸੈਕਟਰ 32 ਸਥਿਤ ਬੀਸੀਐਮ ਸਕੂਲ ਵਿੱਚ ਅੱਜ ਭਾਰੀ ਹੰਗਾਮਾ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਸਕੂਲ ਦੇ ਅੰਦਰ ਇੱਕ ਬੱਸ ਦੂਜੀ ਜਮਾਤ ਦੇ ਵਿਦਿਆਰਥੀ ਦੇ ਉੱਪਰ ਚੜ੍ਹ ਗਈ। ਲੜਕੀ ਕਿਨ੍ਹਾਂ ਹਾਲਾਤਾਂ ‘ਚ ਬੱਸ ਦੇ ਹੇਠਾਂ ਆਈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।ਮੌਕੇ ’ਤੇ ਮੌਜੂਦ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਆਏ ਤਾਂ ਦੇਖਿਆ ਕਿ ਇੱਕ ਲੜਕੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ। ਪਰ ਬੱਸ ਦੇ ਹੇਠਾਂ ਆਉਣ ਕਾਰਨ ਬੱਚੀ ਦੀ ਮੌਕੇ ’ਤੇ ਮੌਤ ਹੋ ਗਈ ਸੀ। ਚਸ਼ਮਦੀਦਾਂ ਦਾ ਇਹ ਵੀ ਕਹਿਣਾ ਹੈ ਕਿ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਮਗਰੋਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਹਾਦਸੇ ਦੇ ਮਗਰੋਂ ਜਦੋਂ ਬੱਚੀ ਜ਼ਖਮੀ ਹੋਈ ਸੀ ਤਾਂ ਉਸ ਨੂੰ ਲਿਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਚਸ਼ਮਦੀਦਾਂ ਦਾ ਇਹ ਵੀ ਕਹਿਣਾ ਹੈ ਕਿ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਉਸ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
----------- Advertisement -----------
ਲੁਧਿਆਣਾ ‘ਚ ਦੂਜੀ ਜਮਾਤ ਦੀ ਵਿਦਿਆਰਥਣ ਨੂੰ ਬੱਸ ਨੇ ਦਰੜਿਆ, ਹੋਈ ਮੌਕੇ ’ਤੇ ਮੌਤ
Published on
----------- Advertisement -----------