May 13, 2026, 7:03 am
----------- Advertisement -----------
HomeNewsBreaking Newsਸੋਨੇ ਦਾ ਕਾਰੀਗਰ ਮਾਲਕ ਨਾਲ ਕਰ ਗਿਆ ਧੋਖਾ! 45 ਲੱਖ ਦਾ ਸੋਨਾ...

ਸੋਨੇ ਦਾ ਕਾਰੀਗਰ ਮਾਲਕ ਨਾਲ ਕਰ ਗਿਆ ਧੋਖਾ! 45 ਲੱਖ ਦਾ ਸੋਨਾ ਚੋਰੀ ਕਰ ਹੋਇਆ ਫਰਾਰ

Published on

----------- Advertisement -----------

ਲੁਧਿਆਣਾ ਦੇ ਸਰਾਫਾ ਬਾਜ਼ਾਰ ‘ਚ ਇਕ ਸੋਨੇ ਦੇ ਕਾਰੀਗਰ ਨੇ ਇਕ ਸੁਨਿਆਰੇ ਦੀ ਦੁਕਾਨ ‘ਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਜਦੋਂ ਦੁਕਾਨਦਾਰ ਨੇ ਗਹਿਣਿਆਂ ਦੇ ਡੱਬੇ ਖੁੱਲ੍ਹੇ ਦੇਖੇ ਤਾਂ ਉਸ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵੱਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਜਦੋਂ ਦੁਕਾਨ ਮਾਲਕ ਨਸੀਮ ਨੂੰ ਦੁਕਾਨ ‘ਚ ਚੋਰੀ ਹੋਣ ਦਾ ਪਤਾ ਲੱਗਾ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਉਸ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਅਬੀਰ ਨੇ ਗਹਿਣੇ ਚੋਰੀ ਕੀਤੇ ਹਨ। ਸ਼ਾਤਿਰ ਨੌਜਵਾਨ ਨੇ ਲਗਭਗ 45 ਲੱਖ ਦਾ ਸੋਨਾ ਚੋਰੀ ਕੀਤਾ। ਘਟਨਾ ਤੋਂ ਬਾਅਦ ਸਰਾਫਾ ਬਾਜ਼ਾਰ ਦੇ ਵਪਾਰੀਆਂ ‘ਚ ਡਰ ਦਾ ਮਾਹੌਲ ਹੈ।

ਨਸੀਮ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਕਲਕੱਤਾ ਦਾ ਰਹਿਣ ਵਾਲਾ ਹੈ। ਇੱਥੇ ਉਹ ਸੋਨੇ ਦੇ ਗਹਿਣੇ ਬਣਾਉਣ ਦਾ ਕੰਮ ਕਰਦਾ ਹੈ। ਬਹੁਤ ਸਾਰੇ ਵਰਕਰ ਉਸ ਲਈ ਕੰਮ ਕਰਦੇ ਹਨ। ਉਸ ਨੂੰ ਕੁਝ ਦਿਨ ਪਹਿਲਾਂ ਆਪਣੇ ਦੋਸਤ ਸਾਹਿਬ ਦਾ ਫੋਨ ਆਇਆ ਸੀ। ਉਸ ਨੇ ਕਿਹਾ ਕਿ ਉਸ ਕੋਲ ਇੱਕ ਕਾਰੀਗਰ ਹੈ ਅਤੇ ਉਸ ਨੂੰ ਰੁਜ਼ਗਾਰ ਦੀ ਲੋੜ ਹੈ। ਉਹ ਭੇਜ ਦੇਵੇਗਾ।

ਐਤਵਾਰ ਨੂੰ ਇਕ ਬੰਦਾ ਕੰਮ ਲਈ ਉਸ ਦੀ ਦੁਕਾਨ ‘ਤੇ ਆਇਆ। ਨਸੀਮ ਨੇ ਸੋਚਿਆ ਕਿ ਸ਼ਾਇਦ ਇਹ ਉਸ ਦੇ ਦੋਸਤ ਨੇ ਭੇਜਿਆ ਸੀ, ਜਦੋਂ ਉਸ ਵਿਅਕਤੀ ਦਾ ਨਾਂ ਪੁੱਛਿਆ ਤਾਂ ਉਸ ਨੇ ਅਬੀਰ ਦੱਸਿਆ। ਨਸੀਮ ਨੇ ਪੁੱਛਿਆ ਕਿ ਉਸ ਨੂ ਸਾਹਿਬ ਨੇ ਭੇਜਿਆ ਸੀ? ਤਾਂ ਉਸ ਨੇ ਹਾਂ ਕਰ ਦਿੱਤੀ। ਇਸ ਤੋਂ ਬਾਅਦ ਨਸੀਮ ਨੇ ਉਸ ਨੂੰ ਦੁਕਾਨ ‘ਤੇ ਕੰਮ ‘ਤੇ ਰੱਖ ਲਿਆ। ਪਰ ਉਸ ਨੇ ਕਿਹਾ ਕਿ ਉਸ ਨੂੰ ਕੰਮ ਨਹੀਂ ਆਉਂਦਾ ਉਹ ਪਹਿਲਾਂ ਸਿੱਖ ਲਏਗਾ, ਇਸ ‘ਤੇ ਨਸੀਮ ਸਹਿਮਤ ਹੋ ਗਿਆ।

ਇਸ ਦੌਰਾਨ ਨਸੀਮ ਆਪਣੇ ਬੱਚੇ ਨੂੰ ਸਕੂਲ ਵਿੱਚ ਦਾਖ਼ਲ ਕਰਵਾਉਣ ਵਿੱਚ ਰੁੱਝ ਗਿਆ। ਸਵੇਰੇ ਜਦੋਂ ਸਾਰੇ ਕਾਰੀਗਰ ਉਠੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਕੰਮ ਵਾਲੀ ਥਾਂ ‘ਤੇ ਇੱਕ ਦਰਾਜ਼ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਬਾਕੀਆਂ ਨੂੰ ਖੋਲ੍ਹਿਆ ਹੋਇਆ ਸੀ। ਇਸ ਵਿੱਚ ਰੱਖਿਆ ਕਰੀਬ ਅੱਧਾ ਕਿਲੋ ਸੋਨਾ, ਜੋ ਕਿ ਲੋਕਾਂ ਦਾ ਸੀ ਅਤੇ ਗਹਿਣੇ ਬਣਾਉਣ ਲਈ ਆਇਆ ਸੀ, ਗਾਇਬ ਸੀ। ਵਰਕਰਾਂ ਨੇ ਇਸ ਬਾਰੇ ਨਸੀਮ ਨੂੰ ਦੱਸਿਆ ਅਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਨਸੀਮ ਨੇ ਦੱਸਿਆ ਕਿ ਦੋਸ਼ੀ ਚੋਰ ਨੇ ਦੋ ਦਿਨ ਤੱਕ ਸਾਰੇ ਕਰਮਚਾਰੀਆਂ ਅਤੇ ਉਸ ‘ਤੇ ਨਜ਼ਰ ਰੱਖੀ ਅਤੇ ਰੇਕੀ ਕੀਤੀ। ਉਸਨੇ ਜਾਂਚ ਕੀਤੀ ਕਿ ਉਹ ਕਦੋਂ ਸੌਂਦਾ ਹੈ, ਕਦੋਂ ਜਾਗਦਾ ਹੈ ਅਤੇ ਉਸ ਨੇ ਤਾਲੇ ਦੀਆਂ ਚਾਬੀਆਂ ਕਿੱਥੇ ਰੱਖੀਆਂ ਹਨ। ਉਸ ਨੇ ਦੇਖਿਆ ਸੀ ਕਿ ਸਿਰਫ਼ ਇੱਕ ਦਰਾਜ਼ ਨੂੰ ਤਾਲਾ ਲੱਗਿਆ ਹੋਇਆ ਸੀ, ਜਦੋਂ ਕਿ ਬਾਕੀ ਦੀਆਂ ਚਾਬੀਆਂ ਉਨ੍ਹਾਂ ਦੇ ਡੱਬਿਆਂ ਦੇ ਹੇਠਾਂ ਪਈਆਂ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਚੰਡੀਗੜ੍ਹ, 12 ਮਈ 2026*ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ...

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)

ਮੋਹਾਲੀ, 12 ਮਈ 2026:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

*ਚੰਡੀਗੜ੍ਹ, 12 ਮਈ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੰਜਾਬੀ ਨਾ ਲਿਖਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਨਵਾਂ ਵਿਵਾਦ, ਯੂਨੀਵਰਸਿਟੀ ਕੈਂਪਸ ‘ਚ ਨੇਮ ਪਲੇਟਾਂ ‘ਤੇ ਮਲੀ ਕਾਲਖ!

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਨਵਾਂ ਵਿਵਾਦ ਹੋ ਗਿਆ...

UP ‘ਚ ਪੁਲਿਸ ਵੱਲੋਂ ਰਿਟਾਇਰਡ ਫੌਜੀ ਦਾ ਐਨਕਾਊਂਟਰ, 26 ਘੰਟਿਆਂ ‘ਚ ਕੀਤੇ ਸਨ 3 ਕਤਲ

ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ...

ਭਾਈ ਜਗਤਾਰ ਸਿੰਘ ਹਵਾਰਾ ਨੇ ਮੰਗੀ ਚਾਰ ਹਫ਼ਤਿਆਂ ਦੀ ਪੈਰੋਲ

ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਆਪਣੀ ਬਿਮਾਰ ਮਾਂ ਦੀ ਦੇਖਭਾਲ ਲਈ ਮੰਗੀ ਗਈ...

NTA ਨੇ NEET UG ਪ੍ਰੀਖਿਆ ਕੀਤੀ ਰੱਦ, CBI ਕਰੇਗੀ ਪੇਪਰ ਲੀਕ ਮਾਮਲੇ ਦੀ ਜਾਂਚ, ਇਸੇ ਮਹੀਨੇ ਹੋਇਆ ਸੀ ਪੇਪਰ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET (UG) 2026 ਪ੍ਰੀਖਿਆ ਰੱਦ ਕਰ ਦਿੱਤੀ ਹੈ। ਪੇਪਰ...

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...